Wed, 18 September 2024
Your Visitor Number :-   7222570
SuhisaverSuhisaver Suhisaver

ਚੌਥਾ ਕੈਲਗਰੀ ਕਬੱਡੀ ਕੱਪ ਮਾਰਟਿਨ ਵੈਲੀ ਸਪੋਰਟਸ ਕਲੱਬ ਕੈਲਗਰੀ ਨੇ ਜਿੱਤਿਆ

Posted on:- 15-09-2014

suhisaver

- ਹਰਬੰਸ ਬੁੱਟਰ

ਕੈਲਗਰੀ: ਅੰਬੀ ਐਂਡ ਬਿੰਦਾ ਸਪੋਰਟਸ ਕਲੱਬ,ਯਾਦ ਸਪੋਰਟਸ ਕਲੱਬ ਅਤੇ ਮਾਰਟਿਨ ਵੈਲੀ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਚੌਥੇ ਕੈਲਗਰੀ ਕਬੱਡੀ ਕੱਪ ਮੌਕੇ ਦਿਨ ਭਰ ਦੇ ਫਸਵੇਂ ਮੈਚਾਂ ਵਿੱਚੋਂ ਗੁਜ਼ਰਦਿਆਂ ਮਾਰਟਿਨ ਵੈਲੀ ਕਲੱਬ ਦੇ ਗੱਭਰੂਆਂ ਨੇ ਕੱਪ ਜਿੱਤਿਆ। ਸੈਮੀ ਫਾਈਨਲ ਮੈਚਾਂ ਦੌਰਾਨ ਅੰਬੀ ਐਂਡ ਬਿੰਦਾ ਸਪੋਰਟਸ ਕਲੱਬ ਅਤੇ ਆਜਾਦ ਕਲੱਬ ਵਿੱਚਕਾਰ ਮੁਕਾਬਲਾ ਬਹੁਤ ਹੀ ਫਸਵਾ ਸੀ ਸਿਰਫ ਡੇਢ ਨੰਬਰ ਦੇ ਫਰਕ ਨਾਲ ਹੀ ਆਜ਼ਾਦ ਕਲੱਬ ਜੇਤੂ ਰਿਹਾ।

ਬੜੀ ਹੀ ਦਿਲਚਸਪ ਕੁਮੈਂਟਰੀ ਰਾਹੀ ਕਾਲਾ ਰਸ਼ੀਨ ਅਤੇ ਮੱਖਣ ਅਲੀ ਨੇ ਖਿਡਾਰੀਆਂ ਦੇ ਪਿੰਡਾਂ ਦੇ ਪਿਛੋਕੜ ਦੀ ਬਾਤ ਪਾਉਂਦਿਆਂ ਪੂਰੇ ਪੰਜਾਬ ਦਾ ਗੇੜਾ ਮੌਕੇ ਉੱਪਰ ਗਰਾਉਂਡ ਵਿੱਚ ਹਾਜਿਰ ਦਰਸ਼ਕਾਂ ਨੂੰ ਲਵਾ ਦਿੱਤਾ। ਮੱਖਣ ਅਲੀ ਦਾ ਵਿਸੇਸ ਸਨਮਾਨ ਪਰਬੰਧਕਾਂ ਵੱਲੋਂ ਨਕਦ 1200 ਕਨੇਡੀਅਨ ਡਾਲਰ ਨਾਲ ਕੀਤਾ ਗਿਆ । ਆਖਿਰੀ ਮੈਚਾਂ ਮੌਕੇ ਮਨਪ੍ਰੀਤ ਥਿੰਦ,ਬਲਬਿੰਦਰ ਧਾਲੀਵਾਲ,ਬੱਬੀ ਬਰਾੜ, ਰਾਜਪਾਲ ਸਿੱਧੂ,ਜਗਰਾਜ ਮਾਹਲਾ, ਗੁਰਲਾਲ ਮਾਣੂਕੇ,ਮੇਜਰ ਬਰਾੜ,ਕਰਮਪਾਲ ਸਿੱਧੂ ਅਤੇ ਹੋਰ ਬਹੁਤ ਸਾਰੇ ਪਰਬੰਧਕਾਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ ਇੱਕ ਇੱਕ ਕਬੱਡੀ ਉੱਤੇ 500 ਡਾਲਰ ਲੱਗਦੇ ਦੇਖੇ ਗਏ।

ਖਿਡਾਰੀਆਂ ਨੂੰ ਹੱਲਾਸੇਰੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਅਲਬਰਟਾ ਦੇ ਮੰਤਰੀ ਸ: ਮਨਮੀਤ ਸਿੰਘ ਭੁੱਲਰ, ਐਮ ਐਲ ਏ ਸ: ਦਰਸਨ ਸਿੰਘ ਕੰਗ, ਹਰਮੀਤ ਖੁੱਡੀਆਂ,ਪਾਲੀ ਵਿਰਕ, ਗੁਰਦੀਪ ਢਿੱਲੋਂ,ਰਾਜਪਾਲ ਸਿੱਧੂ,ਜੰਗ ਬਹਾਦਰ ਸਿੱਧੂ,ਆਲਮ ਸੰਧੂ, ਨਵੀ ਅਚਰਵਾਲ,ਬੱਬੀ ਚੜਿੱਕ,ਸਨੀ ਪੂਨੀਆਂ ,ਨਵੀ ਚਾਹਲ,ਇਕਬਾਲ ਡਰੋਲੀ ਭਾਈ,ਹਰਪਿੰਦਰ ਸਿੱਧੂ,ਜੋਰਾ ਬਰਾੜ ,ਜਸਪਾਲ ਸਿੰਘ,ਰਾਮ ਸੋਹੀ ਬਾਜਾਖਾਨਾ,ਚਾਰਲੀ ਸੰਘਾ,ਸੁਰਜੀਤ ਢਿੱਲੋਂ,ਨੇ ਆਪਣੀ ਹਾਜ਼ਰੀ ਭਰੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ