Sat, 12 October 2024
Your Visitor Number :-   7231817
SuhisaverSuhisaver Suhisaver

ਹਾਕੀ : ਭਾਰਤ ਨੇ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਲੜੀ ਜਿੱਤੀ

Posted on:- 09-11-2014

ਪਰਥ : ਭਾਰਤੀ ਪੁਰਸ਼ ਹਾਕੀ ਟੀਮ ਨੇ ਟੈਸਟ ਸੀਰੀਜ਼ ਦੇ ਚੌਥੇ ਅਤੇ ਆਖ਼ਰੀ ਮੈਚ ਵਿੱਚ ਆਸਟਰੇਲੀਆ ਨੂੰ 3-1 ਦੇ ਫ਼ਰਕ ਨਾਲ ਹਰਾ ਕੇ 4 ਮੈਚਾਂ ਦੀ ਲੜੀ 3-1 ਨਾਲ ਜਿੱਤ ਲਈ ਹੈ। ਪਹਿਲਾ ਮੈਚ 4-0 ਨਾਲ ਹਾਰਨ ਤੋਂ ਬਾਅਦ ਭਾਰਤ ਨੇ ਲੜੀ ਵਿੱਚ ਜ਼ੋਰਦਾਰ ਵਾਪਸੀ ਕੀਤੀ ਅਤੇ ਬਾਕੀ ਦੇ 3 ਮੈਚ ਜਿੱਤ ਕੇ ਆਸਟਰੇਲੀਆ ਨੂੰ ਉਸ ਦੀ ਧਰਤੀ 'ਤੇ ਹੀ ਬੁਰੀ ਤਰ੍ਹਾਂ ਹਰਾਇਆ। ਭਾਰਤ ਨੇ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਲੰਬੇ ਸਮੇਂ ਤੋਂ ਬਾਅਦ ਲਗਾਤਾਰ 3 ਮੈਚਾਂ ਵਿੱਚ ਹਰਾਇਆ। ਭਾਰਤ ਨੇ ਦੂਜਾ ਮੈਚ 2-1 ਨਾਲ ਜਿੱਤਿਆ। ਤੀਜੇ ਮੈਚ ਵਿੱਚ ਸਿਰਫ਼ ਇੱਕ ਗੋਲ ਭਾਰਤ ਵੱਲੋਂ ਕੀਤਾ ਗਿਆ ਅਤੇ ਇਹ ਮੈਚ ਭਾਰਤ ਨੇ 1-0 ਨਾਲ ਜਿੱਤ ਲਿਆ ਸੀ। ਇਸ ਹਾਕੀ ਸੀਰੀਜ਼ ਦਾ ਚੌਥਾ ਮੈਚ ਜਿੱਤਣਾ ਆਸਟਰੇਲੀਆ ਲਈ ਬੇਹੱਦ ਜ਼ਰੂਰੀ ਸੀ, ਪਰ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਇਹ ਮੈਚ 3-1 ਨਾਲ ਆਪਣੇ ਨਾਂ ਕਰ ਲਿਆ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ