Mon, 09 September 2024
Your Visitor Number :-   7220060
SuhisaverSuhisaver Suhisaver

ਕੇਂਦਰੀ ਬਜਟ ਉੱਪਰ ਤਿੱਖੀ ਪ੍ਰਤੀਕਿਰਿਆ

Posted on:- 08-03-2016

suhisaver

ਬਰਨਾਲਾ : ਇਨਕਲਾਬੀ ਕੇਂਦਰ ਪੰਜਾਬ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਬੱਜਟ ਉੱਪਰ ਤਿੱਖੀ ਪ੍ਰਤੀਕਿਰਿਆ ਪਰਗਟ ਕਰਦਿਆਂ ਇਸ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਪ੍ਰੈੱਸ ਨੂੰ ਬਿਆਨ ਜਾਰੀ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਬੱਜਟ ਵਿੱਚ ਗਰੀਬੀ ਦੀ ਮਾਰ ਝੱਲ ਰਹੇ ਕਿਸਾਨਾਂ ਮਜ਼ਦੂਰਾਂ ਬੇਰੁਜਗਾਰਾਂ ਦੇ ਭਲੇ ਲਈ ਕੁਝ ਵੀ ਨਹੀਂ। 69335 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਕਾਰਨ ਖੁਦਕਸ਼ੀਆਂ ਵਰਗੇ ਦਰਦਨਾਕ ਭਿਆਨਕ ਵਰਤਾਰੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕਿਸਾਨਾਂ ਲਈ ਰਾਹਤ ਨਾ ਦੀ ਕੋਈ ਝਲਕ ਮਾਤਰ ਵੀ ਨਹੀਂ। 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ‘ਮੁੰਗੇਰੀ ਲਾਲ ਦੇ ਹਸੀਨ ਸੁਪਨੇ’ ਹੀ ਸਾਬਤ ਹੋਣਗੇ। ਕਿਉਂਕਿ ਪਹਿਲਾਂ ‘ਅੱਛੇ ਦਿਨ ਵਾਲੇ ਹੈਂ’ ਦਾ ਹਸ਼ਰ ਲੋਕੀਂ ਆਪਣੇ ਪਿੰਡੇ ਉੱਪਰ ਹੰਢਾਅ ਹੀ ਚੁੱਕੇ ਹਨ। ਇਸ ਬਜਟ ਅੰਦਰ ਕਰੋੜਾਂ ਦੀ ਗਿਣਤੀ ’ਚ ਸੜਕਾਂ ਉੱਪਰ ਖਾਕ ਛਾਨਣ ਲਈ ਮਜਬੂਰ ਪੜ੍ਹੇ ਲਿਖੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੀ ਝਲਕ ਮਾਤਰ ਵੀ ਵਿਖਾਈ ਨਹੀਂ ਦਿੰਦੀ। ਹਾਂ ਸਬਸਿਡੀਆਂ ਘਟਾਕੇ ਸਰਵਿਸ ਟੈਕਸ 0.50% ਵਧਾ ਕੇ ਹਰ ਵਰਤੋਂ ਚੀਜ਼ ਮਹਿੰਗੀ ਕਰੇਕੇ ਲੋੜਬੰਦ ਗਰੀਬਾਂ ਉਪਰ ਨਵਾਂ ਬੋਝ ਲੱਦਣ ਲਈ ਰਾਹ ਲੱਭ ਲਿਆ ਹੈ, ਮਹਿੰਗਾਈ ਨੂੰ ਕਾਬੂ’ਚ ਰੱਖਣ, ਜਖੀਰੇਬਾਜ਼ਾਂ ਕਾਲਾਧਨ ਰੱਖਣ ਵਾਲਿਆਂ ਨੂੰ ਮਾਮੂਲੀ ਟੈਕਸ ਦੇ ਕੇ ਚਿੱਟਾ ਕਰਨ ਦਾ ਜ਼ਰੂਰ ਰਾਹ ਲੱਭ ਲਿਆ ਹੈ।

ਅਰਬਾਂ ਰੁ. ਆਮਦਨ ਕਰ ਉਗਰਾਹੀ ਸਮੇਤ ਬੈਂਕਾਂ ਦੇ ਡੁੱਬੇ ਚਾਰ ਲੱਖ ਕਰੋੜ ਰੁ. ਉਗਰਾਹਣ ਲਈ ਝਲਕ ਮਾਤਰ ਵੀ ਨਹੀਂ ਜਿਸ ਤੋਂ ਇਸ ਗੱਲ ਦਾ ਪਤਾ ਲਗਦਾ ਹੈ ਕਿ ਆਉਣ ਵਾਲੇ ਸਮੇਂ ’ਚ ਪਹਿਲਾਂ ਦੀ ਤਰ੍ਹਾਂ ਹੀ ਕਿਰਤੀ-ਕਿਸਾਨਾਂ-ਅਰਧ ਬੇਰੁਜ਼ਗਾਰਾਂ ਦੀ ਰੱਤ ਨਿਚੋੜਨ ਵਾਲੇ ਦੇਸੀ-ਬਦੇਸ਼ੀ ਲੁਟੇਰਿਆ ਵੱਲ ਹਕੂਮਤ ਦੀ ਨਜ਼ਰ ਸਵੱਲੀ ਹੀ ਰਹੇਗੀ। ਆਗੂਆਂ ਸੁਖਦੇਵ ਸਿੰਘ ਭੂੰਦੜੀ ਜਗਜੀਤ ਸਿੰਘ ਲਹਿਰਾਮੁਹੱਬਤ,ਮੁਖਤਿਆਰ ਪੂਹਲਾ ਤਾਰਾ ਚੰਦ ਬਰੇਟਾ ਜਸਵੰਤ ਜੀਰਖ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਨੂੰ ਸਲਾਹੁਣਾ ਕਿ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਉਤਸਵ ਲਈ 100 ਕਰੋੜ ਰੱਖੇ ਗਏ ਹਨ ਇਸ ਗੱਲ ਦਾ ਸਬੂਤ ਹੈ ਕਿ ਕਰਜ਼ਿਆਂ ਕਾਰਨ ਖੁਦਕਸ਼ੀਆਂ ਕਰ ਗਏ ਕਿਸਾਨਾਂ-ਮਜ਼ਦੂਰਾਂ, ਫਸਲਾਂ ਦੇ ਖਰਾਬੇ ਸਮੇਤ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਉੱਪਰ ਚੱਪ ਵੱਟਣਾ ਕਿਸਾਨ ਵਿਰੋਧੀ ਹੋਣ ਦਾ ਨੰਗਾ ਚਿੱਟਾ ਸਬੂਤ ਹੈ। ਇਸ ਲਈ ਆਗੂਆਂ ਨੇ ਸਮੂਹ ਕਿਰਤੀ ਲੋਕਾਂ ਨੂੰ ਭਵਿੱਖ ਦੀ ਗੰਭੀਰ ਚੁਣੌਤੀ ਸੰਗ ਟੱਕਰਨ ਲਈ ਸੁਚੇਤ ਰੂਪ ’ਚ ਸੰਘਰਸ਼ਾਂ ਉੱਪਰ ਟੇਕ ਰੱਖਦਿਆਂ ਸ਼ਹੀਦ ਭਗਤ ਸਿੰਘ ਗਦਰੀ ਬਾਬਿਆਂ ਬੱਬਰ ਅਕਾਲੀਆਂ ਦੇ ਸੂਹੇ ਮਾਰਗ ਉੱਪਰ ਅੱਗੇ ਵਧਣ ਦੀ ਲੋੜ ਤੇ ਜੋਰ ਦਿੱਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ