Mon, 09 September 2024
Your Visitor Number :-   7220059
SuhisaverSuhisaver Suhisaver

ਰਾਜੀਵ-ਲੌਂਗੋਵਾਲ ਸਮਝੌਤੇ 'ਤੇ ਭਾਰਤੀ ਜਨਤਾ ਪਾਰਟੀ ਦਾ ਬੋਲਣਾ ਅਕਾਲੀ ਦਲ ਲਈ ਖਤਰੇ ਦੀ ਘੰਟੀ

Posted on:- 25-10-2014

ਸੰਗਰੂਰ/ਪ੍ਰਵੀਨ ਸਿੰਘਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ  ਦੀ ਸਾਂਝ ਪਿੱਛਲੇ ਕਈ ਵਰਿਆਂ ਤੋਂ ਚਲੀ ਆ ਰਹੀ ਹੈ। ਸਰਕਾਰ ਵਿੱਚ ਵੀ ਭਾਗੀਦਾਰੀ ਹੈ ਤੇ ਅਸੈਂਬਲੀ ਤੇ ਪਾਰਲੀਮੈਂ ਟ ਸਮੇਤ ਨਗਰ ਕੌਸਲ ਚੋਣਾਂ ਵੀ ਇਕੱਠੇ ਲੜਦੇ ਆ ਰਹੇ ਹਨ। ਇਸ ਆਪਸੀ ਸਾਂਝ ਵਿੱਚ ਰਾਜਨੀਤੀ ਤੌਰ ਤੇ ਵਿਚਾਰਧਾਰਕ ਤੌਰ ਤੇ ਕੋਈ ਗੱਲ ਸਾਂਝੀ ਨਜਰ ਨਹੀਂ ਆਉਦੀ ਪਰ ਸਾਂਝ ਪੱਕੀ ਚਲੀ ਆ ਰਹੀ ਹੈ। ਸ੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਤੋਂ ਲੈ ਕੇ, ਐਮਰਜੈਸੀ ਦਾ ਮੋਰਚਾ, ਫੇਰ ਪੰਜਾਬ ਦੀਆਂ ਮੰਗਾਂ ਲਈ ਕਪੂਰੀ ਦਾ ਮੋਰਚਾ ਤੇ ਹੋਰ ਕਈ ਸਮਿਆਂ ਤੇ ਪੰਜਾਬ ਦੇ ਹੱਕਾਂ ਲਈ ਮੋਰਚੇ ਲਾਏ ਤੇ ਅਕਾਲੀ ਲੀਡਰਾਂ ਨੇ ਜੇਲ੍ਹਾਂ ਵੀ ਕੱਟੀਆਂ। ਇਸ ਸਾਰੇ ਸਮੇਂ ਦੌਰਾਨ ਕਿਤੇ ਵੀ ਭਾਰਤੀ ਜਨਤਾ ਪਾਰਟੀ ਦੀ ਕੋਈ ਸਮੂਲੀਅਤ ਦਿਖਾਈ ਨਹੀਂ ਦਿੰਦੀ ਪਰ ਇਹਨਾਂ ਦੋਵੇਂ ਪਾਰਟੀਆਂ ਵਿਚਾਰਕਾਰ ਸੱਤਾ ਸੁੱਖ ਭੋਗਣ ਦੀ ਸਾਂਝ ਪੱਕੀ ਚਲੀ ਆ ਰਹੀ ਹੈ।

ਸ੍ਰੋਮਣੀ ਅਕਾਲੀ ਦਲ ਨਾਲ ਜਦੋਂ ਕਿਸੇ ਵੀ ਮੋਰਚੇ ਵਿੱਚ ਸਾਥੀ ਨਾਂ ਰਹਿਣ ਵਾਲੀ ਪਾਰਟੀ ਨਾਲ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਇਹ ਕਹਿੰਦੇ ਨਹੀਂ ਥਕਦੇ ਕਿ ਭਾਰਤੀ ਜਨਤਾ ਪਾਰਟੀ ਨਾਲ ਤਾਂ ਉਹਨਾਂ ਦਾ ਨਹੁ ਮਾਸ ਦਾ ਰਿਸਤਾ ਹੈ। ਇਹ ਕਿਸਤਾ ਕਦੇ ਟੁੱਟ ਨਹੀਂ ਸਕਦਾ। ਅਜਿਹਾ ਕਹਿਣ ਸਮੇਂ ਕਦੇ ਸ. ਬਾਦਲ ਆਪਸੀ ਸਾਂਝ ਲਈ ਕੋਈ ਠੋਸ ਦਲੀਲ ਦੇ ਨਹੀਂ ਸਕੇ ਕਿਉਕਿ ਦਲੀਲ ਕੋਈ ਹੈ ਵੀ ਨਹੀਂ ਹੈ। ਇਹ ਸਿਰਫ ਸਵਾਰਥ ਤੇ ਸਤਾ ਹੰਝਾਉਣ ਦੀ ਭੁੱਖ ਹੀ ਆਖੀ ਜਾ ਸਕਦੀ ਹੈ ਹੋਰ ਕੁਝ ਨਹੀਂ।
ਪੰਜਾਬ ਵਿੱਚ ਝੂਲੀ ਅੱਤਵਾਦ ਦੀ ਹਨੇਰੀ ਸਮੇਂ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਕਈ ਲੀਡਰ ਖੋਏ ਤੇ ਅੱਤਵਾਦ ਨੂੰ ਛੁਪਵੀ ਹਮਾਇਤ ਕਰਨ ਵਾਲੇ ਅਕਾਲੀ ਦਲ ਦੇ ਲੀਡਰਾਂ ਨਾਲ ਭਲਾ ਫੇਰ ਭਾਜਪਾ ਦੀ ਸਾਂਝ ਕਿਵੇਂ? ਖੈਰ ਅੱਤਵਾਦ ਦੇ ਦੌਰ ਨੂੰ ਠੱਲ ਪਾਉਣ ਵਾਲੇ ਸੰਤ ਹਰਚੰਦ ਸਿੰਘ ਲੌਗੋਵਾਲ ਤਤਕਾਲੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਤੇ ਭਾਰਤ ਦੇ ਸਵ. ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਨੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਤਾਂ ਜੋ ਪੰਜਾਬ ਵਿੱਚ ਭਾਈਚਾਰਕ ਸਾਂਝ ਮੁੱੜ ਕਾਇਮ ਕੀਤੀ ਜਾ ਸਕੇ। ਇਸ ਸਮਝੌਤੇ ਦੇ ਤਹਿਤ ਪੰਜਾਬ ਨੂੰ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀਆਂ ਦੇ ਮਸਲੇ ਹੱਲ ਹੋਣੇ ਸਨ। ਇਸ ਸਮਝੋਤੇ ਦੇ ਲਾਗੂ ਕਰਾਉਣ ਤੋਂ ਪਹਿਲਾਂ ਦੀ ਸੰਤ ਹਰਚੰਦ ਸਿੰਘ ਲੌਗੋਵਾਲ ਨੂੰ ਸ਼ਹੀਦ ਕਰ ਦਿੱਤਾ ਗਿਆ। ਇਥੇ ਇਹ ਗੱਲ ਅਹਿਮੀਅਤ ਰਖਦੀ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤੇ ਸਮਝੌਤੇ ਦਾ ਸ. ਪ੍ਰਕਾਸ ਸਿੰਘ ਬਾਦਲ ਤੇ ਉਹਨਾਂ ਦੇ ਹੋਰਨਾਂ ਸਾਥੀਆਂ ਨੇ ਵਿਰੋਧ ਕੀਤਾ ਸੀ। ਇਸੇ  ਸਮੇਂ ਦੌਰਾਨ ਸੰਤਾਂ ਦੀ ਸਹਾਦਤ ਹੋ ਗਈ ਤਾਂ ਸਮਝੌਤਾ ਖਟਾਈ ਵਿੱਚ ਪੈ ਗਿਆ।
ਪ੍ਰਕਾਸ ਸਿੰਘ ਬਾਦਲ ਹੋਰਾਂ ਨੂੰ ਚੰਗਾ ਮੌਕਾ ਮਿਲ ਗਿਆ ਕਿ ਕੇਂਦਰ ਦੀ ਸਰਕਾਰ ਨੇ ਤਾਂ ਇਹ ਸਮਝੌਤਾ ਲਾਗੂ ਹੀ ਨਹੀਂ ਕਰਨਾ ਸੀ। ਸ਼ਹੀਦ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਵਰਸੀ ਸਮੇਂ ਰਹ ਵਾਰ ਪ੍ਰਕਾਸ ਸਿੰਘ ਬਾਦਲ ਇਸ ਸਮਝੌਤੇ ਨੂੰ ਰੱਦ ਕਰਦੇ ਰਹੇ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਇਸ ਸਮਝੌਤੇ ਵਾਰੇ ਚੁੱਪੀ ਹੀ ਸਾਧੀਂ ਰਖਦੇ। ਹੁਣ ਆਖਰ ਕੀ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਰਾਜੀਵ ਲੌਗੋਵਾਲ ਸਮਝੌਤੇ ਨੂੰ ਲਾਗੂ ਕਰਾਉਣ ਦੇ ਬਿਆਨ ਦੇਣ ਲੱਗ ਪਏ। ਇਹਨਾਂ ਪੰਜਾਬ ਦੀਆਂ ਮੰਗਾਂ ਦਾ ਹੇਜ ਭਾਰਤੀ ਜਨਤਾ ਪਾਰਟੀ ਨੂੰ ਕਿਉ ਜਾਗ ਪਿਆ। ਇਸ ਸਭ ਕੁਝ ਦੇ ਪਿੱਛੇ ਸ੍ਰੋਮਣੀ ਅਕਾਲੀ ਦਲ ਨੂੰ ਨੀਵਾਂ ਦਿਖਾਉਣਾ ਹੀ ਸਮਝ ਆਉਂਦਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਪਿੱਛਲੇ ਕਈ ਵਰ੍ਰਿ੍ਹਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਕੰਮ ਕਰਦੇ ਆ ਰਹੇ ਸਨ ਹੁਣ ਜਦੋਂ ਹਰਿਆਣਾ ਵਿਚ ਸ੍ਰੋਮਣੀ ਅਕਾਲੀ ਦਲ ਦੇ ਇਨੈਲੀ ਦੀ ਮਦਦ ਕਰਨ ਉਪਰੰਤ ਭਾਰਤੀ ਜਨਤਾ ਪਾਰਟੀ ਸਫਲਤਾ ਮਿਲਣ ਕਾਰਨ ਹੁਣ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਦਿਨੇ ਤਾਰੇ ਦਿਖਾਉਣ ਲਈ ਉਤਸੁਕ ਹੋਏ ਬੈਠੇ ਹਨ। ਭਾਰਤੀ ਜਨਤਾ ਪਾਰਟੀ ਕੇਂਦਰ ਵਿੱਚ ਵੀ ਬਹੁਮਤ ਵਿੱਚ ਹੈ ਤੇ ਹਰਿਆਣਾਂ ਵਿੱਚ ਵੀ ਉਸ ਨੂੰ ਬਹੁਮਤ ਮਿਲਿਆ ਹੈ। ਇਹ ਤਾਂ ਪੰਜਾਬੀ ਦੇ ਉਸ ਅਖਾਣ ਵਾਲੀ ਗੱਲ ਹੋ ਗਈ ਕਿ ਬੀਬੀ ਤਾਂ ਪਹਿਲਾਂ ਹੀ ਮਾਨ ਨਹੀਂ ਸੀ ਹੁਣ ਤਾਂ ਬੀਬੀ ਦੀ ਕੁਛੜ  ਮੁੰਡਾ ਹੈ। ਇਸ ਲਈ ਬੜੇ ਢੁਕਵੇਂ ਸਮੇਂ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪੰਜਾਬ ਦੀਆਂ ਮੰਗਾਂ ਵਾਲਾ ਅਜੰਡਾ ਸ੍ਰੋਮਣੀ ਅਕਾਲੀ ਦਲ ਪਾਸੋਂ ਖੋਹਣ ਲਈ ਇਹ ਤੀਰ ਚਲਾਇਆ ਹੈ। ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਇਹ ਤੀਰ ਕਿਹੜੀ ਦਿਸਾ ਵੱਲ ਜਾਵੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ