Thu, 12 September 2024
Your Visitor Number :-   7220780
SuhisaverSuhisaver Suhisaver

ਜੈਲਲਿਤਾ ਜੇਲ੍ਹ 'ਚੋਂ ਰਿਹਾਅ ਹੋ ਕੇ ਚੇਨਈ ਪਹੁੰਚੀ

Posted on:- 18-10-2014

ਬੰਗਲੁਰੂ : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੁਆਰਾ ਜ਼ਮਾਨਤ ਦਿੱਤੇ ਜਾਣ 'ਤੇ ਏਆਈਡੀਐਮਕੇ ਦੀ ਸੁਪਰੀਮੋ ਜੈਲਲਿਤਾ ਅੱਜ ਬੰਗਲੁਰੂ ਦੀ ਸੈਂਟਰਲ ਜੇਲ੍ਹ ਤੋਂ ਰਿਹਾਅ ਹੋ ਕੇ ਚੇਨਈ ਪਹੁੰਚੀ, ਜਿੱਥੇ ਭਾਰੀ ਮੀਂਹ ਪੈਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਮੌਜੂਦ ਉਸ ਦੇ ਸਮਰਥਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ।

ਵਿਸ਼ੇਸ਼ ਅਦਾਲਤ ਦੇ ਜੱਜ ਜੌਨ ਮਾਇਕਲ ਡੀ ਕੁਨਹਾ ਵੱਲੋਂ ਰਿਹਾਈ ਦੇ ਹੁਕਮ ਜਾਰੀ ਕਰਨ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੁਆਰਾ ਸਾਰੀਆਂ ਫਾਰਮੈਲਟੀਆਂ ਨੂੰ ਪੂਰਾ ਕਰਨ ਤੋਂ ਬਾਅਦ ਉਹ ਬੰਗਲੁਰੂ ਦੀ ਪਰਪਨਾ ਅਗਰਹਾਰ ਸੈਂਟਰ ਜੇਲ੍ਹ ਤੋਂ ਬਾਹਰ ਆਈ। ਜੈਲਲਿਤਾ ਦੇ ਲਈ ਦੋ ਕਰੋੜ ਰੁਪਏ ਦੀ ਜ਼ਮਾਨਤ ਰਾਸ਼ੀ ਅਤੇ ਜਾਇਦਾਦ ਉਪਰ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦਾ ਮੁੱਚਲਕਾ ਭਰਨ ਤੋਂ ਬਾਅਦ ਵਿਸ਼ੇਸ਼ ਅਦਾਲਤ ਨੇ ਰਿਹਾਈ ਦੇ ਹੁਕਮ ਜਾਰੀ ਕੀਤੇ। ਉਸ ਦੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਹੁਕਮ ਦੀ ਕਾਪੀ ਵੀ ਪੇਸ਼ ਕੀਤੀ। ਜੈਲਲਿਤਾ ਦੇ ਕਰੀਬੀ ਸਹਿਯੋਗੀ ਸ਼ਸ਼ੀ ਕਲਾ ਅਤੇ ਉਸ ਦਾ ਰਿਸ਼ਤੇਦਾਰ ਸੁਧਾਕਰਨ ਅਤੇ ਇਲਾਵਰਸੀ ਨੂੰ ਵੀ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਜੇਲ੍ਹ ਵਿੱਚ ਰਿਹਾਅ ਕਰ ਦਿੱਤਾ ਗਿਆ ਹੈ।
ਭਾਰੀ ਸੁਰੱਖਿਆ 'ਚ ਘਿਰੀ ਜੈਲਲਿਤਾ ਜੇਲ੍ਹ 'ਚੋਂ ਬਾਹਰ ਆਈ ਅਤੇ ਵੱਡੀ ਸੰਖਿਆ ਵਿੱਚ ਏਆਈਡੀਐਮਕੇ ਦੇ ਸਮਰਥਕਾਂ ਨੇ ਉਸ ਦਾ ਸਵਾਗਤ ਕੀਤਾ। ਸੈਂਟਰਲ ਜੇਲ੍ਹ ਤੋਂ ਐਚਏਐਲ ਹਵਾਈ ਅੱਡੇ ਤੱਕ ਕਿਲੋਮੀਟਰ ਦੇ ਰਸਤੇ ਵਿੱਚ ਕਈ ਥਾਵਾਂ 'ਤੇ ਉਸ ਦੇ ਸਮਰਥਕਾਂ ਨੇ ਆਪਣੇ ਨੇਤਾ ਨੂੰ ਵਧਾਈ ਦਿੱਤੀ। ਹਵਾਈ ਅੱਡੇ ਤੋਂ ਜੈਲਲਿਤਾ ਇੱਕ ਚਾਰਟਿਡ ਜਹਾਜ਼ ਦੇ ਰਾਹੀਂ ਚੇਨਈ ਨੂੰ ਰਵਾਨਾ ਹੋਏ।
ਜੈਲਲਿਤਾ ਦੇ ਪਹੁੰਚਣ ਤੋਂ ਪਹਿਲਾਂ ਹੀ ਚੇਨਈ ਵਿੱਚ ਸੁਰੱਖਿਆ ਕਾਫ਼ੀ ਸਖ਼ਤ ਕਰ ਦਿੱਤੀ ਗਈ ਹੈ। ਹਵਾਈ ਅੱਡੇ ਦੇ ਨਾਲ ਨਾਲ ਸਾਬਕਾ ਮੁੱਖ ਮੰਤਰੀ ਦੇ ਪਾਇਸ ਗਾਰਡਨ ਸਥਿਤ ਰਿਹਾਇਸ਼ 'ਤੇ ਵੀ ਕਈ ਸਮਰਥਕ ਨਾਅਰੇ ਲਗਾ ਰਹੇ ਸਨ ਅਤੇ ਆਪਣੇ ਨੇਤਾ ਨੂੰ ਕ੍ਰਾਂਤੀਕਾਰੀ ਕਹਿ ਕੇ ਤਰੀਫ਼ ਕਰ ਰਹੇ ਸਨ।
ਜੇਲ੍ਹ 'ਚੋਂ ਨਿਕਲਣ ਤੋਂ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਓ ਪਨੀਰਸੇਲਵਮ ਕਈ ਮੰਤਰੀ, ਸਾਂਸਦ ਅਤੇ ਵਿਧਾਇਕ ਇੰਤਜ਼ਾਰ ਕਰਦੇ ਦੇਖੇ ਗਏ। ਇਸ ਤੋਂ ਬਿਨਾਂ ਉਨ੍ਹਾਂ ਦੇ ਸਮਰਥਕ ਵੀ ਹੱਥਾਂ ਵਿੱਚ ਤਸਵੀਰਾਂ ਅਤੇ ਫੁੱਲ ਲੈ ਕੇ ਖੜੇ ਸਨ।

Comments

Balraj Cheema

That is why India enjoys the reputation of corrupt leaders because the blind worshippers and sycophants love to be kicked in the ass by their leaders. The slavery has not left our minds and hearts yet.

Harpal Sandhu

ਕੀ ਬਣੂ ਉਸ ਮੁਲਕ ਦਾ ਜਿਥੇ ਲੁਟੇਰਿਆ ਦਾ ਸਵਾਗਤ ਫੁੱਲਾ ਦੇ ਹਾਰਾ ਨਾਲ ਅਤੇ ਲੋਕਾ ਦੀ ਭੀੜ ਨਾਲ ਹੋਵੇਗਾ .. ਜੇਕਰ ਲੋਕ ਸਚਾਈ ਦਾ ਦਾ ਸਾਥ ਦੇਣ ਤਾ ਹੀ ਕੁਝ ਬਣ ਸਕੇਗਾ ... ਜਿਥੇ ਠੱਗਾ ਦਾ ਸਵਾਗਤ ਅਤੇ ਭਲੇਮਾਣਸਾ ਨੂੰ ਸਜਾ ਮਿਲੇ ...ਉਥੇ ਕੀ ਕਹੋਗੇ ....ਇਹੋ ਜੇਹੇ ਲੋਕਾ ਦੀ ਜਮਾਨਤ ??????

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ