Sat, 12 October 2024
Your Visitor Number :-   7231806
SuhisaverSuhisaver Suhisaver

ਪਿੰਡ ਹੰਦੋਆਲ ਦੇ ਲੋਕ ਪਿੰਡ ਦੇ ਚੁਫੇਰੇ ਖੜ੍ਹੇ ਗੰਦੇ ਬਰਸਾਤੀ ਪਾਣੀ ਕਾਰਨ ਪ੍ਰੇਸ਼ਾਨ

Posted on:- 10-08-2014

suhisaver

- ਸ਼ਿਵ ਕੁਮਾਰ ਬਾਵਾ

ਬਲਾਕ ਮਾਹਿਲਪੁਰ ਦੇ ਪਿੰਡ ਹੰਦੋਆਲ ਵਿਖੇ ਬੀਤੇ ਦਿਨੀ ਹੋਈ ਭਰਵੀਂ ਬਾਰਸ਼ ਕਾਰਨ ਚੋਅ ਅਤੇ ਮੀਂਹ ਦਾ ਗੰਦਾ ਬਰਸਾਤੀ ਪਾਣੀ ਪਿੰਡ ਦੇ ਆਲੇ ਦੁਆਲੇ ਅਤੇ ਗਲੀਆਂ ਵਿੱਚ ਖੜ੍ਹਨ ਕਾਰਨ ਪਿੰਡ ਵਾਸੀ ਅਤਿ ਦੇ ਪ੍ਰੇਸ਼ਾਂਨ ਹਨ। ਪਾਣੀ ਦੀ ਨਕਾਸੀ ਦਾ ਕੋਈ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਪਿੱਛਲੇ ਕਈ ਦਿਨਾਂ ਤੋਂ ਖੜ੍ਹਾ ਉਕਤ ਗੰਦਾ ਪਾਣੀ ਬਦਬੂ ਮਾਰਨ ਲੱਗ ਪਿਆ ਹੈ। ਸਮਾਜ ਸੇਵਕ ਦਵਿੰਦਰ ਸਿੰਘ ਥਿੰਦ ਨੇ ਪਿੰਡ ਹੰਦੋਆਲ ਦੀਆਂ ਸੜਕਾਂ ਵਿਚ ਬਰਸਾਤੀ ਪਾਣੀ ਖੜਾ ਹੋਣ ਤੇ ਬਰਸਾਤੀ ਪਾਣੀ ਦੀਆਂ ਪੁੱਲੀਆਂ ਦੇ ਮੂੰਹ ਬੰਦ ਹੋਣ ਕਰਕੇ ਪਾਣੀ ਦੇ ਵਹਾਓ ਵੱਲ ਡ੍ਰੇਨਜ ਵਿਭਾਗ ਵਲੋਂ ਸਮੇਂ ਸਿਰ ਧਿਆਨ ਨਾ ਦੇਣ ਤੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਬੰਧਤ ਵਿਭਾਗ ਬਰਸਾਤ ਤੋਂ ਪਹਿਲਾਂ ਸਾਰੇ ਕੀਤੇ ਪ੍ਰਬੰਧਾਂ ਦੀਆਂ ਕਾਗਜਾਂ ਵਿਚ ਪਾਣੀ ਦੇ ਨਿਕਾਸ ਦੀਆਂ ਫੜ੍ਹਾਂ ਮਾਰ ਚੁੱਕਾ ਹੈ ਪਰ ਅਸਲ ਵਿਚ ਹੇਠਲੇ ਪੱਧਰ ਤੇ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਲੋਕਾਂ ਦਾ ਬਰਸਾਤੀ ਪਾਣੀ ਨਾਲ ਆਰਥਿਕ ਨਕਸਾਨ ਹੋ ਰਿਹਾ ਹੈ।
 

ਕਿੰਨੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਅਪਣੇ ਹੀ ਉਨ੍ਹਾਂ ਲੋਕਾ ਨਾਲ ਛਲ ਕਪਟ ਕਰ ਰਹੀ ਹੈ ਜਿਨ੍ਹਾਂ ਲੋਕਾਂ ਨੇ ਸਰਕਾਰ ਬਣਾਈ ਹੈ। ਭਵਿੱਖ ਵਿਚ ਜੇ ਇਹੋ ਹਾਲ ਰਿਹਾ ਤਾਂ ਬਰਸਾਤੀ ਪਾਣੀ ਨਾਲ ਬਿਮਾਰੀਆ ਵੀ ਫੈਲ ਸਕਦੀਆਂ ਹਨ, ਜਿਹੜਾ ਬਰਸਾਤੀ ਪਾਣੀ ਕਾਫੀ ਲੰਬਾ ਸਮਾਂ ਖੜਾ ਰਹਿੰਦਾ ਹੈ ਉਸ ਵਿਚ ਜ਼ਹਿਰੀਲਾ ਮੱਛਰ ਪੈਦਾ ਹੋ ਰਿਹਾ ਹੈ ਅਤੇ ਉਹ ਮੱਛਰ ਲੋਕਾਂ ਨੂੰ ਮਲੇਰੀਆ ਆਦਿ ਦੀਆਂ ਬਿਮਾਰੀਆਂ ਲਗਾਕੇ ਲੋਕਾਂ ਦੀਆਂ ਜੇਬਾਂ ਉਤੇ ਆਰਥਿਕ ਡਾਕਾ ਮਾਰ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿਪਿੰਡ ਨੂੰ ਆਏ ਹੜਾ ਦੇ ਪੈਸੇ ਸਬੰਧੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਥੇ ਪੈਸਾ ਖਰਚ ਹੋਇਆ ਹੈ। ਇਸ ਮੋਕੇ ਕੁਲਵਿੰਦਰ ਸਿੰਘ, ਜੋਤੀ, ਮੋਹਨ ਸਿੰਘ, ਜਿੰਦਰ ਸਿੰਘ, ਗੱਗੀ, ਜਸਵੀਰ ਸਿੰਘ, ਗੁਰਮੇਲ ਸਿੰਘ ਆਦਿ ਵੀ ਹਾਜ਼ਿਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ