Sat, 12 October 2024
Your Visitor Number :-   7231790
SuhisaverSuhisaver Suhisaver

ਫ਼ਰਾਂਸੀਸੀ ਅਰਥ ਸ਼ਾਸਤਰੀ ਤਿਰੋਲ ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ

Posted on:- 13-10-2014

ਸਟਾਕਹੋਮ : ਫ਼ਰਾਂਸ ਦੇ ਅਰਥ ਸ਼ਾਸਤਰੀ ਯਾਂ ਤਿਰੋਲ ਨੇ ਅਰਥ ਸ਼ਾਸਤਰ ਦੇ ਖੇਤਰ ਵਿਚ ਨੋਬਲ ਪੁਰਸਕਾਰ ਜਿੱÎਤਿਆ ਹੈ। ਨੋਬਲ ਪੁਰਸਕਾਰ ਪ੍ਰਦਾਨ ਕਰਨ ਵਾਲੀ ਰਾਇਲ ਅਕਾਦਮੀ ਆਫ਼ ਸਾਇੰਸਜ਼ ਨੇ ਕਿਹਾ ਕਿ ਯਾਂ ਤਿਰੋਲ ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ''ਵੱਡੀਆਂ ਕੰਪਨੀਆਂ, ਮੰਡੀ ਦੀ ਸ਼ਕਤੀ ਅਤੇ ਨੇਮਬੱਧਤਾ ਬਾਰੇ ਉਸ ਦੇ ਵਿਸ਼ਲੇਸ਼ਣ ਲਈ ਦਿੱਤਾ ਗਿਆ ਹੈ।''
ਅਕਾਦਮੀ ਨੇ ਕਿਹਾ, ''ਕਈ ਸਨਅਤਾਂ ਵਿਚ ਥੋੜੀਆਂ ਜਿਹੀਆਂ ਵੱਡੀਆਂ ਕੰਪਨੀਆਂ ਦੀ ਸਰਦਾਰੀ ਹੈ। ਜੇਕਰ ਮੰਡੀ ਨੂੰ ਨਿਯਮਬੱਧਤਾ ਤੋਂ ਮੁਕਤ ਰੱਖਿਆ ਜਾਂਦਾ ਹੈ ਤਾਂ ਇਹ ਅਕਸਰ ਸਮਾਜਿਕ ਤੌਰ 'ਤੇ ਨਾ ਚਾਹੇ ਨਤੀਜੇ ਕੱਢਦੀ ਹੈ– ਅਸਲ ਲਾਗਤਾਂ ਨਾਲੋਂ ਕਿਤੇ ਉਚੀਆਂ ਕੀਮਤਾਂ ਜਾਂ ਗੈਰ ਉਤਪਾਦਕ ਫਰਮਾਂ, ਜੋ ਨਵੀਆਂ ਤੇ ਵਧੇਰੇ ਉਤਪਾਦਕ ਫ਼ਰਮਾਂ ਦੇ ਦਾਖ਼ਲੇ ਨੂੰ ਰੋਕ ਕੇ ਹੀ ਬਚੀਆਂ ਹੋਈਆਂ ਹਨ।''

ਮੰਡੀਆਂ ਦੀ ਸ਼ਕਤੀ ਅਤੇ ਮਜ਼ਬੂਤ ਤੇ ਢੁਕਵੀਂ ਨਿਯਮਬੱਧਤਾ ਪਿਛਲੇ ਕੁਝ ਸਾਲਾਂ ਤੋਂ ਕੌਮੀ ਅਰਥ ਵਿਵਸਥਾ ਦੇ ਪ੍ਰਬੰਧ ਦਾ ਕੇਂਦਰੀ ਮੁੱਦਾ ਰਹੀ ਹੈ। ਉਦਾਰੀਕਰਨ ਦੇ ਜਮਾਨੇ ਵਿਚ ਇਹ ਖਾਸ ਰਹੀ ਹੈ। ਇਨਾਮ ਦੇਣ ਵਾਲੀ ਅਕਾਦਮੀ ਅਨੁਸਾਰ 61 ਸਾਲਾ ਯਾਂ ਤਿਰੋਲ ਦਾ ਇਕ ਮੁੱਖ ਯੋਗਦਾਨ ਇਹ ਖੋਜ ਕੱਢਣਾ ਹੈ ਕਿ ਵੱਖ–ਵੱਖ ਸਨਅਤਾਂ ਵਿਚ ਮੰਡੀ ਦਾ ਪ੍ਰਭਾਵ ਵੱਖ–ਵੱਖ ਤਰ੍ਹਾਂ ਕੰਮ ਕਰਦਾ ਹੈ, ਜਿਵੇਂ ਕਿ ਅਖ਼ਬਾਰਾਂ ਦੇ ਮਾਮਲੇ ਵਿਚ ਮੁਫ਼ਤ ਅਖ਼ਬਾਰ ਦੇ ਕੇ ਵਧੇਰੇ ਇਸ਼ਤਿਹਾਰ ਖਿੱਚੇ ਜਾਂਦੇ ਹਨ।
2014 ਲਈ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦੇ ਐਲਾਨ ਦੇ ਨਾਲ ਹੀ ਨੋਬਰ ਪੁਰਸਕਾਰਾਂ ਦੇ ਐਲਾਨ ਦੀ ਪ੍ਰਕਿਰਿਆ ਇਸ ਸਾਲ ਲਈ ਪੂਰੀ ਹੋ ਗਈ ਹੈ। 10 ਸਤੰਬਰ ਨੂੰ ਇਹ ਨੋਬਰ ਪੁਰਸਕਾਰ ਜੇਤੂਆਂ ਨੂੰ ਪ੍ਰਦਾਨ ਕੀਤੇ ਜਾਣਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ