Thu, 03 October 2024
Your Visitor Number :-   7228754
SuhisaverSuhisaver Suhisaver

ਭਗਤ ਸਿੰਘ ਦੇ ਵਿਚਾਰ ਸਾਡੀ ਨੀਂਹ : ਕਾਮਰੇਡ ਸ਼ਿਆਮ ਸੁੰਦਰ

Posted on:- 09-10-2016

suhisaver

ਸੂਹੀ ਸਵੇਰ ਮੀਡੀਆ  ਨੇ ਕਰਵਾਈ ‘ਅਜੋਕੇ ਦੌਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਵਿਚਾਰ-ਗੋਸ਼ਟੀ

ਲੁਧਿਆਣਾ: ਸੂਹੀ ਸਵੇਰ ਮੀਡੀਆ ਵੱਲੋਂ ਪੰਜਾਬੀ ਭਵਨ ਵਿਖੇ ‘ਅਜੋਕੇ ਦੌਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਵਿਚਾਰ-ਗੋਸ਼ਟੀ ਕਰਵਾਈ ਗਈ। ਇਸ ਵਿਚਾਰ-ਗੋਸ਼ਟੀ ਵਿੱਚ ਕੁਰੂਕਸ਼ੇਤਰ ਤੋਂ ਕਾਮਰੇਡ ਸ਼ਿਆਮ ਸੁੰਦਰ ਕੌਮੀ ਕਨਵੀਨਰ ਸ਼ਹੀਦ ਭਗਤ ਸਿੰਘ ਦਿਸ਼ਾ ਮੰਚ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੇ।

ਮੁੱਖ ਭਾਸ਼ਣ ਦੌਰਾਨ ਬੋਲਦਿਆਂ ਕਾਮਰੇਡ ਸ਼ਿਆਮ ਸੁੰਦਰ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰ ਸਾਡੇ ਲਈ ਨੀਂਹ ਹਨ, ਪਰ ਇਸ ਲਈ ਭਗਤ ਸਿੰਘ ਦੀ ਸ਼ਖ਼ਸੀਅਤ ਦੇ ਸਹੀ ਮੁਲਾਂਕਣ ਅਤੇ ਉਨ੍ਹਾਂ ਦੇ ਮੂਲ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਸਿਰਫ ਪ੍ਰੇਰਨਾ, ਕੁਰਬਾਨੀ ਨਾਲ ਹੀ ਅੱਗੇ ਨਹੀਂ ਵਧਿਆ ਜਾ ਸਕਦਾ ਸਗੋਂ ਅੱਗੇ ਵਧਣ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਭਗਤ ਸਿੰਘ ਨੂੰ ਇਨਕਲਾਬੀ ਆਤੰਕਵਾਦੀ, ਕੌਮੀ ਇਨਕਲਾਬੀ ਜਾਂ ਨਿਮਨ ਪੂੰਜੀਵਾਦੀ ਇਨਕਲਾਬੀ ਦੀ ਸ਼੍ਰੇਣੀ ਵਿੱਚ ਰੱਖਣਾ ਸਹੀ ਨਹੀਂ ਹੈ, ਭਗਤ ਸਿੰਘ ਨੇ ਖੁਦ ਆਪਣੇ ਲੇਖ ‘ਮੈਂ ਆਤੰਕਵਾਦੀ ਨਹੀਂ ਹਾਂ’ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਆਤੰਕਵਾਦੀ ਨਹੀਂ ਹਨ।ਉਨ੍ਹਾਂ ਨੌਜਵਾਨਾਂ ਨੂੰ ਤਰਕ ਅਤੇ ਵਿਗਿਆਨ ’ਤੇ ਵਿਸ਼ਵਾਸ ਕਰਨ ਦੀ ਲੋੜ ਦੀ ਗੱਲ ’ਤੇ ਜ਼ੋਰ ਦਿੰਦਿਆ ਕਿਹਾ ਕਿ ਭਗਤ ਸਿੰਘ ਨੇ ਮੁੱਠੀ ਭਰ ਆਤੰਕਵਾਦੀਆਂ ਦੀ ਮਦਦ ਨਾਲ ਇਨਕਲਾਬ ਦੀ ਜਗ੍ਹਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਤਾਕਤ ਨਾਲ ਇਨਕਲਾਬ ਲਿਆਉਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਸੁਫਨਿਆਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ।


ਇਸ ਮੌਕੇ ਕਵਲਜੀਤ ਖੰਨਾ, ਪਾਵੇਲ ਕੁਸਾ, ਸੁਖਦਰਸ਼ਨ ਨੱਤ, ਪ੍ਰੋ. ਜਗਮੋਹਨ ਸਿੰਘ, ਡਾ. ਭੀਮ ਇੰਦਰ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਵਿਚਾਰ-ਗੋਸ਼ਟੀ ਨੂੰ ਅੱਗੇ ਤੋਰਿਆ ਅਤੇ ਸੂਹੀ ਸਵੇਰ ਮੀਡੀਆ ਵੱਲੋਂ ਆਯੋਜਿਤ ਕਰਵਾਰੀ ਗਈ ਵਿਚਾਰ-ਗੋਸ਼ਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਵਿਚਾਰ-ਚਰਚਾ ਭਵਿੱਖ ਵਿੱਚ ਵੀ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਸਮਾਜ ਨੂੰ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ, ਵਿਦਵਾਨਾਂ ਆਦਿ ਦੀ ਸਹੀ ਤਸਵੀਰ ਤੋਂ ਜਾਣੂੰ ਕਰਵਾਇਆ ਜਾ ਸਕੇ। ਆਨਲਾਈਨ ਮੈਗਜ਼ੀਨ ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਨੇ ਕਿਹਾ ਕਿ ਸੂਹੀ ਸਵੇਰ ਮੀਡੀਆ ਲੋਕਧਾਰਾ ਦਾ ਮੀਡੀਆ ਹੈ, ਜੋ ਲੋਕਾਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ। ਇਸ ਵਿਚਾਰ ਚਰਚਾ ਦੌਰਾਨ ਸਤੀਸ਼ ਸਚਦੇਵਾ, ਆਤਮਾ ਸਿੰਘ, ਹਰੀਸ਼ ਪੱਖੋਵਾਲ, ਅਰੂਣ, ਬਲਵਿੰਦਰ ਗੁੱਜਰਵਾਲ, ਸੁਖਵਿੰਦਰ ਲੀਲ, ਪ੍ਰਿੰ. ਹਰਭਜਨ ਸਿੰਘ, ਅਮੋਲਕ ਸਿੰਘ, ਕਸਤੂਰੀ ਲਾਲ, ਜਸਦੇਵ ਲਲਤੋਂ, ਸਾਹਬ ਸਿੰਘ ਬਡਬਰ, ਨਿਰਪਾਲ ਜਲਾਲਦੀਵਾਲ, ਕੁਲਦੀਪ ਸਾਰਸਾ, ਜਸਵੰਤ ਜੀਰਖ ਸਮੇਤ ਹੋਰ ਵਿਦਵਾਨਾਂ ਹਾਜ਼ਰ ਸਨ।

Comments

ਅਵਤਾਰ ਅਰਸ਼

ਕਾਮਰੇਡ ਸੁਖਵਿੰਦਰ ਨੀਂ ਸ਼ਾਮਿਲ ਹੋਏ?

Shiv Inder Singh

ਨਹੀਂ ਹੋਏ ਜੀ ਸ਼ਾਮਿਲ, ਬਲਕਿ ਉਹਨਾਂ ਦੀ ਸਹਿਮਤੀ ਤੋਂ ਬਾਅਦ ਹੀ ਅਸੀਂ ਉਹਨਾਂ ਦਾ ਨਾਮ ਮੁੱਖ ਟਿੱਪਣੀਕਾਰਾਂ `ਚ ਰੱਖਿਆ ਸੀ | ਅਸੀਂ ਉਸ ਤੋਂ ਬਾਅਦ ਉਹਨਾਂ ਨੂੰ ਕਈ ਵਾਰ ਫੋਨ ਵੀ ਕੀਤੇ ਤੇ ਮੈਸੇਜ ਵੀ ਭੇਜੇ ਪਰ ਕੋਈ ਰਿਸਪਾਂਸ ਨਹੀਂ ਆਇਆ ਅਤੇ ਨਾਂਹ ਵੀ ਨਹੀਂ ਕੀਤੀ ਉਹਨਾਂ | ਅਸੀਂ ਅਖੀਰ ਤੱਕ ਉਹਨਾਂ ਨੂੰ ਉਡੀਕਦੇ ਰਹੇ

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ