Mon, 09 September 2024
Your Visitor Number :-   7220136
SuhisaverSuhisaver Suhisaver

ਬੇਰੁਜ਼ਗਾਰਾਂ ਵੱਲੋਂ 8 ਮਈ ਨੂੰ ਬਠਿੰਡਾ ਵਿੱਖੇ ਗੁਪਤ ਐਕਸ਼ਨ ਕਰਨ ਦਾ ਐਲਾਨ

Posted on:- 25-04-2016

suhisaver

ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਦੀ ਮੁੱਖ ਮੰਤਰੀ ਮੀਟਿੰਗ ਰਹੀ ਬੇਸਿੱਟਾ

ਚੰਡੀਗੜ੍ਹ:  2011 ਤੋਂ ਨੋਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਦੀਆਂ ਆਸਾਂ ਤੇ ਉਸ ਵੇਲੇ ਪਾਣੀ ਫਿਰ ਗਿਆ ਜਦ ਮੁੱਖ ਮੰਤਰੀ ਪੰਜਾਬ ਨੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਦੀ ਕੋਈ ਵੀ ਮੰਗ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ।ਜੱਥੇਬੰਦੀ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਬੀਤੇ ਦਿਨ ਜੱਥੇਬੰਦੀ ਦੀ ਮੁੱਖ ਮੰਤਰੀ ਪੰਜਾਬ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਖੇ ਹੋਈ ਮੀਟਿੰਗ ਬੇਸਿੱਟਾ ਰਹੀ ਉਹਨਾਂ ਆਖਿਆ ਕਿ ਜੱਥੇਬੰਦੀ ਦੀਆਂ ਮੁੱਖ ਮੰਗਾਂ ਮਾਸਟਰ ਕਾਡਰ ਅਸਾਮੀਆਂ ਦੀ ਗਿਣਤੀ 6050 ਤੋਂ ਵਧਾ ਕੇ 20,000 ਕਰਨ,ਵਿਸ਼ਾਵਾਰ ਟੈਸਟ ਦੀ ਮਿਤੀ ਤੁਰੰਤ ਤਹਿ ਕਰਨ ਸਮੇਤ ਹਰ ਮੰਗ ਨੂੰ ਸਿਰੇ ਤੋਂ ਨਕਾਰਦਿਆਂ ਪੰਜਾਬ ਸਰਕਾਰ ਨੇ ਸਿੱਖਿਆ ਵਿਰੋਧੀ ਨੀਤੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ 1 ਲੱਖ 20 ਹਜ਼ਾਰ ਨੌਕਰੀਆਂ ਕੱਢਣ ਦੇ ਬਿਆਨ ਸੁਣ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵਿੱਚ ਨੋਕਰੀ ਮਿਲਣ ਦੀ ਆਸ ਜਾਗੀ ਸੀ ਪਰ ਮੁੱਖ ਮੰਤਰੀ ਵੱਲੋਂ ਨਾ ਤਾਂ ਵਿਸ਼ਾਵਰ ਟੈੱਸਟ ਦੀ ਮਿਤੀ ਨਿਸਚਿਤ ਕਰਣ ਸੰਬੰਧੀ ਕੋਈ ਹਾਮੀ ਭਰੀ ਗਈ ਤੇ ਮਾਸਟਰ ਕਾਡਰ ਦੀਆਂ ਪੋਸਟਾਂ ਵਧਾਏ ਜਾਣ ਤੋਂ ਸਾਫ ਇਨਕਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਅਧਿਆਪਕਾਂ ਦੀਆਂ 12,000 ਨਵੀਆਂ ਅਸਾਮੀਆਂ ਕੱਡਣ ਦੀ ਗੱਲ ਨੂੰ ਵੀ ਅਫਵਾਹ ਕਰਾਰ ਦਿੰਦਿਆ ਆਖਿਆ ਕਿ ਨਵੀਆਂ ਅਸਾਮੀਆ ਕੱਢਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਬਿਆਨ ਨਹੀ ਦਿੱਤਾ ਗਿਆ ਜਿਸਦੇ ਰੋਸ ਵਜੋਂ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਦੋੜ ਗਈ ਹੈ ਜਿਸਦੇ ਸਿੱਟੇ ਵਜੋਂ ਜੱਥੇਬੰਦੀ ਵੱਲੋਂ 1 ਮਈ ਮਜ਼ਦੂਰ ਦਿਵਸ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆ ਜਾਣਗੀਆਂ ਅਤੇ 8 ਮਈ ਨੂੰ ਬਠਿੰਡਾ ਵਿੱਖੇ ਗੁਪਤ ਐਕਸ਼ਨ ਕੀਤੇ ਜਾਣਗੇ ਇਸ ਦੌਰਾਨ ਘਟਣ ਵਾਲੀ ਕਿਸੇ ਵੀ ਅਣਸੁਖਾਵੀ ਘਟਣਾ ਦੀ ਪੂਰੀ ਜ਼ਿੰਮੇਦਾਰੀ ਪੰਜਾਬ ਸਰਕਾਰ ਦੀ ਹੋਵੇਗੀ।ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਅਮਨਿੰਦਰ ਸਿੰਘ ਕੁਠਾਲਾ,ਮੀਤ ਪ੍ਰਧਾਨ ਅਜੇ ਹੁਸ਼ਿਆਰਪੁਰ,ਮੀਤ ਪ੍ਰਧਾਨ ਮਨਜਿੰਦਰ ਜਲੰਧਰ,ਮੀਤ ਪ੍ਰਧਾਨ ਮੈਡਮ ਕਮਲੇਸ਼ ਸੰਧੂ,ਮੀਤ ਪ੍ਰਧਾਨ ਵਿਕਾਸ ਗਰਗ, ਜਨਰਲ ਸਕੱਤਰ ਕਰਮਜੀਤ ਕੌਹਰੀਆਂ,ਬਲਵਿੰਦਰ ਭੁੱਕਲ,ਪ੍ਰੈਸ ਸਕੱਤਰ ਨਵੀਨ ਬੋਹਾ ਸਮੇਤ ਸਮੂਹ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ