Sun, 13 October 2024
Your Visitor Number :-   7232294
SuhisaverSuhisaver Suhisaver

ਲਖਵਿੰਦਰ ਵਡਾਲੀ 'ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ-2012' ਨਾਲ ਸਨਮਾਨਿਤ

Posted on:- 24-08-2014

suhisaver

ਪਟਿਆਲਾ :
ਵਡਾਲੀ ਬ੍ਰਦਰਜ਼ ਦੇ ਨਾਮ ਨਾਲ ਦੁਨੀਆਂ ਭਰ 'ਚ ਸੂਫੀ ਗਾਇਕੀ ਰਾਹੀਂ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਭਤੀਜੇ ਨੌਜਵਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਨੂੰ ਦੇਸ਼ ਦੀ ਸਿਰਮੌਰ ਸੰਸਥਾ 'ਸੰਗੀਤ ਨਾਟਕ ਅਕੈਡਮੀ' ਵੱਲੋਂ 'ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ 2012' ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਲਖਵਿੰਦਰ ਵਡਾਲੀ ਨੂੰ ਬੀਤੀ ਰਾਤ ਤ੍ਰਿਪੁਰਾ ਦੀ ਰਾਜਧਾਨੀ ਅਗਰਤਾਲਾ ਦੇ ਰਾਬਿੰਦਰਾ ਆਡੀਟੋਰੀਅਮ ਵਿਖੇ ਤ੍ਰਿਪੁਰਾ ਨੇ ਮੁੱਖ ਮੰਤਰੀ ਸ੍ਰੀ ਮਾਨਿਕ ਸਰਕਾਰ, ਗਵਰਨਰ ਸ੍ਰੀ ਪੀ.ਬੀ ਅਚਾਰੀਆ ਅਤੇ ਸੰਗੀਤ ਨਾਟਕ ਅਕੈਡਮੀ ਦੀ ਚੇਅਰਪਰਸਨ ਸ੍ਰੀਮਤੀ ਲੀਲਾ ਸਾਮਸੋਨ ਵੱਲੋਂ ਦਿੱਤਾ ਗਿਆ। ਇਹ ਐਵਾਰਡ ਸੂਫੀ ਗਾਇਕ ਲਖਵਿੰਦਰ ਨੂੰ ਫੋਕ ਗੀਤਾਂ (ਲੋਕ ਗਾਇਕੀ) ਦੇ ਬਦਲੇ ਚੁਣਿਆ ਦਿੱਤਾ ਗਿਆ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸਾਲ ਸੰਗੀਤ ਨਾਟਕ ਅਕੈਡਮੀ ਵੱਲੋਂ ਪੰਜਾਬ ਵਿੱਚੋਂ ਲਖਵਿੰਦਰ ਵਡਾਲੀ ਤੋਂ ਸਿਵਾਏ ਹੋਰ ਕਿਸੇ ਵੀ ਕਲਾਕਾਰ ਨੂੰ ਨਹੀਂ ਚੁਣਿਆ ਗਿਆ। ਦੇਰ ਰਾਤ ਤੱਕ ਚੱਲੇ ਇਸ ਐਡਾਰਡ ਸਮਾਗਮ ਤੋਂ ਬਾਅਦ ਅੱਜ ਦਿਨੇ ਇਸੇ ਆਡੀਟੋਰੀਅਮ 'ਚ ਲਖਵਿੰਦਰ ਵਡਾਲੀ ਵੱਲੋਂ ਸੂਫੀਆਨਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਲਖਵਿੰਦਰ ਦੀ ਸੂਫੀਆਨਾ ਗਾਇਕੀ ਨੇ ਸੰਗੀਤ ਨਾਟਕ ਅਕੈਡਮੀ ਦੀ ਚੇਅਰਪਰਸਨ ਸ਼੍ਰੀਮਤੀ ਲੀਲਾ ਸਾਮਸੋਨ ਸਮੇਤ ਆਈ ਹੋਈਆਂ ਸ਼ਖਸੀਅਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਲਖਵਿੰਦਰ ਦੀ ਗਾਇਕੀ ਦੀ ਸਭ ਨੇ ਖੂਬ ਤਾਰੀਫ ਕੀਤੀ।
ਜ਼ਿਕਰਯੋਗ ਹੈ ਕਿ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਅਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਲਖਵਿੰਦਰ ਆਪਣੇ ਪਿਤਾ ਅਤੇ ਚਾਚਾ ਕੋਲੋਂ ਬਚਪਨ ਤੋਂ ਸੂਫੀ ਗਾਇਕੀ ਦੇ ਗੁਰ ਸਿੱਖਦਾ ਆ ਰਿਹਾ ਲਖਵਿੰਦਰ ਭਾਵੇਂ ਸਕੂਲ ਸਮੇਂ ਦੌਰਾਨ ਹੀ ਗਾਉਣ ਲੱਗ ਗਿਆ ਸੀ, ਪ੍ਰੰਤੂ ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2005 'ਚ ਆਈ ਪਲੇਠੀ ਐਲਬਮ 'ਬੁੱਲਾ' ਰਾਹੀਂ ਕੀਤੀ, ਇਸ ਐਲਬਮ ਦੇ ਗੀਤ 'ਦੀਵਾ ਨਾ ਬੁਝਾਈਂ' ਅਤੇ 'ਕੁੱਲੀ ਵਿੱਚੋਂ ਨੀ ਯਾਰ ਲੱਭ ਲੈ' ਤੋਂ ਇਲਾਵਾ 'ਕੰਡੇ ਉੱਤੇ ਮਹਿਰਮਾਂ ਵੇ ਆਜਾ ਕਦੋਂ ਦੀ ਖੜੀ' ਨੇ ਇਸ ਨੌਜਵਾਨ ਗਾਇਕ ਨੂੰ ਆਪਣੀ ਵੱਖਰੀ ਪਛਾਣ ਦੇਣ ਦੇ ਨਾਲ-ਨਾਲ ਮਕਬੂਲੀਅਤ ਵੀ ਦਿੱਤੀ। ਇਸ ਤੋਂ ਬਾਅਦ ਸਾਲ 2007 'ਚ ਲਖਵਿੰਦਰ ਦੀ ਐਲਬਮ 'ਮਾਹੀਆ' ਵਿਚ ਲਖਵਿੰਦਰ ਅਤੇ ਉਹਨਾਂ ਦੇ ਪਿਤਾ ਪਦਮਸ਼੍ਰੀ ਪੂਰਨ ਚੰਦ ਵਡਾਲੀ ਵੱਲੋਂ ਗਾਏ ਗੀਤ 'ਵੇ ਮਾਹੀਆ ਤੇਰੇ ਵੇਖਣ ਨੁੰ ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ' ਨੂੰ ਦੁਨੀਆਂ ਭਰ 'ਚ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਇਲਾਵਾ ਇਸੇ ਐਲਬਮ ਦੇ ਗੀਤ 'ਸਾਂਵਲ ਰੰਗੀਏ ਬੱਦਲੀਏ ਆਜਾ' ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ। ਸਾਲ 2011 'ਚ ਸੂਫੀ ਐਲਬਮ 'ਨੈਣਾਂ ਦੇ ਬੂਹੇ' ਵਿੱਚ ਆਪਣੇ ਪਿਤਾ ਪਦਮਸ਼੍ਰੀ ਪੂਰਨ ਚੰਦ ਵਡਾਲੀ ਤੇ ਚਾਚਾ ਉਸਤਾਦ ਪਿਆਰੇ ਲਾਲ ਵਡਾਲੀ ਨਾਲ ਮਿਲ ਕੇ ਲਖਵਿੰਦਰ ਵਡਾਲੀ ਵੱਲੋਂ ਗਾਏ ਗੀਤ 'ਅੱਜ ਸੱਜਣਾ ਤੇਰਾ ਨਾਂ ਲੈ ਕੇ ਤੈਨੂੰ ਕੋਲ ਬਿਠਾ ਕੇ ਪੀਣੀ ਏ' ਨੂੰ ਵੀ ਵਿਸ਼ਵ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ ਇਸੇ ਐਲਬਮ ਦੇ ਗੀਤ 'ਯਾਰ ਬਹਿ ਗਿਆ ਨੈਣਾਂ ਦੇ ਬੂਹੇ ਆ ਕੇ ਖ਼ੁਦਾ ਦੀ ਗੱਲ ਕੀ ਕਰੀਏ' ਰਾਹੀਂ ਲਖਵਿੰਦਰ ਨੇ ਸੂਫੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡੀ। ਸਾਲ 2012 'ਇਸ਼ਕੇ ਦਾ ਜਾਮ' ਵਿਚ ਵਡਾਲੀ ਬ੍ਰਦਰਜ਼ ਅਤੇ ਲਖਵਿੰਦਰ ਵਡਾਲੀ ਵੱਲੋਂ ਗਾਏ ਗੀਤ 'ਤੁਝੇ ਤੱਕਿਆ ਤੋ ਲਗਾ ਮੁਝੇ ਐਸੇ ਜੈਸੇ ਮੇਰੀ ਈਦ ਹੋ ਗਈ' ਨੂੰ ਵੀ ਸਰੋਤਿਆਂ ਨੇ ਅਥਾਹ ਪਿਆਰ ਦਿੱਤਾ। ਇਸ ਤੋਂ ਇਲਾਵਾ ਇਸੇ ਐਲਬਮ ਦੇ ਗੀਤ 'ਰੂਹਾਨੀਅਤ ਜੁਗਨੀ' ਰਾਹੀਂ ਲਖਵਿੰਦਰ ਨੇ ਮੁੜ ਤੋਂ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕੀਤਾ। ਸਾਲ 2014 'ਚ ਲਖਵਿੰਦਰ ਵਡਾਲੀ ਦੇ ਆਏ ਸਿੰਗਲ ਟ੍ਰੈਕ ਗੀਤ 'ਜੇ ਆਪ ਨਚਾਵੇ ਯਾਰ ਤਾਂ ਨੱਚਣਾ ਪੈਂਦਾ ਹੈ' ਨੂੰ ਦੇਸ਼ਾਂ-ਵਿਦੇਸ਼ਾਂ 'ਚ ਵੱਸਦੇ ਸੰਗੀਤ ਪ੍ਰੇਮੀਆਂ 'ਚ ਬਹੁਤ ਮਕਬੂਲ ਹੋਇਆ। ਹਾਲ ਹੀ ਵਿੱਚ ਨਵੀਂ ਐਲਬਮ 'ਰਾਝਨਾ' ਲਖਵਿੰਦਰ ਵਡਾਲੀ ਵੱਲੋਂ ਤਿਆਰ ਕੀਤੀ ਗਈ ਹੈ ਜੋ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ, ਇਸ ਐਲਬਮ ਦਾ ਗੀਤ 'ਕਮਲੀ-ਰਮਲੀ' ਟੀ.ਵੀ ਚੈਨਲਾਂ 'ਤੇ ਚੱਲ ਰਿਹਾ ਹੈ ਜਿਸਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਸਾਲ 2009 'ਚ ਇੰਟਰਨੈਸ਼ਨਲ ਚੈਨਲ ਐਨ.ਡੀ.ਟੀ.ਵੀ ਵੱਲੋਂ ਸ਼ੁਰੂ ਕੀਤੇ ਸੰਗੀਤਕ ਮੁਕਾਬਲਿਆਂ ਦੇ ਸ਼ੋਅ 'ਜਨੂਨ ਕੁਛ ਕਰ ਦਿਖਾਣੇ ਕਾ' 'ਚ ਲਖਵਿੰਦਰ ਵਡਾਲੀ ਨੇ ਉਸਤਾਦ ਰਾਹਤ ਫਤਿਹ ਆਲੀ ਖਾਨ, ਇਲਾ ਅਰੁਨ, ਮਿਊਜ਼ਿਕ ਡਾਇਰੈਕਟਰ ਆਨੰਦ ਰਾਜ ਆਨੰਦ ਵਰਗੇ ਕੈਪਟਨਾਂ ਦੀ ਸਰਪ੍ਰਸਤੀ ਹੇਠ ਪੰਜਾਬੀ ਲੋਕ ਗਾਇਕੀ ਦਾ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਚੈਨਲ ਸਟਾਰ ਪਲੱਸ 'ਚ ਦੇਸ਼ ਦੇ ਸਭ ਤੋਂ ਵੱਡੇ ਰਿਆਲਟੀ ਸ਼ੋਅ 'ਮਿਊਜ਼ਿਕ ਕਾ ਮਹਾ ਮੁਕਬਲਾ' 'ਚ ਲਖਵਿੰਦਰ ਵਡਾਲੀ ਨੇ ਸ਼ੰਕਰ ਮਹਾਦੇਵਨ, ਹਿਮੇਸ਼ ਰੇਸ਼ਮੀਆਂ, ਸ਼ਾਨ, ਸ਼ਰੇਆ ਗੋਸ਼ਾਲ, ਮੋਹਿਤ ਚੌਹਾਨ ਅਤੇ ਮਿੱਕਾ ਵਰਗੇ ਕੈਪਟਨਾਂ ਦੀ ਸਰਪ੍ਰਸਤੀ ਹੇਠ ਆਪਣੀ ਗਾਇਕੀ ਦਾ ਪ੍ਰਦਰਸ਼ਨ ਕੀਤਾ ਸੀ।
ਲਖਵਿੰਦਰ ਵਡਾਲੀ ਸੂਫੀ ਤੇ ਲੋਕ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ ਵੀ ਹਨ, ਉਹਨਾਂ ਨੇ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਦੀ ਪੰਜਾਬੀ ਫਿਲਮ 'ਅੱਖੀਆਂ ਉਡੀਕਦੀਆਂ' ਅਤੇ ਨਸ਼ਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ 'ਛੇਵਾਂ ਦਰਿਆ' 'ਚ ਮੁੱਖ ਕਿਰਦਾਰ ਨਿਭਾਇਆ। ਸੂਫੀ ਗਾਇਕੀ ਨੂੰ ਸਮਰਪਿਤ ਨੌਜਵਾਨ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਪਦਮਸ਼੍ਰੀ ਪੂਰਨ ਚੰਦ ਵਡਾਲੀ ਤੇ ਉਸਤਾਦ ਪਿਆਰੇ ਲਾਲ ਵਡਾਲੀ ਦੇ ਨਕਸ਼ੇ ਕਦਮ 'ਤੇ ਚਲਦਿਆਂ ਆਪਣੀ ਗਾਇਕੀ ਨੂੰ ਲੱਚਰਤਾ ਤੋਂ ਹਮੇਸ਼ਾ ਹੀ ਦੂਰ ਰੱਖਿਆ ਹੈ। ਸੰਗੀਤ ਨਾਟਕ ਅਕੈਡਮੀ ਵੱਲੋਂ 'ਉਸਤਾਦ ਬਿਸਮਿੱਲਾ ਖਾਨ' ਪੁਰਸਕਾਰ ਮਿਲਣ ਤੋਂ ਬਾਅਦ ਲਖਵਿੰਦਰ ਵਡਾਲੀ ਨੂੰ ਵੱਖ-ਵੱਖ ਸ਼ਖਸੀਅਤਾਂ ਨੇ ਲਖਵਿੰਦਰ ਵਡਾਲੀ ਨੂੰ ਫੋਨ 'ਤੇ ਵਧਾਈਆਂ ਵੀ ਦਿੱਤੀਆਂ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ