Thu, 03 October 2024
Your Visitor Number :-   7228752
SuhisaverSuhisaver Suhisaver

ਚੌਟਾਲਾ ਦੇ ਜੇਲ੍ਹ ਜਾਣ ਨਾਲ ਇਨੈਲੋ-ਅਕਾਲੀ ਦਲ ਨੂੰ ਮਿਲੇਗਾ ਹਮਦਰਦੀ ਵੋਟ : ਸੁਖਬੀਰ ਬਾਦਲ

Posted on:- 11-10-2014

ਚੰਡੀਗੜ੍ਹ, : ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਕਿਹਾ ਹੈ ਕਿ ਓਮ ਪ੍ਰਕਾਸ਼ ਚੌਟਾਲਾ ਨੂੰ ਵਿਰੋਧੀ ਪਾਰਟੀਆਂ ਵੱਲੋਂ ਦੁਬਾਰਾ ਜੇਲ੍ਹ ਭਿਜਵਾਏ ਜਾਣ ਨਾਲ ਪੂਰੇ ਹਰਿਆਣਾ 'ਚ ਇਨੈਲੋ ਤੇ ਅਕਾਲੀ ਦਲ ਦੇ ਹੱਕ 'ਚ ਲਹਿਰ ਉਠ ਖੜੀ ਹੈ ਤੇ ਗਠਜੋੜ ਆਪਣੇ ਮਿਸ਼ਨ 60 ਨੂੰ ਪਾਰ ਕਰਦਾ ਹੋਇਆ 70 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗਾ।

ਇਨੈਲੋ ਦੇ ਉਮੀਦਵਾਰ ਬੁਟਾ ਸਿੰਘ ਦੇ ਹੱਕ ਵਿਚ ਰੈਲੀ  ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਅਦਾਲਤ ਵੱਲੋਂ ਸ਼੍ਰੀ ਚੌਟਾਲਾ ਦੀ ਜਮਾਨਤ ਰੱਦ ਕਰਨ ਨਾਲ ਇਨੈਲੋ ਦੇ ਹੱਕ ਵਿਚ ਹਮਦਰਦੀ ਦੀ ਲਹਿਰ ਵੱਡੀ ਪੱਧਰ 'ਤੇ ਚੱਲੀ ਹੈ । ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਮੈਨੂੰ ਉਮੀਦ ਸੀ ਕਿ ਅਸੀਂ 60 ਸੀਟਾਂ ਜਿੱਤਣ ਵਿਚ ਕਾਮਯਾਬ ਹੋਵਾਂਗੇ ਪਰ ਹੁਣ ਮੈਨੂੰ ਯਕੀਨ ਹੈ ਕਿ ਸਾਡਾ ਗਠਜੋੜ 70 ਸੀਟਾਂ ਜਿੱਤੇਗਾ।  ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਚੌਟਾਲਾ ਪਰਿਵਾਰ ਨਾਲ ਹੋ  ਰਹੇ ਅਨਿਆਂ ਦਾ ਬਦਲਾ ਲੈਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨੈਲੋ ਨਾਲ ਹਰ ਵਕਤ ਚੱਟਾਨ ਵਾਂਗ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੀ ਚੌਟਾਲਾ ਆਪਣੀ ਕਹਿਣੀ ਤੇ ਕਰਨੀ ਦੇ ਪੱਕੇ ਹਨ ਅਤੇ ਉਨ੍ਹਾਂ ਵੱਲੋਂ ਜੋ ਵੀ ਵਾਅਦੇ ਕੀਤੇ ਜਾਂਦੇ ਹਨ ਉਹ ਪੂਰੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਚੌਟਾਲਾ ਵੱਲੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਲੋਕ ਭਲਾਈ  ਯੋਜਨਾਵਾਂ ਤੇ ਵਿਕਾਸ ਕੰਮ ਸੂਬੇ ਨੂੰ ਤਰੱਕੀ ਦੀਆਂÎ ਨਵੀਆਂ ਲੀਹਾਂ 'ਤੇ ਲੈ ਜਾਣਗੇ।
ਸ. ਬਾਦਲ ਨੇ ਸ਼੍ਰੀ ਹੁੱਡਾ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ 'ਹਰਿਆਣਾ  ਨੰਬਰ 1' ਦਾ ਝੂਠਾ ਪ੍ਰਚਾਰ ਕਰਨ 'ਤੇ 200 ਕਰੋੜ ਰੁਪਏ ਖਰਚ ਕਰ ਦਿੱਤੇ ਹਨ ਜਦਕਿ ਇਹੀ ਰਕਮ ਪਿੰਡਾਂ ਦੀਆਂ ਸੜਕਾਂ ਤੇ ਸਿੰਚਾਈ ਲਈ ਨਾਲਿਆਂ 'ਤੇ ਖਰਚ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਸ਼੍ਰੀ ਹੁੱਡਾ ਦਾ ਇਕਮਾਤਰ ਮਕਸਦ ਗਾਂਧੀ ਪਰਿਵਾਰ ਨੂੰ ਖੁਸ਼ ਰੱਖਣਾ ਸੀ ਤੇ ਉਨ੍ਹਾਂ ਨੇ 10 ਸਾਲ ਕਾਂਗਰਸ ਪ੍ਰਧਾਨ ਦੇ ਦਾਮਾਦ ਸ਼੍ਰੀ ਰਾਬਰਟ ਵਡੇਰਾ ਦੇ ਪ੍ਰਾਪਰਟੀ ਏਜੰਟ ਦੀ ਤਰ੍ਹਾਂ ਕੰਮ ਕੀਤਾ।
ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਕਾਸ ਤੇ ਲੋਕ ਭਲਾਈ ਲਈ ਇਨੈਲੋ ਤੇ ਅਕਾਲੀ ਦਲ ਦੇ ਗਠਜੋੜ ਨੂੰ ਵੋਟ ਪਾਉਣ। ਇਸ ਤੋਂ ਪਹਿਲਾਂ ਉਮੀਦਵਾਰ ਸ਼੍ਰੀ ਬੂਟਾ ਸਿੰਘ ਨੇ ਕਿਹਾ ਕਿ 15 ਅਕਤੂਬਰ ਨੂੰ ਵੋਟਾਂ ਰਾਹੀਂ ਲੋਕ ਸ਼੍ਰੀ ਚੌਟਾਲਾ ਦੀ ਰਿਹਾਈ ਲਈ ਜੇਲ੍ਹ ਦੇ ਤਾਲੇ ਖੋਲ ਦੇਣਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।

Comments

Surinder Singh Manguwal

Sukhveer , lok jande hann ke chotala kyo jail gya hai oh koyee desh bhagati ly nahi jail gya oh croption de case vich jail gya hai Lok os nu votan kyo paunge .

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ