Thu, 12 September 2024
Your Visitor Number :-   7220784
SuhisaverSuhisaver Suhisaver

ਜਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ 13 ਅਪ੍ਰੈਲ ਨੂੰ

Posted on:- 12-04-2019

suhisaver

ਟੱਲੇਵਾਲ :  ਜਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ ਸਮਾਗਮ ਕਮੇਟੀ, ਪੰਜਾਬ ਵੱਲੋਂ ਇਤਿਹਾਸਕ ਦਿਹਾੜੇ 13 ਅਪ੍ਰੈਲ ਪੁੱਜਣ ਲਈ ਤਿਆਰੀਆਂ ਜਾਰੀ ਹਨ । ਅੱਜ ਚੀਮਾ ਅਤੇ ਗਹਿਲ ਵਿਖੇ ਮੀਟਿੰਗਾਂ ਹੋਈਆਂ। ਇਹਨਾਂ ਮੀਟਿੰਗਾਂ ਨੂੰ ਮਨਜੀਤ ਧਨੇਰ,ਨਰਾਇਣ ਦੱਤ ਸ਼ਤਾਬਦੀ ਮੁਹਿੰਮ ਕਮੇਟੀ ਦੇ ਮੈਂਬਰਾਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ 13 ਮਾਰਚ 1919 ਨੂੰ ਰੋਲਟ ਐਕਟ ਦਾ ਵਿਰੋਧ ਕਰਨ ਲਈ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਹਜਾਰਾਂ ਦੀ ਤਾਦਾਦ 'ਚ ਇਕੱਤਰ ਹੋਏ ਲੋਕਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾਕੇ ਬਰਤਾਨਵੀ ਸਾਮਰਾਜੀਆਂ ਵੱਲੋੰ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਕੇ ਰਚਾਏ ਸਮੂਹਿਕ ਕਤਲੇਆਮ ਦੀ ਦੇ ਸੌ ਵਰ੍ਹੇ ਪੂਰੇ ਹੋਣ'ਤੇ "ਸਾਮਰਾਜ ਵਿਰੋਧੀ ਜੰਗ ਦਿਵਸ"ਵਜੋਂ ਮਨਾੲਆ ਜਾਵੇਗਾ।

ਹਕੀਕੀ ਅਜ਼ਾਦੀ ਸੰਗਰਾਮ ਦੀ ਲਹਿਰ ਨੂੰ ਕੁਚਲਣ ਦਾ ਭਰਮ ਪਾਲਦਿਆਂ ਅਤੇ ਆਪਣੀ ਲੁੱਟ ਨੂੰ ਕਾਇਮ ਰੱਖਣ ਲਈ ਗੋਰੇ ਅੰਗਰੇਜ ਰੋਲਟ ਐਕਟ ਵਰਗੇ ਜਾਬਰ ਕਾਨੂੰਨਾਂ ਦਾ ਸਹਾਰਾ ਲੈ ਰਹੇ ਸਨ, ਜਿਸ ਦੇ ਸਿੱਟੇ ਵਜੋਂ ਹੀ ਅੰਗਰੇਜ ਸਾਮਰਾਜ ਦੀ ਸੋਚੀ ਸਮਝੀ ਵਿਉਂਤ ਅਨੁਸਾਰ ਹੀ ਜਲਿਆਂਵਾਲਾ ਬਾਗ ਖੂਨੀ ਸਾਕਾ ਰਚਾਇਆ ਗਿਆ ਸੀ ।

1947 ਦੀ ਸਤਾ ਬਦਲੀ ਤੋਂ ਬਾਅਦ ਵੀ ਵੱਖ-ਵੱਖ ਸਮਿਆਂ ਵਿੱਚ ਹਕੂਮਤੀ ਗੱਦੀ ਉੱਪਰ ਕਾਬਜ਼ ਰੰਗ ਬਦਲ-ਬਦਲ ਰਾਜ ਕਰ ਰਹੀਆਂ ਹਕੂਮਤੀ ਪਾਰਟੀਆਂ ਨੇ ਸਾਮਰਜੀ ਦਿਸ਼ਾ ਨਿਰਦੇਸ਼ਤ ਨਵੀਆਂ ਆਰਥਿਕ ਅਤੇ ਸਨਅਤੀ ਨੀਤੀਆਂ ਰਾਹੀਂ ਜਲ,ਜੰਗਲ,ਜਮੀਨ ਅਤੇ ਕਿਰਤ ਲੁਟਾਉਣ ਲਈ ਅਡਾਨੀਆਂ, ਅੰਬਾਨੀਆਂ, ਜਿੰਦਲਾਂ, ਮਿੱਤਲਾਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ।

ਅਫਸਪਾ,ਯੂ.ਏ.ਪੀ.ਏ,ਟਾਡਾ,ਮੀਸਾ,ਧਾਰਾ 295-ਏ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਹੱਕ ਸੱਚ ਇਨਸਾਫ ਲਈ ਜੂਝਣ ਵਾਲੇ ਕਾਫਲਿਆਂ ਸਮੇਤ ਸ਼ਹਿਰੀ ਅਜ਼ਾਦੀਆਂ ਲਈ ਅਵਾਜ਼ ਬੁਲੰਦ ਕਰਨਵਾਲੇ ਜਮਹੂਰੀ ਕਾਰਕੁਨਾਂ,ਬੱਧੀਜੀਵੀਆਂ,ਵਕੀਲਾਂ ਨੂੰ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਵਿੱਚ ਕੈਦ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਮਿਹਨਤਕਸ਼ ਲੋਕਾਈ ਨੂੰ ਉਨ੍ਹਾਂ ਦਾ ਧਿਆਨ ਬੁਨਿਆਦੀ ਮਸਲਿਆਂ ਤੋਂ ਲਾਂਭੇ ਕਰਨ ਲਈ ਜੰਗੀ ਮਹੌਲ ਪੈਦਾ ਕੀਤਾ ਜਾ ਰਿਹਾ ਹੈ। ਫ੍ਰਿਕਾਪ੍ਰਸਤੀ ਦੇ ਜ਼ਹਿਰੀ ਨਾਗ ਰਾਹੀਂ ਲੋਕਾਂ ਦੇ ਏਕੇ ਨੂੰ ਪਾੜਨ- ਖਿੰਡਾਉਣ ਦੀਆਂ ਸਾਜ਼ਿਸ਼ਾਂ ਵੀ ਰਚੀਆਂ ਜਾ ਰਹੀਆਂ ਹਨ। ਜਬਰ-ਜ਼ੁਲਮ ਦੇ ਝੁਲਾਏ ਜਾ ਰਹੇ ਝੱਖੜ ਦੇ ਬਾਵਜੂਦ ਵੀ ਸੰਗਰਾਮੀ ਕਾਫਲੇ ਸਾਬਤ ਕਦਮੀਂ ਅੱਗੇ ਵਧ ਰਹੇ ਹਨ। ਇਸ ਲਈ ਅੱਜ ਦੀ ਹਾਲਤ ਵਿੱਚ ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮਾਂ ਖਿਲ਼ਾਫ ਸੰਘਰਸ਼ ਦੇ ਸੂਹੇ ਪਰਚਮ ਨੂੰ ਬੁਲੰਦ ਰੱਖਣ ਦਾ ਅਹਿਦ ਕਰਨ ਲਈ 13 ਅਪ੍ਰੈਲ ਨੂੰ ਅੰਮ੍ਰਿਤਸਰ ਕਾਫਲੇ ਬੰਨ੍ਹਕੇ ਪੁੱਜਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਇਤਿਹਾਸਕ ਮੌਕੇ ਸਿਰਟਫ ਵਿਸ਼ਾਲ ਲੋਕਾਈ ਦਾ ਇਕੱਠ ਹੀ ਨਹੀਂ ਹੋਵਗਾ ਸਗੋਂ '' ਲੋਕਾਂ ਦੀ ਪੁੱਗਤ ਵਾਲਾ ਨਵਾਂ ਸਮਾਜ ਸਿਰਜਣ''ਦਾ ਹੋਕਾ ਦੇਵੇਗਾ। ਆਗੂਆਂ ਦੱਸਿਆ ਕਿ ਇਹ ਪੰਦਰਾ ਰੋਜਾ ਮੁਹਿੰਮ ਅੰਤਿਮ ਪੜਾਅ ਤੇ ਪਹੁੰਚ ਚੁੱਕੀ ਹੈ। ਪਿੰਡ-ਪਿੰਡ ਮੀਟਿੰਗਾਂ ਦਾ ਪੜਾਅ ਪੁਰਾ ਹੋਣ ਵਾਲਾ ਹੈ। 11 ਅਤੇ 12 ਅਪ੍ਰੈਲ ਨੂੰ ਕਾਫਲੇ ਘਰ-ਘਰ ਜਾਕੇ ਜਲਿਆਵਾਲਾ ਬਾਗ ਪਹੁੰਚਣ ਦਾ ਸੁਨੇਹਾ ਦੇਣਗੇ। ਇਨ੍ਹਾਂ ਮੀਟਿੰਗਾਂ ਨੂੰ ਜਗਰਾਜ ਹਰਦਾਸਪੁਰਾ,ਜਸਪਾਲ ਸਿੰਘ ਚੀਮਾ,ਰਜਿੰਦਰਪਾਲ,ਬਲਵੰਤ ਉੱਪਲੀ,ਖੁਸ਼ਮੰਦਰਪਾਲ, ਸੰਦੀਪ ਚੀਮਾ ਨੇ ਵੀ ਸੰਬੋਧਨ ਕੀਤਾ।

-ਜਸਪਾਲ ਸਿੰਘ ਚੀਮਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ