Fri, 06 December 2024
Your Visitor Number :-   7277525
SuhisaverSuhisaver Suhisaver

ਕੁੰਭਕਰਨੀ ਨੀਂਦ ਸੁੱਤਾ ਬੇਪ੍ਰਵਾਹ ਬਿਜਲੀ ਬੋਰਡ ਤੇ ਜੰਗਲਾਤ ਵਿਭਾਗ

Posted on:- 01-07-2016

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਆਪਣੀ ਜੂਨ ਪੂਰੀ ਕਰ ਚੁੱਕੇ ਦਰਜਨ ਦੇ ਕਰੀਬ ਦਰੱਖ਼ਤ ਜੰਗਤਲਾਤ ਵਿਭਾਗ ਅਤੇ ਬਿਜਲੀ ਬੋਰਡ ਦੀ ਲਾਪ੍ਰਵਾਹੀ ਕਾਰਨ ਕਿਸੇ ਅਣਸੁਖਾਵੀਂ ਘਟਨਾ ਦਾ ਇੰਤਜ਼ਾਰ ਕਰ ਰਹੇ ਹਨ। ਜਿਸ ਕਾਰਨ ਇਨ੍ਹਾਂ ਦਰੱਖ਼ਤਾਂ ਥੱਲੇ ਸ਼ਹਿਰ ਦੇ ਦੁਕਾਨਦਾਰਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ।

ਜਾਣਕਾਰੀ ਅਨੁਸਾਰ ਮਹੇਸ਼ ਕੁਮਾਰ ਬੁੱਧੀਰਾਜਾ, ਪਿ੍ਰਤਪਾਲ ਸਿੰਘ, ਗੁਰਜੀਤ ਸਿੰਘ, ਮਨੀਸ਼ ਕੁਮਾਰ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਮਾਹਿਲਪੁਰ ਸ਼ਹਿਰ ਵਿਚ ਪਿਛਲੇ ਕੁਝ ਸਮੇਂ ਤੋਂ ਆਪਣੀ ਜੂਨ ਭੁਗਤ ਚੁੱਕੇ ਖੋਖਲੇ ਹੋਏ ਦਰੱਖ਼ਤ ਆਪਣੇ ਆਪ ’ਤੇ ਤਰਸ ਖਾ ਕੇ ਖੁਦ ਹੀ ਡਿੱਗ ਕੇ ਦੁਕਾਨਦਾਰਾਂ ਦਾ ਕਾਫ਼ੀ ਨੁਕਸਾਨ ਕਰ ਰਹੇ ਹਨ ਪਰ ਗੂੜ੍ਹੀ ਕੁੰਭਕਰਨੀ ਨੀਂਦ ਸੁੱਤੇ ਜੰਗਲਾਤ ਵਿਭਾਗ ਅਤੇ ਪੰਜਾਬ ਪਾਵਕਮ ਕਾਰਪੋਰੇਸ਼ਨ ਨੂੰ ਪਤਾ ਨਹੀਂ ਕਿਹੜਾ ਹਵਨ ਯੱਗ ਕਰਕੇ ਜਗਾਉਣਾ ਪਉੇ।

ਉਨ੍ਹਾਂ ਦੱਸਿਆ ਕਿ ਕੁਝ ਚਿਰ ਪਹਿਲਾਂ ਉਨ੍ਹਾਂ ਦੀ ਦੁਕਾਨ ਅੱਗੇ ਇਕ ਨਵੀਂ ਕੀਮਤੀ ਕਾਰ ਖੜ੍ਹੀ ਸੀ ਕਿ ਅਚਾਨਕ ਸੁੱਕੇ ਦਰੱਖ਼ਤ ਦਾ ਖੋਖਲਾ ਹੋਇਆ ਇਕ ਟਾਹਣਾ ਕਾਰ ਉੱਤੇ ਆ ਡਿੱਗਾ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਤੋਂ ਪਹਿਲਾਂ ਜੇਜੋਂ ਰੋਡ ’ਤੇ ਇਕ ਆਪਣੀ ਆਰਜੂ ਪੂਰੀ ਕਰ ਚੁੱਕੇ ਦਰੱਖਤ ਦੇ ਪਿੱਗਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਫਗਵਾੜਾ ਰੋਡ ’ਤੇ ਇਕ ਮੈਡੀਕਲ ਸਟੋਰ ’ਤੇ ਸੁੱਕੇ ਦਰਖ਼ਤ ਦਾ ਟਾਹਣਾ ਡਿੱਗ ਪਿਆ। ਇਸੇ ਤਰ੍ਹਾਂ ਜੇਜੋਂ ਦੋਆਬਾ ਮੁੱਖ ਮਾਰਗ’ਤੇ ਪੈਂਦੇ ਅੱਡਾ ਰਾਮਪੁਰ ਵਿਚ ਇਕ ਦਰੱਖ਼ਤ ਦੇ ਡਿੱਗ ਜਾਣ ਕਾਰਨ ਜਿਥੇ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਉਥੇ ਪੂਰਾ ਦਿਨ ਆਵਾਜਾਈ ਵੀ ਪ੍ਰਭਾਵਿਤ ਰਹੀ। ਇੰਨਾਂ ਕੁਝ ਵਾਪਰਨ ਦੇ ਬਾਵਜੂਦ ਵੀ ਬੇਪ੍ਰਵਾਹ ਸਰਕਾਰੀ ਮੁਲਾਜ਼ਮ ਪਤਾ ਨਹੀਂ ਕਿਸ ਵੱਡੇ ਹਾਦਸੇ ਦੀ ਉਡੀਕ ’ਚ ਬੈਠੇ ਹਨ।

ਇਨ੍ਹਾਂ ਸੁੱਕੇ ਦਰਖ਼ਤਾਂ ਦੇ ਡਿੱਗਣ ਦਾ ਜਿਥੇ ਵਣ ਵਿਭਾਗ ਇੰਤਜ਼ਾਰ ਕਰ ਰਿਹਾ ਹੈ ਉਥੇ ਪੰਜਾਬ ਸਟੇਟ ਪਾਵਰਕਮ ਕਾਰਪੋਰੇਸ਼ਨ ਵੀ ਪਿੱਛੇ ਨਹੀਂ ਹੈ। ਜਿਸਦੇ ਮੁਲਾਜ਼ਮਾਂ ਵਲੋਂ ਇਨ੍ਹਾਂ ਸੁੱਕੇ ਦਰੱਖ਼ਤਾਂ ਥੱਲੇ ਮੀਟਰਾਂ ਦੇ ਬਕਸੇ ਲਗਾਏ ਜਾ ਰਹੇ ਹਨ । ਸ਼ਹਿਰ ਅੰਦਰ ਤਾਰਾਂ ’ਤੇ ਝੁਕੇ ਹੋਏ ਦਰੱਖ਼ਤ ਵੀ ਸ਼ਇਦ ਉਨ੍ਹਾਂ ਨੂੰ ਦਿਖਾਈ ਨਾ ਦਿੰਦੇ ਹੋਣ।

ਇਸ ਸਬੰਧ ਵਿਚ ਵਣ ਰੇਂਜ ਅਫ਼ਸਰ ਮੁਲਖ਼ ਰਾਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੁੱਕੇ ਦਰੱਖ਼ਤਾ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਉਚ ਅਧਿਕਾਰੀਆਂ ਤੋਂ ਇਜ਼ਾਜਤ ਲੈਣ ਦੀ ਕਾਰਵਾਈ ਪੂਰੀ ਕਰਕੇ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਇਸ ਸਬੰਧ ਵਿਚ ਐਸ ਡੀ ਓ ਪੰਜਾਬ ਸਟੇਟ ਪਾਵਰਕਮ ਕਾਪੋਰੇਸ਼ਨ ਸੁਰਿੰਦਰ ਸਿੰਘ ਸੰਧੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੁੱਕੇ ਦਰੱਖਤਾਂ ਨੂੰ ਕਟਵਾਉਣ ਲਈ ਜੰਗਲਾਤ ਵਿਭਾਗ ਨਾਲ ਮਿਲ ਕੇ ਇਸ ਸਮੱਸਿਆ ਦਾ ਜਲਦ ਹੀ ਹੱਲ ਕੀਤਾ ਜਾਵੇਗਾ ।

Comments

ZnbBR

Pills information for patients. Generic Name. <a href="https://prednisone4u.top">get generic prednisone without rx</a> in the USA. Actual news about medicine. Get now. <a href=https://www.brawnmedical.com/Blog/what-tonometer-and-types-methods?page=2159#comment-829829>All what you want to know about medicament.</a> <a href=http://risuisam.ru/materials/18>Actual information about pills.</a> <a href=http://www.durango.co.kr/m/sub/sub03_03.php?boardid=board2&mode=view&idx=24&sk=&sw=&offset=&category=>All information about drug.</a> 5cdbd1d

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ