Sun, 08 September 2024
Your Visitor Number :-   7219711
SuhisaverSuhisaver Suhisaver

ਪਾਕਿਸਤਾਨ : ਵਾਹਗਾ ਬਾਰਡਰ ਨੇੜੇ ਧਮਾਕਾ, 45 ਮਰੇ

Posted on:- 02-11-2014

ਲਾਹੌਰ : ਪਾਕਿਸਤਾਨ ਵਾਹਗਾ ਬਾਰਡਰ ਨੇੜੇ ਹੋਏ ਇੱਕ ਧਮਾਕੇ ਵਿੱਚ 45 ਲੋਕ ਮਾਰੇ ਗਏ। ਜਦਕਿ 70 ਦੇ ਕਰੀਬ  ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਬੱਚੇ ਅਤੇ ਸਰਕਾਰੀ ਕਰਮਚਾਰੀ ਹਨ। ਇਹ ਧਮਾਕਾ ਆਤਮਘਾਤੀ ਦਸਤੇ ਵੱਲੋਂ ਭਾਰਤ-ਪਾਕਿਸਤਾਨ ਵਾਹਗਾ ਬਾਰਡਰ ਨੇੜੇ ਪਾਕਿਸਤਾਨ ਵਿੱਚ ਕੀਤਾ ਗਿਆ।

ਇਹ ਧਮਾਕਾ ਵਾਹਗਾ ਬਾਰਡਰ ਦੇ ਪਰੇਡ ਗਰਾਊਂਡ ਨੇੜੇ ਪਾਰਕਿੰਗ ਵਾਲੀ ਜਗ੍ਹਾ ਵਿੱਚ ਪਾਕਿਸਤਾਨ ਵਾਲੇ ਪਾਸੇ ਹੋਇਆ ਹੈ। ਇਸ ਸਬੰਧੀ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਆਤਮਘਾਤੀ ਦਸਤੇ ਵੱਲੋਂ ਇਹ ਧਮਾਕਾ ਕੀਤਾ ਗਿਆ ਹੈ। ਟੀਵੀ ਫੁਟੇਜ਼ ਵਿੱਚ ਇਸ ਧਮਾਕੇ ਦੌਰਾਨ ਦੁਕਾਨਾਂ ਅਤੇ ਬਿਲਡਿੰਗਾਂ ਤਬਾਹ ਹੁੰਦੀਆਂ ਦਿਖ ਰਹੀਆਂ ਹਨ। ਸੁਰੱਖਿਆ ਅਤੇ ਬਚਾਅ ਦਸਤੇ ਤੁਰੰਤ ਧਮਾਕੇ ਵਾਲੀ ਥਾਂ 'ਤੇ ਪਹੁੰਚ ਗਏ ਹਨ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ। ਲਾਹੌਰ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਸ ਘਟਨਾ ਦੀ ਰਿਪੋਰਟ ਮੰਗੀ ਹੈ।
ਜ਼ਿਕਰਯੋਗ ਹੈ ਕਿ ਇਹ ਇੱਕੋ ਸੜਕ ਅੰਮ੍ਰਿਤਸਰ ਅਤੇ ਲਾਹੌਰ ਨੂੰ ਕਰਾਸ ਕਰਦੀ ਹੈ। ਵਾਹਗਾ ਬਾਰਡਰ 'ਤੇ ਦੋਵੇਂ ਪਾਸਿਓਂ ਤੋਂ ਝੰਡਾ ਉਤਾਰਨ ਦੀ ਰਸਮ ਵੇਖਣ ਲਈ ਅਕਸਰ ਲੋਕ ਇਸ ਸਥਾਨ 'ਤੇ ਜਾਂਦੇ ਹਨ। ਇਸ ਨਾਲ ਪਾਕਿਸਤਾਨ ਅਤੇ ਭਾਰਤ ਵਾਲੇ ਪਾਸੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪੱਤਰਕਾਰਾਂ ਨੂੰ ਇਸ ਖੇਤਰ ਵਿੱਚੋਂ ਹਟਣ ਲਈ ਕਿਹਾ ਗਿਆ ਹੈ ਤਾਂ ਕਿ ਸੁਰੱਖਿਆ ਅਤੇ ਬਚਾਅ ਦਸਤਿਆਂ ਨੂੰ ਆਪਣੇ ਕੰਮ ਕਰਨ ਵਿੱਚ ਕੋਈ ਦਿੱਕਤ ਨਾ ਆਵੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ