Mon, 09 September 2024
Your Visitor Number :-   7220049
SuhisaverSuhisaver Suhisaver

ਸਵ. ਸਾਬਕਾ ਮੰਤਰੀ ਮਨਮੀਤ ਭੁੱਲਰ ਦੀ ਆਤਮਿਕ ਸ਼ਾਂਤੀ ਲਈ ਚਰਚ ਵਿੱਚ ਵੀ ਪ੍ਰਾਰਥਨਾ ਹੋਈ

Posted on:- 29-11-2015

suhisaver

- ਹਰਬੰਸ ਬੁੱਟਰ

ਕੈਲਗਰੀ: ਬੀਤੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਦੀ ਬੁੱਕਲ ਵਿੱਚ ਜਾ ਬਿਰਾਜੇ ਕੈਨੇਡਾ ਦੇ ਅਲਬਰਟਾ ਸੂਬੇ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਐਮ ਐਲ ਏ ਸ: ਮਨਮੀਤ ਸਿੰਘ ਭੁੱਲਰ ਦੀ ਆਤਮਿਕ ਸ਼ਾਂਤੀ ਲਈ ਜਿੱਥੇ ਪੰਜਾਬੀ ਭਾਈਚਾਰੇ ਵਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਮਨਮੀਤ ਭੁੱਲਰ ਦੀ ਦੂਜੇ ਭਾਈਚਾਰਿਆਂ ਵਿੱਚ ਵੀ ਹਰਮਨ ਪਿਆਰਾ ਹੋਣ ਦੀ ਗਵਾਹੀ ਇਸ ਗੱਲ ਤੋਂ ਮਿਲਦੀ ਹੈ ਕਿ ਬੀਤੀ ਰਾਤ ਕ੍ਰਿਸਚੀਅਨ ਭਾਈਚਾਰੇ ਵੱਲੋਂ ਵੀ ਚਰਚ ਅੰਦਰ ਮਨਮੀਤ ਭੁੱਲਰ ਦੀ ਵਿੱਛੜੀ ਰੂਹ ਦੀ ਆਤਮਿਕ ਸਾਂਤੀ ਲਈ ਵਿਸ਼ੇਸ਼ ਪ੍ਰਾਰਥਣਾ ਦਾ ਪਰਬੰਧ ਕੀਤਾ ਗਿਆ। ਸੇਟ ਥਾਮਸ ਮੋਰ ਪਾਰਿਸ ਚਰਚ ਵਿਖੇ ਜੁੜੇ ਕ੍ਰਿਸਚੀਅਨ ਭਾਈਚਾਰੇ ਨੇ ਪ੍ਰਭੂ ਯਿਸੂ ਮਸੀਹ ਅੱਗੇ ਮਨਮੀਤ ਭੁੱਲਰ ਦੀ ਵਿਛੜੀ ਆਤਮਾ ਲਈ ਦੁਆਵਾਂ ਕੀਤੀਆਂ। ।

ਬਾਈਬਲ ਵਿਚੋਂ ਬਿੱਟੂ ਸੰਸਾਰਪੁਰੀਆ ਨੇ ਪਾਠ ਪੜਿਆ। ਬਾਈਬਲ ਵਿੱਚੋਂ ਦੁੱਖਾਂ ਵੇਲੇ ਗਾਇਆ ਜਾਣ ਵਾਲਾ ਭਜਨ ਵੀ ਇਸਾਕ ਬਿਟੂ ਸੰਸਾਰਪੁਰੀਆ ਅਤੇ ਉਹਨਾਂ ਦੇ ਸਾਥੀਆਂ ਨੇ ਗਾਇਆ ਗਿਆ। ਕੈਨੇਡਾ ਦੀ ਪੀ ਸੀ ਪਾਰਟੀ ਦੇ ਲੀਡਰ ਰਿੱਕ ਮਕਾਈਵਰ ਨੇ ਸਵ: ਮਨਮੀਤ ਭੁੱਲਰ ਨੂੰ ਸ਼ਰਧਾਂਜਲੀ ਭਰੇ ਸ਼ਬਦਾਂ ਰਾਹੀ ਚੇਤੇ ਕੀਤਾ । ਮੈਥਿਊ ਜੋ ਕਿ ਮਨਮੀਤ ਭੁੱਲਰ ਦੇ ਸਹਾਇਕ ਸਨ ਉਹਨਾਂ ਦੇ ਵੀ ਜਜ਼ਬਾਤੀ ਸ਼ਬਦਾਂ ਨਾਲ ਹਾਜ਼ਰੀ ਲਗਵਾਈ।

ਅਲਬਰਟਾ ਸੂਬੇ ਦੇ ਹਿਊਮਨ ਰਿਸੋਰਸ ਮੰਤਰੀ ਇਰਫਾਨ ਖ਼ਾਨ ਤੋਂ ਬਿਨਾਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਰਣਬੀਰ ਸਿੰਘ ਪਰਮਾਰ, ਪਾਲ ਸਿੰਘ ਕੁੰਦਨ, ਮਨਜੋਤ ਗਿੱਲ,ਅਵਿਨਾਸ ਖੰਗੂੜਾ, ਬੌਬੀ , ਇਸਾਕ ਬਿੱਟੂ, ਰੂਪ ਰਾਇ,ਬਬਲੀ ਪੁਰਬਾ,ਫਾਦਰ ਜੌਹਨ ਪਿੰਟੋ, ਪਾਸਟਰ ਬਲਵੰਤ ਵੇਦੀ,ਰੋਸਨ ਮਸੀਹ,ਪੀਟਰ ਪੁਰਬਾ,ਕਮਲ ਅਰਸੀ, ਰਾਣੀ ਅਤੇ ਹੋਰ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਚਰਚ ਵਿੱਚ ਇਸ ਦੁਖਦਾਈ ਮੌਕੇ ਹਾਜ਼ਰੀ ਭਰੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ