Thu, 12 September 2024
Your Visitor Number :-   7220798
SuhisaverSuhisaver Suhisaver

ਇੱਕੋ ਵੇਲੇ 500 ਲੋਕਾਂ ਨੂੰ ਹਾਰਟ ਅਟੈਕ ਮੌਕੇ ਮੁੱਢਲੀ ਸਹਾਇਤਾ ਸਬੰਧੀ ਦਿੱਤੀ ਟਰੇਨਿੰਗ

Posted on:- 22-09-2016

suhisaver

-ਹਰਬੰਸ ਬੁੱਟਰ

ਕੈਲਗਰੀ:  ਪੰਜਾਬੀ ਭਾਈਚਾਰੇ ਅੰਦਰ ਹਾਰਟ ਅਟੈਕ ਦੀ ਦਿਨੋ ਦਿਨ ਵੱਧ ਰਹੀ ਸਮੱਸਿਆ ਦਾ ਹੱਲ ਤਾਂ ਭਾਵੇਂ ਮੁਸ਼ਕਿਲ ਦਿਖਾਈ ਦਿੰਦਾ ਹੈ ਪਰ ਅਟੈਕ ਹੋਣ ਉਪਰੰਤ ਮਰੀਜ ਨੂੰ ਮੁੱਢਲੀ ਸਹਾਇਤਾ ਦੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ।ਪਰ ਅਜਿਹੀ ਮੁੱਢਲੀ ਸਹਾਇਤਾ ਦੇਣ ਲਈ ਵੀ ਸਾਡੇ ਕੋਲ ਟਰੇਨਿੰਗ ਹੋਣੀ ਜ਼ਰੂਰੀ ਹੈ।ਲੰਮੇ ਸਮੇਂ ਤੋਂ ਦਿਲਵਾਕ ਫਾਊਂਡੇਸਨ ਦੇ ਰਾਹੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇੁ ਉਪਰਾਲੇ ਵੱਜੋਂ ਲੱਗੇ ਹੋਏ ਡਾ: ਅਨਮੋਲ ਕਪੂਰ ਨੇ ਹੁਣ ਫਿਰ ਹੰਭਲਾ ਮਾਰਿਆ ਕਿ ਸਾਡੇ ਪੰਜਾਬੀ ਭਾਈਚਾਰੇ ਨੂੰ ਇਸ ਮੁਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਜਾਵੇ।ਅੰਗਰੇਜ਼ੀ ਜੁਬਾਨ ਵਿੱਚ ਇਸ ਟਰੇਨਿੰਗ ਨੂੰ ਸੀ ਪੀ ਆਰ ਕਿਹਾ ਜਾਂਦਾ ਹੈ । ਸੀ ਪੀ ਆਰ ਦੀ ਟਰੇਨਿੰਗ ਲਈ ਜੈਨੇਸਿਸ ਸੈਂਟਰ ਵਿਖੇ ਇੱਕੋਵਾਰ 500 ਕੈਲਗਰੀ ਵਾਸੀਆਂ ਨੂੰ ਬੁਲਾਇਆ ਗਿਆ। ਟਰੇਨਿੰਗ ਲਈ ਵਰਤੀਆਂ ਜਾਣ ਵਾਲੀਆਂ ਕਿਟਾਂ ਵੀ ਮੁੱਫਤ ਵਿੱਚ ਸਾਰੇ ਟਰੇਨਿੰਗ ਲੈਣ ਆਏ ਟਰੇਨੀਆਂ ਨੂੰ ਘਰ ਲੈ ਜਾਣ ਲਈ ਦਿੱਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਡਾ: ਅਨਮੋਲ ਕਪੂਰ ਨੇ ਦੱਸਿਆ ਕਿ ਪਿਛਲੇ ਸਮੇ ਦੌਰਾਨ ਅਮਰੀਕਾ ਦੇ ਇੱਕ ਗੁਰੂਘਰ ਅੰਦਰ ਕੀਰਤਨ ਕਰਦੇ ਵਕਤ ਹੀ ਇੱਕ ਰਾਗੀ ਸਿੰਘ ਨੂੰ ਦੌਰਾ ਪੈ ਗਿਆ ਪਰ ਹੋ ਸਕਦਾ ਹੈ ਕਿ ਅਗਰ ਜੇਕਰ ਉਸ ਰਾਗੀ ਸਿੰਘ ਦੇ ਨਜ਼ਦੀਕ ਕੋਈ ਸੀਪੀ ਆਰ ਦੇਣ ਵਾਲਾ ਸਿਖਿਅਤ ਵਿਅਕਤੀ ਹੁੰਦਾ ਤਾਂ ਸ਼ਾਇਦ ਉਸਦੀ ਜਾਨ ਬਚ ਸਕਦੀ ਸੀ। ਸੋ ਸਾਡਾ ਭਾਈਚਾਰਾ ਅਕਸਰ ਹੀ ਵੱਡੇ ਵੱਡੇ ਸਮਾਗਮਾਂ ਦੌਰਾਨ ਆਪਸ ਵਿੱਚ ਜੁੜਿਆ ਹੋਇਆ ਹੈ, ਪਰ ਅਜਿਹੇ ਮੌਕੇ ਜੇਕਰ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਮਰੀਜ ਦੀ ਮੱਦਦ ਕਰਨ ਵਾਲਾ ਕੋਈ ਸਿੱਖਿਅਤ ਵਿਅਕਤੀ ਘੱਟ ਹੀ ਨਜ਼ਰੀਂ ਪੈਂਦਾ ਹੈ। ਉਹਨਾਂ ਕਿਹਾ ਕਿ ਕਿਟਾਂ ਘਰ ਲੈ ਜਾਕੇ ਅਲਮਾਰੀਆਂ ਵਿੱਚ ਨਹੀਂ ਰੱਖਣੀਆਂ ਸਗੋਂ ਜਦੋਂ ਵੀ ਤੁਹਾਡੇ ਘਰ ਕੋਈ ਜਨਮ ਦਿਨ ਪਾਰਟੀ ਜਾਂ ਕਿਸੇ ਹੋਰ ਤਿਓਹਾਰ ਮੌਕੇ ਇਕੱਠੇ ਹੁੰਦੇ ਹੋ ਤਾਂ ਘਰ ਆਏ ਮਹਿਮਾਨਾਂ ਨੂੰ ਇਹ ਟਰੇਨਿੰਗ ਜ਼ਰੂਰ ਦਿਓ।


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ