Wed, 18 September 2024
Your Visitor Number :-   7222569
SuhisaverSuhisaver Suhisaver

ਡਾ. ਕ੍ਰਿਪਾਲ ਸਿੰਘ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ ਨਾਲ ਸਨਮਾਨਿਤ

Posted on:- 04-09-2015

suhisaver

 ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਥਾਪਿਤ ‘ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ’ ਇਸ ਵਾਰ ਪ੍ਰਸਿੱਧ ਇਤਿਹਾਸਕਾਰ ਡਾ ਕ੍ਰਿਪਾਲ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਕਾਸ ਵਿਭਾਗ ਵੱਲੋਂ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਵਾਈਸ ਚਾਂਸਲਰ ਡਾ.ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਰਸੇ ਦੀ ਅਮੀਰੀ ਲਈ ਭਾਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ ਸ਼ਲ਼ਾਘਾਯੋਗ ਹੈ।ਭਾਈ ਸਾਹਿਬ ਦੀ ਬਦੋਲਤ ਅਕਾਦਮਿਕ ਪੱਖੋਂ ਅਸੀਂ ਬਹੁਤ ਅਮੀਰ ਹੋਏ ਹਾਂ ਤੇ ਮਾਂ ਬੋਲੀ ਪੰਜਾਬੀ ਬਹੁਤ ਅਮੀਰ ਹੋਈ ਹੈ।

ਪ੍ਰੋਗਰਾਮ ਦੇ ਆਰੰਭ ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਨੇ ਭਾਈ ਸਹਿਬ ਦੀ ਪ੍ਰਸਿੱਧ ਰਚਨਾ ‘ਨਿਰਮਲ ਪੰਥ’ ਦਾ ਗਾਇਨ ਕੀਤਾ ਅਤੇ ਡਾ. ਜਗਮੇਲ ਸਿੰਘ ਭਾਠੂਆਂ ਨੇ ਭਾਈ ਸਾਹਿਬ ਦੀ ਕਾਵਿ-ਰਚਨਾ ਦੇ ਵਿਸ਼ੇ ਵਸਤੂ ਤੇ ਮਹੱਤਵ ਬਾਰੇ ਚਾਨਣਾ ਪਾਇਆ।

ਡਾ. ਧਨਵੰਤ ਕੌਰ ਨੇ ਇਸ ਮੌਕੇ ਸਨਮਾਨਿਤ ਕੀਤੇ ਗਏ ਵਿਦਵਾਨ ਡਾ ਕ੍ਰਿਪਾਲ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਭਾਈ ਸਾਹਿਬ ਦੇ ਪੜਪੋਤਰੇ ਮੇਜਰ ਏ ਪੀ ਸਿੰਘ ਨੇ ਪ੍ਰਸਿੱਧ ਇਤਿਹਾਸਕਾਰ ਮਿਸਟਰ ਮੈਕਸ ਆਰਥਰ ਮੈਕਾਲਿਫ ਦੇ ਜੀਵਨ ਤੇ ਕਾਰਜ ਅਤੇ ਮੈਕਾਲਫ ਦੇ ਭਾਈ ਕਾਨ੍ਹ ਸਿੰਘ ਨਾਭਾ ਨਾਲ ਸੁਚੱਜੇ ਸਬੰਧਾਂ ਬਾਰੇ ਜਾਣਕਾਰੀ ਦਿੱਤੀ।

ਪ੍ਰੋਗਰਾਮ ਦੇ ਵਿਸ਼ੇਸ ਮਹਿਮਾਨ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਡਾ.ਰਵੇਲ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਸਾਡੇ ਆਧੁਨਿਕ ਗਿਆਨ ਦੇ ਮੋਢੀ ਹਨ ਅਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਤੇ ਪ੍ਰੋਫੈਸਰ ਡਾ ਜਗਬੀਰ ਸਿੰਘ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਬਾਣੀ ਵਿਆਖਿਆ ਦੇ ਨਾਲ ਨਾਲ ਭਾਰਤੀ ਗਿਆਨ ਪਰੰਪਰਾ ਨਾਲ ਵੀ ਗਹਿਰਾ ਰਿਸਤਾ ਕਾਇਮ ਕੀਤਾ।ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਕਾਸ ਵਿਭਾਗ ਦੀ ਮੁਖੀ ਡਾ ਜਸਬੀਰ ਕੌਰ ਨੇ ਪਹੁੰਚੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਵਿਭਾਗ ਦੇ ਵਿਭਿੰਨ ਪ੍ਰੋਜੈਕਟਾਂ ਬਾਰੇ ਦੱਸਿਆ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ,ਭਾਈ ਅਸ਼ੋਕ ਸਿੰਘ ਬਾਗੜੀਆਂ,ਡਾ.ਰਤਨ ਸਿੰਘ ਜੱਗੀ,ਡਾ.ਅੰਮ੍ਰਿਤਪਾਲ ਕੌਰ,ਡਾ ਦੀਪਕ ਮਨਮੋਹਨ,ਡਾ ਸਤੀਸ਼ ਵਰਮਾ,ਉਘੇ ਗਾਇਕ ਪੰਮੀ ਬਾਈ ਸਮੇਤ ਯੂਨੀਵਰਸਿਟੀ ਦੇ ਸਮੂਹ ਵਿਦਵਾਨ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ