Thu, 03 October 2024
Your Visitor Number :-   7228737
SuhisaverSuhisaver Suhisaver

ਜਮਹੂਰੀ ਅਧਿਕਾਰ ਸਭਾ ਵੱਲੋਂ ਭਵਾਨੀਗੜ੍ਹ ਵਿੱਚ ਦਲਿਤਾਂ ਉੱਪਰ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ

Posted on:- 27-05-2016

ਜਮਹੂਰੀ ਅਧਿਕਾਰ ਸਭਾ, ਪੰਜਾਬ ਸੰਗਰੂਰ ਜ਼ਿਲ੍ਹੇ ਦੇ ਬਾਲਦ ਕਲਾਂ ਦੇ ਦਲਿਤਾਂ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਨੂੰ ਦਬਾਉਣ ਲਈ ਪ੍ਰਦਰਸ਼ਨਕਾਰੀਆਂ ਉੱਪਰ ਬੇਰਹਿਮੀ ਨਾਲ ਲਾਠੀਚਾਰਜ ਕਰਨ, ਔਰਤਾਂ ਸਮੇਤ ਅੱਧੀ ਦਰਜਨ ਲੋਕਾਂ ਨੂੰ ਜ਼ਖ਼ਮੀ ਕਰਨ ਅਤੇ ਵਿਦਿਆਰਥਣਾਂ ਸਮੇਤ ਰਾਹ ਜਾਂਦੇ ਆਮ ਲੋਕਾਂ ਨੂੰ ਲਾਠੀਆਂ ਨਾਲ ਕੁੱਟਣ ਅਤੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਦੀ ਸਖ਼ਤ ਨਿਖੇਧੀ ਕਰਦੀ ਹੈ। ਦਲਿਤਾਂ ਦੀ ਪੰਚਾਇਤੀ ਜ਼ਮੀਨ ਵਿੱਚੋਂ ਆਪਣਾ ਕਾਨੂੰਨੀ ਹਿੱਸਾ ਲੈਣ ਅਤੇ ਇਸ ਮਾਮਲੇ ਵਿਚ ਸਰਕਾਰ, ਪ੍ਰਸ਼ਾਸਨ ਅਤੇ ਬਾਰਸੂਖ਼ ਕਾਸ਼ਤਕਾਰਾਂ ਵਲੋਂ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਧਾਂਦਲੀਆਂ ਨੂੰ ਰੋਕਣ ਅਤੇ ਜ਼ਮੀਨਾਂ ਦੀ ਬੋਲੀ ਦੇ ਮਾਮਲੇ ਵਿਚ ਪਾਰਦਰਸ਼ਤਾ ਲਈ ਦਲਿਤਾਂ ਦਾ ਜਥੇਬੰਦ ਸੰਘਰਸ਼ ਉਨ੍ਹਾਂ ਦਾ ਜਮਹੂਰੀ ਹੱਕ ਹੈ। ਇਸ ਹੱਕ-ਜਤਾਈ ਨੂੰ ਕੁਚਲਣ ਅਤੇ ਪੰਚਾਇਤੀ ਜ਼ਮੀਨਾਂ ਉੱਪਰ ਬਾਰਸੂਖ਼ ਅਨਸਰਾਂ ਦੇ ਕਬਜ਼ੇ ਬਰਕਰਾਰ ਰੱਖਣ ਲਈ ਉਪਰੋਕਤ ਨਾਪਾਕ ਗੱਠਜੋੜ ਵਲੋਂ ਤਰ੍ਹਾਂ-ਤਰ੍ਹਾਂ ਦੇ ਹੱਥਕੰਡਿਆਂ ਅਤੇ ਬੇਤਹਾਸ਼ਾ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ।


ਸਭਾ ਮੰਗ ਕਰਦੀ ਹੈ ਕਿ ਗ੍ਰਿਫ਼ਤਾਰ ਕੀਤੇ ਸੰਘਰਸ਼ਕਾਰੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਉਨ੍ਹਾਂ ਉੱਪਰ ਦਰਜ ਮਾਮਲੇ ਵਾਪਸ ਲਏ ਜਾਣ, ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸਬੰਧਤ ਪਿੰਡਾਂ ਦੇ ਦਲਿਤਾਂ ਦੀ ਸੰਤੁਸ਼ਟੀ ਕਰਾਏ ਬਗ਼ੈਰ ਪ੍ਰਸ਼ਾਸਨਿਕ ਡੰਡੇ ਦੇ ਜ਼ੋਰ ਦਲਿਤ ਸਮਾਜ ਉੱਪਰ ਫ਼ੈਸਲੇ ਥੋਪਣ ਦਾ ਤਾਨਾਸ਼ਾਹ ਸਿਲਸਿਲਾ ਬੰਦ ਕੀਤਾ ਜਾਵੇ ਅਤੇ ਪ੍ਰਸ਼ਾਸਨ ਸਮੁੱਚੇ ਪੰਜਾਬ ਵਿਚ ਪੰਚਾਇਤੀ ਜ਼ਮੀਨਾਂ ਵਿੱਚੋਂ ਦਲਿਤਾਂ ਦਾ ਹਿੱਸਾ ਸਹੀ ਤਰੀਕੇ ਨਾਲ ਬੋਲੀ ਕਰਵਾਕੇ ਦਲਿਤਾਂ ਨੂੰ ਦਿਵਾਉਣਾ ਯਕੀਨੀਂ ਬਣਾਇਆ ਜਾਵੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ