Fri, 12 December 2025
Your Visitor Number :-   8537278
SuhisaverSuhisaver Suhisaver

ਬਿਜਨੌਰ : ਪ੍ਰੋਫੈਸਰ ਦੀ ਕੁੱਟਮਾਰ ਕਰਕੇ ਹੱਤਿਆ

Posted on:- 20-10-2014

ਧਾਮਪੁਰ : ਧਾਮਪੁਰ (ਬਿਜਨੌਰ) ਵਿਚ ਸੋਮਵਾਰ ਤੜਕੇ ਇਕ ਘਰ ਵਿਚ ਦਾਖ਼ਲ ਹੋਏ ਬਦਮਾਸ਼ਾਂ ਨੇ ਇਕ ਪ੍ਰੋਫੈਸਰ ਦੀ ਕੁੱਟ–ਕੁੱਟ ਕੇ ਹੱਤਿਆ ਕਰ ਦਿੱਤੀ ਹੈ ਅਤੇ ਉਸ ਦੀ ਪਤਨੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਬਦਮਾਸ਼ ਜਾਂਦੇ ਹੋਏ ਚੌਕੀਦਾਰ ਨੂੰ ਵੀ ਗੰਭੀਰ ਜ਼ਖ਼ਮੀ ਕਰ ਗਏ।

ਬਿਜਨੌਰ ਵਿਚ ਝਾਲੂ ਰੋਡ ਉਤੇ ਡੂੰਡਾਪੁਰੀ ਉਰਫ਼ ਲੱਢਾਪੁਰ ਵਾਸੀ 40 ਸਾਲਾ ਮਨੋਜ ਕੁਮਾਰ ਧਾਮਪੁਰ ਕਾਲਜ ਵਿਚ ਪ੍ਰੋਫੈਸਰ ਸੀ।  ਮਨੋਜ ਕੁਮਾਰ ਧਾਮਪੁਰ ਦੀ ਟੀਚਰਜ਼ ਕਾਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਪਰਿਵਾਰ ਸਮੇਤ ਰਹਿੰਦਾ ਸੀ। ਸੋਮਵਾਰ ਤੜਕੇ 4 ਵਜੇ ਇਸ ਮਕਾਨ ਵਿਚ ਦਾਖ਼ਲ ਹੋਏ 6 ਬਦਮਾਸ਼ਾਂ ਨੇ ਮਨੋਜ ਕੁਮਾਰ ਦੀ ਕੁੱਟਕੁੱਟ ਦੇ ਹੱਤਿਆ ਕਰ ਦਿੱਤੀ ਜਦਕਿ ਪਤਨੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖ਼ਮੀ ਪਤਨੀ ਨੂੰ ਮੁਰਾਦਾਬਾਦ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ