Wed, 18 September 2024
Your Visitor Number :-   7222577
SuhisaverSuhisaver Suhisaver

ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦਾ ਮਾਮਲਾ

Posted on:- 25-10-2019

ਬਰਨਾਲਾ: ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਵਿੱਚ ਅਗਵਾਨੂੰ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ ਵੀਹਵੇਂ ਦਿਨ ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਮੋਰਚੇ ਵਿੱਚ ਲੁਧਿਆਣਾ, ਪਟਿਆਲਾ ਅਤੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਨਾਲ ਸਬੰਧਤ ਕਿਸਾਨ ਨੇ ਪੂਰੇ ਜੋਸ਼ ਖਰੋਸ਼ ਨਾਲ ਭਾਗ ਲੈਂਦਿਆਂ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਲਈ ਰੋਹਲੀ ਗਰਜ ਬੁਲੰਦ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਗਾਲਿਬ, ਮਹਿੰਦਰ ਸਿੰਘ ਕਮਾਲਪੁਰਾ, ਗੁਰਭਗਤ ਸਿੰਘ, ਹਰਦੇਵ ਸਿੰਘ ਘੱਗਾ, ਲਖਵੀਰ ਸਿੰਘ ਦੁੱਲਮਸਰ, ਭੋਲਾ ਸਿੰਘ ਛੰਨਾਂ,ਹਰਬੰਸ ਸਿੰਘ ਕੋਟਲੀ, ਗੁਰਦੇਵ ਸਿੰਘ ਗੱਜੂਮਾਜਰਾ ਨੇ ਕਿਹਾ ਕਿ 22 ਸਾਲ ਦੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਹਿਲਕਲਾਂ ਦੀ ਧਰਤੀ ਤੇ ਚੱਲ ਰਹੇ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਵਾਲਾ ਗੰਭੀਰ ਮਸਲਾ ਅਚਨਚੇਤ ਵਾਪਰਿਆ ਮਸਲਾ ਨਹੀਂ ਸਗੋਂ ਇਸ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਦੀ ਗਹਿਰੀ ਸਾਜ਼ਿਸ਼ ਦਾ ਸਿੱਟਾ ਹੈ।

3 ਮਾਰਚ ਨੂੰ ਬਰਨਾਲਾ ਕਚੈਹਰੀ ਵਿੱਚ ਹੋਏ ਝਗੜੇ ਵਿੱਚ ਗੁੰਡਾ-ਪੁਲਿਸ-ਸ਼ਿਆਸੀ ਗੱਠਜੋੜ ਵੱਲੋਂ ਪੂਰੀ ਸਾਜ਼ਿਸ਼ ਰਚਕੇ ਐਕਸ਼ਨ ਕਮੇਟੀ ਮਹਿਲਕਲਾਂ ਦੇ ਤਿੰਨ ਅਹਿਮ ਆਗੂਆਂ ਨਰਾਇਣ ਦੱਤ, ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਸ਼ਾਮਿਲ ਕਰਨ ਤੋਂ ਬਾਅਦ 28-30 ਮਾਰਚ 2005 ਨੂੰ ਸ਼ੈਸ਼ਨ ਕੋਰਟ ਵੱਲੋਂ ਸੱਚ ਨੂੰ ਦਰਕਿਨਾਰ ਕਰਦਿਆਂ ਹੋਰਨਾਂ ਸਮੇਤ ਸਾਡੇ ਤਿੰਨਾਂ ਆਗੂਆਂ ਨੂੰ ਉਮਰ ਕੈਦ ਸਜ਼ਾ ਸੁਣਾਕੇ ਆਪਣਾ ਲੋਕ ਵਿਰੋਧੀ ਹੋਣ ਦਾ ਸਬੂਤ ਦੇਕੇ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਹੇਠ ਉੱਸਰੇ ਵਿਸ਼ਾਲ ਲੋਕ ਤਾਕਤ ਦੇ ਕਿਲੇ ਨੂੰ ਆਗੂ ਰਹਿਤ ਕਰਨ ਦਾ ਭਰਮ ਪਾਲਿਆ ਸੀ। ਪਰ ਐਕਸ਼ਨ ਕਮੇਟੀ ਦੀ ਦਰੁਸਤ ਅਗਵਾਈ ਹੇਠ ਉੱਸਰੇ ਲੋਕ ਤਾਕਤ ਦੇ ਕਿਲੇ ਨੂੰ ਆਗੂ ਰਹਿਤ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਸੀ। ਲੋਕ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕਰਦਿਆਂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੜੇ ਗਏ ਸੰਘਰਸ਼ ਦੀ ਬਦੌਲਤ ਹੀ ਤਿੰਨਾਂ ਲੋਕ ਆਗੂਆਂ ਦੀ ਸਜ਼ਾ ਪਾਰਡਨ ਕਰਵਾਕੇ ਸੁਨਿਹਰੀ ਪੰਨਿਆਂ ਤੇ ਨਵਾਂ ਇਤਿਹਾਸ ਸਿਰਜਿਆ ਸੀ। ਲੋਕ ਸੰਘਰਸ਼ਾਂ ਰਾਹੀਂ ਸੁਨਿਹਰੀ ਪੰਨਿਆਂ ਦੇ ਇਤਿਹਾਸ ਦੇ ਪੰਨਿਆਂ ਨੂੰ ਹਾਈਕੋਰਟ ਵੱਲੋਂ ਖਾਰਜ ਕਰਨ ਤੋਂ ਬਾਅਦ ਆਪਣਾ ਲੋਕ ਵਿਰੋਧੀ ਖਾਸਾ ਹੋਰ ਵਧੇਰੇ ਨੰਗਾ ਕੀਤਾ ਸੀ।

ਲੋਕ ਆਗੂ ਮਨਜੀਤ ਧਨੇਰ ਨੂੰ ਹੋਈ ਨਿਹੱਕੀ ਉਮਰ ਕੈਦ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਲੱਗੇ ਦਿਨ ਰਾਤ ਦੇ ਪੱਕੇ ਮੋਰਚੇ ਦੇ ਵੀਹਵੇਂ ਦਿਨ ਕਾਫਲੇ ਨੂੰ ਸੰਬੋਧਨ ਕਰਦਿਆਂ ਬੂਟਾ ਸਿੰਘ ਬੁਰਜਗਿੱਲ, ਗੁਰਦੀਪ ਸਿੰਘ ਰਾਮਪੁਰਾ, ਹਰਦੀਪ ਸਿੰਘ ਟੱਲੇਵਾਲ, ਚਮਕੌਰ ਸਿੰਘ ਨੈਣੇਵਾਲ, ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਲੋਕ ਸੁਪਰੀਮ ਕੋਰਟ ਵੱਲੋਂ 3/9/2019 ਨੂੰ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਬਹਾਲ ਰੱਖਕੇ ਸਾਡੇ ਸਿਦਕ ਦੀ ਫਿਰ ਪਰਖ ਕਰਨ ਦਾ ਭੁਲੇਖਾ ਪਾਲਿਆ ਹੈ। ਇਤਿਹਾਸ ਵਿੱਚ ਸੰਘਰਸ਼ਸ਼ੀਲ ਕਾਫਲਿਆਂ ਉੱਪਰ ਨਾ ਪਹਿਲਾ ਤੇ ਨਾ ਆਖਰੀ ਹਮਲਾ ਹੈ। ਬੀਤੇ ਇਤਿਹਾਸ ਵਿੱਚ ਦਸਾਂ ਗੁਰੂਆਂ ਤੋਂ ਲੈਕੇ ਸ਼ਹੀਦ ਭਗਤ ਸਿੰਘ ਹੁਰਾਂ ਦੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਾਉਣ ਦੀ ਜੰਗ ਅੰਦਰ ਹਾਕਮਾਂ ਨੇ ਇਹੀ ਇਤਿਹਾਸ ਦੁਹਰਾਇਆ ਹੈ। ਪਰ ਲੱਖ ਜਬਰ ਜੁਲਮ ਦੇ ਬਾਵਜੂਦ ਵੀ ਲੋਕਾਂ ਦੀ ਲੁਟੇਰਿਆਂ ਖਿਲਾਫ ਜੰਗ ਖਤਮ ਨਹੀਂ ਹੋਈ। ਹਾਕਮਾਂ ਨੇ ਕਦੇ ਜਾਬਰ ਕਾਲੇ ਕਾਨੂੰਨਾਂ ਰਾਹੀਂ ਲੋਕ ਸੰਘਰਸ਼ਾਂ ਦੀ ਸੰਘੀ ਨੱਪਣੀ ਚਾਹੀ ਹੈ। ਹਾਕਮ ਕਾਲੇ ਕਾਨੂੰਨਾਂ ਰਾਹੀਂ ਜਬਰ ਦੇ ਸੰਦਾਂ ਨੂੰ ਹੋਰ ਵੱਧ ਤਿੱਖਾ ਕਰ ਰਹੇ ਹਨ। ਲੇਖਕਾਂ,ਬੱਧੀਜੀਵੀਆਂ,ਜਮਹੂਰੀਕਾਰਕੁਨਾਂ,ਵਕੀਲਾਂ,ਰੰਗਕਰਮੀਆਂ,ਕਵੀਆਂ ਨੂੰ ਦੇਸ਼ਧ੍ਰੋਹੀ ਦੇ ਮੁਕੱਦਮੇ ਦਰਜ ਕਰਕੇ ਸਾਲਾਂ ਬੱਧੀ ਸਮੇਂ ਤੋਂ ਜੇਲ੍ਹੀਂ ਡੱਕਕੇ ਵੀ ਇਹੀ ਭਰਮ ਪਾਲ ਰਹੇ ਹਨ। ਇਸੇ ਕੜੀ ਵਜੋਂ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਨੂੰ ਵੇਖਿਆ ਜਾਣਾ ਚਾਹੀਦਾ ਹੈ। ਇਹ ਸਜ਼ਾ ਵੀ ਹੱਕ, ਸੱਚ, ਇਨਸਾਫ ਲਈ ਜੂਝ ਰਹੇ ਕਾਫਲੇ ਉੱਪਰ ਵੱਡਾ ਹਕੂਮਤੀ ਵਾਰ ਹੈ। ਲੋਕ ਤਾਕਤ ਨੂੰ ਹੋਰ ਵਿਸ਼ਾਲ ਅਤੇ ਸੰਘਰਸ਼ ਨੂੰ ਹੋਰ ਤੇਜ ਕਰਕੇ ਇਸ ਹੱਲੇ ਦਾ ਜਵਾਬ ਦਿੱਤਾ ਜਾਵੇਗਾ। ਉਹ ਦਿਨ ਦੂਰ ਨਹੀਂ ਜਦ ਹਾਕਮਾਂ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਹੋਣਾ ਪਵੇਗਾ, ਇਹ ਲੋਕ ਹੜ੍ਹ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ।

    -ਨਰਾਇਣ ਦੱਤ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ