Sun, 08 September 2024
Your Visitor Number :-   7219726
SuhisaverSuhisaver Suhisaver

ਮਲਾਲਾ ਨੂੰ ਨੋਬਲ ਤੋਂ ਬਾਅਦ ਅਮਰੀਕਾ ਦਾ ਲਿਬਰਟੀ ਮੈਡਲ

Posted on:- 22-10-2014

ਵਾਸ਼ਿੰਗਟਨ : ਪਾਕਿਸਤਾਨ ਦੀ ਨੌਜਵਾਨ ਮਨੁੱਖੀ ਅਧਿਕਾਰ ਕਾਰਕੁੰਨ ਮਲਾਲਾ ਯੂਸਫਜ਼ਈ ਨੂੰ ਨੋਬਲ ਸ਼ਾਂਤੀ ਪੁਰਸਕਾਰ ਤੋਂ ਬਾਅਦ ਹੁਣ ਅਮਰੀਕਾ ਦੇ ਲਿਬਰਟੀ ਮੈਡਲ ਨਾਲ ਨਿਵਾਜ਼ਿਆ ਗਿਆ ਹੈ। ਮਲਾਲਾ ਇਸ ਅਮਰੀਕੀ ਪੁਰਸਕਾਰ ਨੂੰ ਹਾਸਲ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਜੇਤੂ ਲੜਕੀ ਹੈ। ਮਲਾਲਾ ਨੂੰ ਪੁਰਸਕਾਰ ਵਜੋਂ ਇਕ ਲੱਖ ਡਾਲਰ ਦੀ ਰਾਸ਼ੀ ਪਾਕਿਸਤਾਨ 'ਚ ਸਿੱਖਿਆ ਲਈ ਸਮਰਪਿਤ ਕਰ ਦਿੱਤੀ ਗਈ ਹੈ।

ਲਿਬਰਟੀ ਮੈਡਲ ਹਰ ਸਾਲ ਪੁਰਸਾਂ ਅਤੇ ਮਹਿਲਾਵਾਂ ਨੂੰ ਬਹਾਦਰੀ ਤੇ ਦ੍ਰਿੜ੍ਹ ਸੰਕਲਪ ਲਈ ਦਿੱਤਾ ਜਾਂਦਾ ਹੈ। ਇਕ ਟੀਵੀ ਚੈਨਲ ਅਨੁਸਾਰ ਮਲਾਲਾ ਨੂੰ ਯੂਐਸ ਲਿਬਰਟੀ ਮੈਡਲ ਨਾਲ ਸਨਮਾਨਿਤ ਕਰਨ ਵਾਲੇ ਅਮਰੀਕੀ ਨੈਸ਼ਨਲ ਕੰਸਟੀਚਿਊਸ਼ਨ ਸੈਂਟਰ ਨੇ ਕਿਹਾ ਕਿ ਮਲਾਲਾ ਨੇ ਪ੍ਰਤੀਕੂਲ ਪ੍ਰਸਥਿਤੀਆਂ ਦੇ ਬਾਵਜੂਦ ਲੋਕਾਂ ਦੀ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਅਵਾਜ਼ ਚੁੱਕਣ ਦੀ ਆਪਣੀ ਹਿੰਮਤ ਤੇ ਸਹਿਣਸ਼ੀਲਤਾ ਲਈ ਇਹ ਪੁਰਸਕਾਰ ਜਿੱਤਿਆ ਹੈ।
ਜ਼ਿਕਰਯੋਗ ਹੈ ਕਿ ਮਲਾਲਾ ਇਸ ਸਮੇਂ ਬਰਤਾਨੀਆ 'ਚ ਰਹਿ ਰਹੀ ਹੈ। ਉਹ ਪਾਕਿਸਤਾਨ 'ਚ ਲੜਕੀਆਂ ਦੀ ਸਿੱਖਿਆ ਲਈ ਮੁਹਿੰਮ ਚਲਾਉਣ ਨੂੰ ਲੈ ਕੇ ਚਰਚਾ 'ਚ ਆਈ। ਅਕਤੂਬਰ 2012 'ਚ  ਤਾਲਿਬਾਨ ਨੇ ਉਨ੍ਹਾਂ ਦੇ ਸਿਰ 'ਚ ਗੋਲੀ ਮਾਰੀ ਸੀ। ਪੁਰਸਕਾਰ ਹਾਸਲ ਕਰਨ ਤੋਂ ਬਾਅਦ ਮਲਾਲਾ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਭਾਰਤ ਸਮੇਤ ਵੱਖ ਵੱਖ ਦੇਸ਼ਾਂ 'ਚ ਬਾਲ ਅਧਿਕਾਰਾਂ ਲਈ  ਮੁਹਿੰਮ ਜਾਰੀ ਰੱਖਣ ਸਬੰਧੀ ਉਤਸ਼ਾਹਿਤ ਕਰੇਗਾ। ਮਲਾਲਾ ਨੇ ਪੁਰਸਕਾਰ 'ਚ ਮਿਲੀ ਇਕ ਲੱਖ ਡਾਲਰ ਦੀ ਰਾਸ਼ੀ ਨੂੰ ਪਾਕਿਸਤਾਨ 'ਚ ਸਿੱਖਿਆ ਲਈ ਦੇਣ ਦਾ ਸੰਕਲਪ ਲਿਆ ਹੈ।
ਮਲਾਲਾ ਨੇ ਪੁਰਸਕਾਰ ਸਮਾਰੋਹ 'ਚ ਸਾਰੇ ਦੇਸ਼ਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅਸੀਂ ਇਕ ਬੇਪ੍ਰਵਾਹ ਪੀੜ੍ਹੀ ਨਹੀਂ ਬਣ ਸਕਦੇ। ਮੈਂ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਕਹਾਂਗੀ ਕਿ ਆਓ ਲੜਾਈਆਂ ਨੂੰ ਨਾਂਹ ਕਹੋ, ਵਿਵਾਦਾਂ ਨੂੰ ਨਾਂਹ ਕਹੋ। ਮਲਾਲਾ ਨੇ ਕਿਹਾ ਕਿ ਉਹ ਭਾਰਤ, ਸੀਰੀਆ, ਨਾਈਜੀਰੀਆ ਅਤੇ ਗਾਜ਼ਾ ਜਿਹੀਆਂ ਥਾਵਾਂ 'ਤੇ ਸੰਕਟਾਂ 'ਚ ਫਸੇ ਬੱਚਿਆਂ ਲਈ ਗੱਲ ਕਰ ਰਹੀ ਹੈ। ਫਿਲਾਡੇਲੀਫੀਆ 'ਚ ਨੈਸ਼ਨਲ ਕੰਸਟੀਚਿਊਸ਼ਨ ਸੈਂਟਰ 'ਚ 1400 ਦਰਸ਼ਕਾਂ ਨੂੰ ਸੰਬੋਧਨ ਕਰਦਿਆਂ 17 ਸਾਲਾ ਮਲਾਲਾ ਨੇ ਰਾਸ਼ੀ ਨੂੰ ਬੰਦੂਕਾਂ ਦੀ ਬਜਾਏ ਕਿਤਾਬਾਂ 'ਤੇ ਖਰਚ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਕੋਈ ਅਸਮਾਨ ਤੋਂ ਬਣ ਕੇ ਨਹੀਂ ਆਉਂਦੇ, ਅਸੀਂ ਖ਼ੁਦ ਹੀ ਇਤਿਹਾਸ ਰਚਦੇ ਹਾਂ। ਮਲਾਲਾ ਨੇ ਕਿਹਾ ਕਿ ਸਾਨੂੰ ਇਕੱਠਿਆਂ ਮਿਲ ਕੇ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਮਿਲ ਕੇ ਅੱਤਿਆਚਾਰ ਦੇ ਦਹਿਸ਼ਤਵਾਦ ਖਿਲਾਫ਼ ਲੜਨ ਦਾ ਸੰਕਲਪ ਲੈਣਾ ਚਾਹੀਦਾ ਹੈ। ਨੋਬਲ ਪੁਰਸਕਾਰ ਜੇਤੂ ਮਲਾਲਾ ਨੇ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਦੀ ਅਵਾਜ਼ ਬਣਨਾ ਚਾਹੀਦਾ ਹੈ, ਜੋ ਅੱਜ ਸਭ ਤੋਂ ਵੱਧ ਸਤਾਏ ਜਾ ਰਹੇ ਹਨ।
ਇਸ ਤੋਂ ਪਹਿਲਾਂ ਇਸ ਪੁਰਸਕਾਰ ਨਾਲ ਹਿਲੇਰੀ ਕਲਿੰਟਨ, ਟੋਨੀ ਬਲੇਅਰ, ਜਾਰਜ ਐਚ ਡਬਲਿਊ ਬੁਸ਼, ਬਿਲ ਕਲਿੰਟਨ, ਕੌਫੀ ਅੰਨਾਨ ਅਤੇ ਹਾਮਿਦ ਕਰਜ਼ਈ ਨੂੰ ਸਨਮਾਨਿਆ ਜਾ ਚੁੱਕਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ