Mon, 09 September 2024
Your Visitor Number :-   7220136
SuhisaverSuhisaver Suhisaver

ਪੱਤਰਕਾਰ ਸਵਰਨ ਟਹਿਣਾ ਦਾ ਗੋਲਡ ਮੈਡਲ ਨਾਲ ਸਨਮਾਨ

Posted on:- 25-11-2014

suhisaver

-ਹਰਬੰਸ ਬੁੱਟਰ

ਕੈਲਗਰੀ: ਅੱਜ ਇੱਥੇ "ਪੰਜਾਬੀ ਅਖ਼ਬਾਰ" ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਕਨੇਡਾ ਦੀ ਫੇਰੀ ਦੌਰਾਨ ਕੈਲਗਰੀ ਪੁੱਜੇ ਪੰਜਾਬੀ ਦੇ ਚਰਚਿੱਤ ਪੱਤਰਕਾਰ ਸਵਰਨ ਟਹਿਣਾ ਦਾ ਮਾਣ ਪੱਤਰ  "ਖ਼ਬਰਸਾਰ-2014" ਨਾਲ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ ਗਿਆ ।  ਇੰਕਾ ਸੋਸਾਇਟੀ ਦੇ ਖਚਾਖਚ ਭਰੇ ਹੋਏ ਹਾਲ ਅੰਦਰ ਕੈਲਗਰੀ ਨਿਵਾਸੀਆਂ ਨੂੰ ਸੰਬੋਧਨ ਹੁੰਦਿਆ ਸਵਰਨ ਟਹਿਣਾ ਨੇ ਪੰਜਾਬ ਦੇ ਰਾਜਨੀਤਕ ,ਸਮਾਜਿਕ ਅਤੇ ਸੱਭਿਆਚਾਰਕ ਹਾਲਾਤਾਂ ਦੀ ਗਾਥਾ ਬਿਆਨ ਕਰਦਿਆਂ ਹਾਲ ਅੰਦਰਲੇ ਮਾਹੌਲ ਨੁੰ ਭਾਵਕੁਤਾ ਦੇ ਵਹਿਣਾ ਵਿੱਚ ਰੋੜ ਦਿੱਤਾ। "ਪੰਜਾਬੀ ਅਖ਼ਬਾਰ" ਵਿੱਚ ਛਪਦੇ ਕਾਲਮ "ਟਹਿਣੇ ਦੇ ਕੀ ਕਹਿਣੇ" ਦੇ ਪਾਠਕ ਅਤੇ ਰੇਡੀਓ ਰੈਡ ਐਫ ਐਮ ਦੇ ਗੁੱਡ ਮਾਰਨਿੰਗ ਕੈਲਗਰੀ ਸ਼ੋਅ ਦੌਰਾਨ ਹਰ ਰੋਜ਼ ਪੰਜਾਬ ਦੀ ਖਬਰਸਾਰ ਦੇ ਜ਼ਰੀਏ ਸਵਰਨ ਟਹਿਣਾ ਨਾਲ ਜੁੜੇ ਹੋਏ ਕੈਲਗਰੀ ਨਿਵਾਸੀ ਵੱਡੀ ਗਿਣਤੀ ਵਿੱਚ ਸਰੋਤੇ ਉਸ ਨੂੰ ਨੇੜਿਓਂ ਦੇਖਣ ਅਤੇ ਸੁਣਨ ਦੇ ਚਾਹਵਾਨ ਸਨ।  ਇਸ ਮੌਕੇ ਅਲਬਰਟਾ ਦੇ ਮੰਤਰੀ ਸ: ਮਨਮੀਤ ਸਿੰਘ ਭੁੱਲਰ ਨੇ ਵੀ ਵਿਸੇਸ ਯਾਦਗਾਰੀ ਸਨਮਾਨ ਚਿੰਨ ਨਾਲ ਸਵਰਨ ਟਹਿਣਾ ਨੂੰ ਜੀ ਆਇਆਂ ਨੂੰ ਕਿਹਾ।

"ਪੰਜਾਬੀ ਅਖ਼ਬਾਰ" ਦੇ ਸੰਪਾਦਕ ਹਰਬੰਸ ਬੁੱਟਰ ਨੇ ਸਵਰਨ ਟਹਿਣਾ ਦੀ ਬੇਬਾਕ ਬੋਲਣੀ ਅਤੇ ਕਲਮੀ ਸੱਚ ਦੀ ਕਦਰ ਕਰਦਿਆਂ ਵਿਸਵਾਸ ਦਿਵਾਇਆ ਕਿ "ਪੰਜਾਬੀ ਅਖ਼ਬਾਰ" ਅਤੇ ਕੈਲਗਰੀ ਨਿਵਾਸੀ ਹਮੇਸਾ ਹੀ ਟਹਿਣੇ ਵਰਗੇ ਪੱਤਰਕਾਰਾਂ ਦੇ ਕਦਰਦਾਨ ਹੋਣ ਦੀ ਹਾਮੀ ਭਰਦੇ ਰਹਿਣਗੇ। ਪੰਜਾਬ ਰਹਿੰਦਿਆਂ ਪੱਤਰਕਾਰੀ ਦੇ ਖੇਤਰ ਵਿੱਚ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਰੇਡੀਓ ਰੈਡ ਐਫ ਐਮ ਦੇ ਹੋਸਟ ਰਿਸ਼ੀ ਨਾਗਰ ਨੇ ਆਪਣੀਆਂ ਹੱਡਬੀਤੀਆਂ ਸਾਂਝੀਆਂ ਕਰਦੇ ਹੋਏ ਚਾਨਣਾ ਪਾਇਆ। ਇੰਕਾ ਸੋਸਾਇਟੀ ਦੇ ਪ੍ਰਧਾਨ ਨੈਬ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕੀਤਾ। ਮਨਜੋਤ ਗਿੱਲ ਵਰਗੇ ਸੁਲਝੇ ਹੋਏ ਸਟੇਜ ਸਕੱਤਰ ਵੱਲੋਂ ਸੰਚਾਲਿਤ ਸਟੇਜ ਉੱਪਰ ਲੋਕ ਗਾਇਕ ਅਜੇ ਦਿਓਲ, ਜਰਨੈਲ ਐਲੋਂ ਅਤੇ ਜ਼ੀਰੇ ਵਾਲੇ ਕਵੀਸ਼ਰ ਬਚਿੱਤਰ ਗਿੱਲ ਨੇ ਚੰਗਾ ਰੰਗ ਬੰਨਿਆ। ਰੇਸਮ ਸਿੱਧੂ ਚੂਹੜਚੱਕ,ਦਰਸਨ ਸਿੱਧੂ,ਮੇਜਰ ਬਰਾੜ, ਗੁਰਲਾਲ ਮਾਣੂਕੇ,ਗੁਰਮੀਤ ਮੰਡਵਾਲਾ,ਗੁਰਪ੍ਰੀਤ ਢੀਮਾਂ ਵਾਲੀ,ਕਰਮਪਾਲ ਲੰਢੇਕੇ,ਜੱਗਾ ਰਾਊਕੇ,ਹਰਚਰਨ ਸਿੰਘ ਸਿੱਖ ਵਿਰਸਾ, ਪਾਲ ਸੇਖੋਂ, ਗੁਰਵਿੰਦਰ ਬਰਾੜ,ਰਣਧੀਰ ਬਾਸੀ, ਹੈਪੀ ਮਾਨ,ਪ੍ਰੌ: ਹਮਦਰਦਬੀਰ ਨੌਸਹਿਰਵੀ,ਕੇਸਰ ਸਿੰਘ ਨੀਰ, ਜਗਰਾਜ ਰਾਮੁੰਵਾਲਾ, ਗੁਰਮੇਲ ਰਾਮੂੰਵਾਲਾ,ਅਤੇ ਸੈਕੜੇ ਦੀ ਗਿਣਤੀ ਵਿੱਚ ਹੋਰ ਹੋਰ ਕੈਲਗਰੀ ਦੀਆਂ ਨਾਮੀ ਸ਼ਖ਼ਸੀਅਤਾਂ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ