Thu, 03 October 2024
Your Visitor Number :-   7228754
SuhisaverSuhisaver Suhisaver

ਪੰਜਾਬੀ ਮੀਡੀਆ ਕਲੱਬ ਕੈਲਗਰੀ ਦੀ ਨਵੀਂ ਕਮੇਟੀ ਨੇ ਚਾਰਜ ਸੰਭਾਲਿਆ

Posted on:- 02-04-2015

suhisaver

- ਹਰਬੰਸ ਬੁੱਟਰ

ਕੈਲਗਰੀ: ਪੰਜਾਬੀ ਮੀਡੀਆ ਕਲੱਬ ਕੈਲਗਰੀ, ਦੀ ਪਿਛਲੀ ਕਮੇਟੀ ਦਾ ਕਾਰਜਕਾਲ 31 ਮਾਰਚ 2015 ਨੂੰ ਖ਼ਤਮ ਉਪਰੰਤ ਪੁਰਾਣੀ ਕਮੇਟੀ ਨੇ ਸਰਬ ਸੰਮਤੀ ਨਾਲ ਚੁਣੀ ਨਵੀਂ ਕਮੇਟੀ ਨੂੰ ਕਲੱਬ ਦਾ ਚਾਰਜ ਅਤੇ ਪਿਛਲੇ ਸਾਲ ਦਾ ਲੇਖਾ-ਜੋਖਾ ਦੇਣ ਵਾਸਤੇ ਮੀਟਿੰਗ ਕੀਤੀ। ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਪਿਛਲੇ ਸਾਲ ਦੇ ਕਲੱਬ ਦੇ ਕੰਮਾਂ ਬਾਰੇ ਦੱਸਿਆ ਅਤੇ ਸਭ ਮੈਂਬਰਾਂ ਦਾ ਪੂਰਾ ਸਾਲ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਨਵੀਂ ਕਮੇਟੀ ਨੂੰ ਆਪਣੇ ਵੱਲੋਂ ਪੂਰਨ ਸਹਿਯੋਗ ਦੀ ਹਾਮੀ ਭਰੀ। ਮੀਡੀਆ ਕਲੱਬ ਦੀ ਅਪੈ੍ਰਲ 2015 ਤੋਂ 31 ਮਾਰਚ 2016 ਤੱਕ ਕੰਮ ਕਰਨ ਵਾਲੀ ਨਵੀਂ ਕਮੇਟੀ ਦੇ ਪ੍ਰਧਾਨ ਜੱਗਪ੍ਰੀਤ ਸਿੰਘ ਸ਼ੇਰਗਿੱਲ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਨੇ ਸਭ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਦੇ ਭਵਿੱਖ ਦੀ ਜਿ਼ੰਮੇਵਰੀ ਸੰਭਾਲੀ। ਜਿ਼ਕਰਯੋਗ ਹੈ ਨਵੀਂ ਕਮੇਟੀ ਵਿਚ ਉਪਰੋਤਕ ਤੋਂ ਇਲਾਵਾ ਵਾਈਸ ਪ੍ਰਧਾਨ -ਜਸਜੀਤ ਸਿੰਘ ਧਾਮੀ, ਸਹਾਇਕ ਸਕੱਤਰ- ਪਰਮ ਸੂਰੀ, ਖਜ਼ਾਨਚੀ- ਰਜੇਸ਼ ਅੰਗਰਾਲ, ਸਹਾਇਕ ਖਜ਼ਾਨਚੀ- ਜਗਜੀਤ ਢਿੱਲੋਂ, ਮੀਡੀਆ ਕੋਆਰਡੀਨੇਟਰ- ਮਨਜੀਤ ਸਿੰਘ ਪਿਆਸਾ ਅਤੇ ਚਾਰ ਬੋਰਡ ਮੈਂਬਰ ਜਿਹਨਾਂ ਵਿਚ ਬਲਜਿੰਦਰ ਸੰਘਾ, ਗੁਰਦੀਪ ਕੌਰ ਪਰਹਾਰ, ਜੈਸੀ ਸਿੰਘ ਅਤੇ ਬੀਜਾ ਰਾਮ ਚੁਣੇ ਗਏ ਹਨ।

ਇਸ ਮੀਟਿੰਗ ਵਿਚ ਗੁਰਦੀਪ ਕੌਰ ਪਰਹਾਰ, ਜਸਜੀਤ ਸਿੰਘ ਧਾਮੀ, ਚੰਦ ਸਿੰਘ ਸਦਿਓੜਾ, ਹਰਬੰਸ ਬੁੱਟਰ, ਸ਼ਾਲੂ ਗਰੇਵਾਲ, ਬਲਜਿੰਦਰ ਸੰਘਾ, ਪਰਮ ਸੂਰੀ, ਗੁਰਬਚਨ ਬਰਾੜ ਹਾਜ਼ਰ ਸਨ। ਪੰਜਾਬੀ ਮੀਡੀਆ ਕਲੱਬ ਕੈਲਗਰੀ, ਕੈਨੇਡਾ ਨਾਮ ਦੀ ਸੰਸਥਾ ਕਈ ਸਾਲ ਪਹਿਲਾ ਕੁਝ ਮੀਡੀਆ ਹਸਤੀਆਂ ਨੇ ਸਥਾਪਤ ਕੀਤੀ ਸੀ ਜਿਸਦੇ ਪਹਿਲੇ ਪ੍ਰਧਾਨ ਹਰਚਰਨ ਸਿੰਘ ਪਰਹਾਰ ਬਣੇ ਸਨ ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ