Mon, 09 September 2024
Your Visitor Number :-   7220134
SuhisaverSuhisaver Suhisaver

ਕੋਠੇ `ਤੇ ਤਾਰੇ, ਤੈਨੂੰ ਰੋਣ ਐੱਨ.ਐੱਚ.ਐੱਮ. ਮੁਲਾਜ਼ਮ ਸਰਕਾਰੇ

Posted on:- 11-04-2015

suhisaver

ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ ਕੱਢੀ `ਜਾਗੋ`; ਖੜਕਾਏ ਖਾਲੀ ਭਾਂਡੇ

ਸੰਗਰੂਰ: ਐੱਨ.ਐੱਚ.ਐੱਮ ਮੁਲਾਜ਼ਮਾਂ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ 16 ਅਪਰੈਲ ਦੀ ਪੈਨਿਲ ਮੀਟਿੰਗ ਦੀ ਤਰੀਕ ਜਿਉਂ-ਜਿਉਂ ਨੇੜੇ ਆ ਰਹੀ ਹੈ, ਤਿਉਂ-ਤਿਉਂ ਇਹ ਮੁਲਾਜ਼ਮ ਵਿਲੱਖਣ ਢੰਗਾਂ ਨਾਲ ਸਰਕਾਰ ਤੱਕ ਆਪਣੀਆਂ ਮੰਗਾਂ ਦੀ ਅਵਾਜ਼ ਨੂੰ ਹੋਰ ਬੁਲੰਦ ਕਰਨ ਵਿੱਚ ਜੁਟੇ ਹੋਏ ਹਨ।ਇਸ ਸਬੰਧ ਵਿੱਚ ਜ਼ਿਲ੍ਹੇ ਭਰ ਦੇ ਐੱਨ.ਐੱਚ.ਐੱਮ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਵਿਖੇ ਇਕੱਠੇ ਹੋ ਕੇ ਲਾਲ ਬੱਤੀ ਚੌਂਕ ਤੱਕ ਅਜਿਹੀ ਜਾਗੋ ਕੱਢੀ, ਜਿਸ ਵਿੱਚ `ਕੋਠੇ `ਤੇ ਤਾਰੇ, ਤੈਨੂੰ ਰੋਣ ਐੱਨ.ਐੱਚ.ਐੱਮ. ਮੁਲਾਜ਼ਮ ਸਰਕਾਰੇ`, `ਕੋਠੇ ਉੱਤੇ ਕਾਂ, ਤੈਨੂੰ ਰੋਵੇ ਨੰਨ੍ਹੀ ਛਾਂ`, ਵਰਗੀਆਂ ਬੋਲੀਆਂ ਗਾ ਕੇ ਅਤੇ ਖਾਲੀ ਭਾਂਡੇ ਖੜਕਾ ਕੇ ਸਰਕਾਰ ਦੇ ਸਿਸਟਮ ਖਿਲਾਫ ਰੱਜ ਕੇ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਕੀਰਤ ਸਿੰਘ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਐੱਨ.ਐੱਚ.ਐੱਮ. ਮੁਲਾਜ਼ਮ ਪਿਛਲੇ 24 ਦਿਨਾਂ ਤੋਂ ਕਲਮ ਛੋੜ ਹਛਤਾਲ `ਤੇ ਚੱਲ ਰਹੇ ਹਨ, ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਤਰਜੀਹ ਦੇਣ ਦੀ ਜਗ੍ਹਾ ਅਜਿਹੀ ਕਮੇਟੀ ਦਾ ਗਠਨ ਕਰ ਦਿੱਤਾ, ਜਿਸਦਾ ਮਨੋਰਥ ਸਿਰਫ ਤੇ ਸਿਰਫ ਉਨ੍ਹਾਂ ਨੂੰ ਲਟਕਾ ਕੇ ਉਨ੍ਹਾਂ ਦੇ ਸੰਘਰਸ਼ ਨੂੰ ਮਾਰਨਾ ਹੈ।


ਉਨ੍ਹਾਂ ਕਿਹਾ ਕਿ 16 ਅਪਰੈਲ ਨੂੰ ਸਮੁੱਚੇ ਪੰਜਾਬ ਦੇ ਮੁਲਾਜ਼ਮ ਚੰਡੀਗੜ੍ਹ ਪਹੁੰਚ ਰਹੇ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਮੌਕੇ `ਤੇ ਹੀ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਜਾਵੇਗਾ।ਇਸ ਮੌਕੇ ਜਾਗੋ ਕੱਢ ਰਹੇ ਮੁਲਾਜ਼ਮਾਂ ਨੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਪਣੇ ਹੱਕਾਂ ਪ੍ਰਤੀ ਹੁਣ ਜਾਗ ਗਏ ਹਨ ਅਤੇ ਉਹ ਹੁਣ ਉਸ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਵੀ ਜਗਾ ਰਹੇ ਹਨ, ਜੋ ਰੋਟੀ ਦਾ ਖ਼ੁਆਬ ਦਿਖਾ ਕੇ ਜਿੱਤਣ ਪਿੱਛੋਂ ਲੋਕਾਂ ਦੇ ਮੂੰਹਾਂ ਦੀਆਂ ਬੁਰਕੀਆਂ ਵੀ ਖੋਹ ਲੈਂਦੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ