Mon, 09 September 2024
Your Visitor Number :-   7220039
SuhisaverSuhisaver Suhisaver

ਠੀਕਰੀਵਾਲ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਬਾਪੂ ਜੰਗ ਸਿੰਘ

Posted on:- 08-04-2016

suhisaver

ਬਰਨਾਲਾ :  ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਖਜ਼ਾਨਚੀ ਸਾਥੀ ਸੁਖਵਿੰਦਰ ਸਿੰਘ ਵੈਟ. ਇੰਸ. ਦੇ ਸਤਿਕਾਰਯੋਗ ਬਾਪੂ ਜੰਗ ਸਿੰਘ (80ਸਾਲ) ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ। ਬਾਪੂ ਜੰਗ ਸਿੰਘ ਹੋਰਾਂ ਦੀ ਇੱਛਾ ਅਤੇ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਅਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਭੇਂਟ ਕਰ ਦਿੱਤੀ ਗਈ। ਇਸ ਸਮੇਂ ਮ੍ਰਿਤਕ ਸਰੀਰ ਦੀ ਮੈਡੀਕਲ ਖੋਜਾਂ ਬਾਰੇ ਮਹੱਤਤਾ ਬਾਰੇ ਡਾ.ਰਜਿੰਦਰ ਪਾਲ ਨੇ ਚਾਨਣਾ ਪਾਇਆ ਅਤੇ ਕਿਹਾ ਕਿ ਪੁਰਾਣੇ ਵਿਚਾਰ /ਰਸਮਾਂ ਹੁਣ ਵੇਲਾ ਵਿਹਾ ਚੁੱਕੇ ਹਨ। ਵਿਗਿਆਨ ਦੇ ਯੁੱਗ ’ਚ ਸਾਨੂੰ ਵਿਗਿਆਨਕ ਨਜਰੀਏ ਅਨੁਸਾਰ ਸੋਚਦਿਆਂ ਅਜਿਹੀਆਂ ਪਿਰਤਾਂ ਪਾਉਣੀਆਂ ਚਹੀਦੀਆਂ ਹਨ, ਜੋ ਸਮਾਜ ਲਈ ਮਾਰਗ ਦਰਸ਼ਕ ਬਣ ਸਕਣ।ਇਸ ਦੀ ਮਿਸਾਲ ਹੀ ਹੈ ਕਿ ਠੀਕਰੀਵਾਲ ਪਿੰਡ ਦੇ ਸੈਂਕੜੇ ਸਾਲਾਂ ਦੇ ਇਤਿਹਾਸ ’ਚ ਇੱਕ ਨਵੀਂ ਉਸਾਰੂ ਪਿਰਤ ਖੁਦ ਬਾਪੂ ਜੰਗ ਸਿੰਘ ਅਤੇ ਉਸ ਦੇ ਪਰਿਵਾਰ ਨੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਭੇਂਟ ਕਰਕੇ ਪਾਈ ਹੈ।

ਇਸ ਸਮੇਂ ਪਰਿਵਾਰਕ ਮੈਂਬਰਾਂ ਪੁੱਤਰਾਂ ਦਰਸ਼ਨ ਸਿੰਘ ਆਗੂ ਆਮ ਆਦਮੀ ਪਾਰਟੀ, ਕੁਲਦੀਪ ਸਿੰਘ ਅਧਿਆਪਕ ਸੁਰਜੀਤ ਸਿੰਘ ਮਕੈਨਿਕ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਜਮਹੂਰੀ ਅਧਿਕਾਰ ਸਭਾ ਦੇ ਆਗੂ ਗੁਰਮੇਲ ਸਿੰਘ ਬਲਵੰਤ ਉੱਪਲੀ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ,ਡੀਐੱਮਐੱਫ ਦੇ ਸੂਬਾ ਆਗੂ ਹਰਚਰਨ ਚੰਨਾ ਇਨਕਲਾਬੀ ਕੇਂਦਰ ਦੀ ਔਰਤ ਆਗੂ ਅਮਰਜੀਤ ਕੌਰ,ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਖਸ਼ਮੰਦਰ ਪਾਲ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜ਼ਰ ਸਨ।ਬਾਪੂ ਜੰਗ ਸਿੰਘ ਨਮਿੱਤ ਸ਼ੋਕ ਸਮਾਗਮ 7 ਅਗਸਤ ਨੂੰ ਗੁਰੂਦਵਾਰਾ ਠੀਕਰੀਵਾਲ ਵਿਖੇ ਦੁਪਿਹਰ ਇੱਕ ਵਜੇ ਹੋਵੇਗਾ।

-ਡਾ. ਰਜਿੰਦਰ ਪਾਲ

Comments

Fusepheks

Calg. Coyhbn https://newfasttadalafil.com/ - Cialis Xeibmj <a href=https://newfasttadalafil.com/>cialis daily</a> Aejbcc Vfsisr https://newfasttadalafil.com/ - Cialis Qupzyt

Assaupt

<a href=http://bestcialis20mg.com/>best place to buy cialis online</a> Even though no variation in efficacy or adverse reaction profile in geriatric patients taking Parlodel has been observed, greater sensitivity of some elderly individuals cannot be categorically ruled out

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ