Sun, 13 October 2024
Your Visitor Number :-   7232278
SuhisaverSuhisaver Suhisaver

27 ਸਤੰਬਰ ਨੂੰ “ਇਨਕਲਾਬੀ ਰੰਗ ਮੰਚ ਦਿਹਾੜਾ” ਬਰਨਾਲਾ ਵਿਖੇ

Posted on:- 23-09-2016

suhisaver

ਬਰਨਾਲਾ :  ਭਾਅਜੀ ਗੁਰਸ਼ਰਨ ਸਿੰਘ ਦੇ ਹੱਥੀਂ ਲਾਏ ਗੁਲਦਸਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ 27 ਸਤੰਬਰ 2016 ਪੂਰੀ ਰਾਤ ਦਾਣਾ ਮੰਡੀ ਬਰਨਾਲਾ ਵਿਖੇ ਲੋਕ ਨਾਇਕ ਭਾਅਜੀ ਗਰੁਸ਼ਰਨ ਸਿੰਘ ਦੇ ਵਿਛੋੜੇ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ “ਇਨਕਲਾਬੀ ਰੰਗ ਮੰਚ ਦਿਹਾੜਾ” ਦੀਆਂ ਤਿਆਰੀਆਂ ਪੂਰੀ ਸ਼ਿੱਦਤ ਨਾਲ ਸ਼ੁਰੂ ਹੋ ਗਈਆਂ ਹਨ।ਇਸ ਸਰਗਰਮੀ ਵਿੱਚ ਨਾਟਕ ਟੀਮਾਂ ਵੀ ਸਰਗਰਮ ਸਹਿਯੋਗ ਪਾ ਰਹੀਆਂ ਹਨ।ਅੱਜ ਕਿੰਗਜ ਕਾਲਜ ਬਰਨਾਲਾ ਵਿੱਚ ਸੈਂਕਿੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਵਿਦਿਆਰਥੀਆਂ ਖਾਸ ਕਰ ਵੱਡੀ ਗਿਣਤੀ ਵਿੱਚ ਸ਼ਾਮਲ ਕਾਲਜ ਵਿਦਿਆਰਥਣਾਂ ਨੂੰ ਮੌਜੂਦਾ ਹਾਲਤਾਂ ਸਬੰਧੀ ਵਿਸਥਾਰਤ ਸੰਬੋਧਤ ਹੋਇਆ ਗਿਆ ਅਤੇ ਨੁੱਕੜ ਨਾਟਕ ‘ਉਮੀਦ’ ਪੇਸ਼ ਕੀਤਾ।ਜਿਸ ਨੂੰ ਵਿਦਿਆਰਥੀਆਂ ਨੇ ਬਹੁਤ ਜਿਆਦਾ ਪਸੰਦ ਕੀਤਾ।ਇਸੇ ਹੀ ਤਰਾਂ ਸਵੇਰ ਵੇਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਅਤੇ ਦਾਨਗੜ੍ਹ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਤ ਹੋਇਆ ਗਿਆ।

ਪਿੰਡ ਸੁਖਪੁਰਾ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਨੁੱਕੜ ਨਾਟਕ “ਅਜ਼ਾਦ ਰੰਗ ਮੰਚ ਬਰਨਾਲਾ” ਨਿਰਦੇਸ਼ਕ ਰਣਜੀਤ ਭੋਤਨਾ ਦੀ ਟੀਮ ਵੱਲੋਂ ‘ਉੱਠ ਕਿਰਤੀਆਂ ਉੱਠ ਵੇ’ ਖੇਡਿਆ ਗਿਆ।ਬੁਲਾਰੇ ਸਾਥੀਆਂ ਨਰਾਇਣ ਦੱਤ ਗੁਰਮੇਲ ਠੁੱਲੀਵਾਲ ਬਲਵੰਤ ਉੱਪਲੀ ਨੇ ਮੌੰਜੂਦਾ ਹਾਲਤ ਦੀ ਚਰਚਾ ਕੀਤੀ ਅਤੇ ਵੱਡੀ ਗਿਣਤੀ ਵਿੱਚ 27 ਸਤੰਬਰ ਦੀ ਰਾਤ ਨੂੰ ਕਾਫਲੇ ਬੰਨ ਕੇ ਬਰਨਾਲਾ ਦਾਣਾ ਮੰਡੀ ਪੁੱਜਣ ਦੀ ਅਪੀਲ ਕੀਤੀ ਗਈ।ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਨਾਉਣ ਵਿੱਚ ਸਕੂਲ ਪ੍ਰਿੰਸੀਪਲ ਸਮੇਤ ਸਮੁੱਚੇ ਸਟਾਫ,ਪਰਗਟ ਜਗਜੀਤ ਕੁਲਦੀਪ ਬਲਜਿੰਦਰ ਸੁਖਪੁਰ ਹਰਪਾਲ ਸੁਖਪੁਰ ਹਰਚਰਨ ਸੁਖਪੁਰ ਆਦਿ ਸਾਥੀਆਂ ਨੇ ਸਰਗਰਮ ਭੂਮਿਕਾ ਨਿਭਾਈ।

-ਨਰਾਇਣ ਦੱਤ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ