Thu, 03 October 2024
Your Visitor Number :-   7228744
SuhisaverSuhisaver Suhisaver

ਪੱਤਰਕਾਰ ਪ੍ਰਭਾਤ ਸਿੰਘ ਦੀ ਰਿਹਾਈ ਲਈ ਆਵਾਜ਼ ਉਠਾਓ!

Posted on:- 23-09-2016

suhisaver

ਦਾਂਤੇਵਾੜਾ ਅਧਾਰਤ ਪੱਤਰਕਾਰ ਪ੍ਰਭਾਤ ਸਿੰਘ ਪਿਛਲੇ ਚਾਰ ਦਿਨਾਂ ਤੋਂ ਦੁਬਾਰਾ ਲਾਪਤਾ ਹੈ। ਖਦਸ਼ਾ ਹੈ ਕਿ ਉਸ ਨੂੰ ਦਾਂਤੇਵਾੜਾ ਪੁਲਿਸ ਵਲੋਂ ਦੁਬਾਰਾ ਕਿਸੇ ਮਾਮਲੇ ਵਿਚ ਫਸਾਉਣ ਲਈ ਅਗਵਾ ਕਰ ਲਿਆ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿਚ ਉਸ ਨੁੰ ਪੁਲਿਸ ਨੇ ਵੱਟਸਐਪ ਗਰੁੱਪ ਉੱਪਰ ਪੁਲਿਸ ਅਧਿਕਾਰੀਆਂ ਉੱਪਰ ਟਿੱਪਣੀਆਂ ਕਰਨ ਦੇ ਇਲਜ਼ਾਮ ਵਿਚ ਚੁੱਕਕੇ ਕਈ ਮਹੀਨੇ ਜੇਲ੍ਹ ਵਿਚ ਬੰਦ ਰੱਖਿਆ ਸੀ। 16 ਸਤਬੰਰ ਨੂੰ ਪ੍ਰਭਾਤ ਸਿੰਘ ਨੇ ਵੱਟਸਐੱਪ ਉੱਪਰ ਸ਼ਾਮ ਨੂੰ ਸਾਢੇ ਚਾਰ ਵਜੇ ਆਖ਼ਰੀ ਮੈਸੇਜ ਪਾਇਆ ਸੀ - "ਪੁਲਿਸ, ਸਰਕਾਰ ਦੇ ਇਸ਼ਾਰੇ ਤੇ ਮੇਰੀ ਜ਼ੁਬਾਨ ਦੁਬਾਰਾ ਬੰਦ ਕਰਨ ਦਾ ਯਤਨ ਕਰ ਰਹੀ ਹੈ। ਮੈਨੂੰ ਡਰ ਹੈ ਕਿ ਮੈਨੂੰ ਅਗਵਾ ਕਰ ਲਿਆ ਜਾਵੇਗਾ।" ਉਸਨੇ ਆਪਣੇ ਮੈਸੇਜ ਦੇ ਨਾਲ ਇਕ ਆਡੀਓ ਕਲਿੱਪ ਵੀ ਨੱਥੀ ਕੀਤਾ ਸੀ ਜਿਸ ਵਿਚ ਥਾਣਾ ਮੁਖੀ ਉਸ ਨੂੰ ਧਮਕੀਆਂ ਦਿੰਦਾ ਸਪਸ਼ਟ ਸੁਣਾਈ ਦਿੰਦਾ ਹੈ।

ਉਸਦੇ ਸਾਥੀ ਪੱਤਰਕਾਰਾਂ ਦਾ ਕਹਿਣਾ ਹੈ ਕਿ ਗਿ੍ਰਫ਼ਤਾਰੀ ਕਾ ਡਰ ਨਹੀ. ਉਸਦੀ ਜ਼ਿੰਦਗੀ ਕਾ ਹੈ।" ਇਨ੍ਹਾਂ ਦਿਨਾਂ ਵਿਚ ਉਸਨੇ ਅਖਾਉਤੀ ਐੱਨ ਜੀ ਓ ਅਗਨੀ ਬਾਰੇ ਖੁੱਲ੍ਹਕੇ ਲਿਖਿਆ ਸੀ ਜੋ ਦਰਅਸਲ ਪੁਲਿਸ ਦੀ ਛੱਤਰਛਾਇਆ ਹੇਠ ਬਣਾਇਆ ਮੁਜਰਿਮ ਗਰੋਹ ਹੈ ਜੋ ਪੁਲਿਸ ਜ਼ੁਲਮਾਂ ਦੇ ਹੱਕ ਵਿਚ ਅਤੇ ਆਦਿਵਾਸੀਆਂ ਉੱਪਰ ਜ਼ੁਲਮਾਂ ਦਾ ਵਿਰੋਧ ਕਰਨ ਵਾਲਿਆਂ ਨੁੰ ਧਮਕਾਉਣ ਤੇ ਖ਼ਾਮੋਸ਼ ਕਰ ਲਈ ਬਣਾਇਆ ਗਿਆ ਹੈ।


ਜਦੋ. ਅਖਿਨ ਭਾਰਤੀਯ ਪੱਤਰਕਾਰ ਸੁਰੱਕਸ਼ਾ ਸੰਮਤੀ ਦੇ ਜਨਰਲ ਸਕੱਤਰ ਸ਼ਹਿਨਾਜ਼ ਮਲਿਕ ਨੇ ਬਸਤਰ ਦੇ ਆਈ ਜੀ ਕਲੂਰੀ ਨੁੰ ਫ਼ੋਨ ਕਰਕੇ ਇਸ ਬਾਰੇ ਸਪਸ਼ਟੀਕਰਨ ਮੰਗਿਆ ਤਾਂ ਇਸ ਹੈਂਕੜਬਾਜ ਅਧਿਕਾਰੀ ਦਾ ਜਵਾਬ ਸੀ: ਵੋਹ ਪੱਤਰਕਾਰ ਨਹੀਂ, ਨਕਸਲੀ ਹੈ। ਗੁਜਰਾਤ ਮੇਂ ਬੈਠੇ ਬੈਠੇ ਕੈਸੇ ਆਪਕੋ ਸਪਨਾ ਆ ਗਯਾ ਕੀ ਵੋ ਪੱਤਰਕਾਰ ਹੈ?"

ਇਹੀ ਕਲੂਰੀ ਇਸ ਵਕਤ ਬਸਤਰ ਖੇਤਰ ਵਿਚ ਬੇਕਸੂਰ ਆਮ ਆਦਿਵਾਸੀਆਂ ਨੂੰ ਅਗਵਾ ਕਰਕੇ ਫਰਜ਼ੀ ਮੁਕਾਬਲਿਆਂ ਵਿਚ ਮਾਰ ਖਪਾਉਣ ਅਤੇ ਮਾਓਵਾਦੀਆਂ ਦੇ ਨਕਲੀ ਆਤਮ-ਸਮਰਪਣ ਦੇ ਡਰਾਮੇ ਰਚਣ ਦਾ ਮੁੱਖ ਕਰਤਾ-ਧਰਤਾ ਹੈ। ਪ੍ਰਭਾਤ ਸਿੰਘ ਅਤੇ ਮਾਲਿਨੀ ਸੁਬਰਾਮਨੀਅਮ ਵਰਗੇ ਪੱਤਰਕਾਰ ਜਦੋਂ ਇਸਦੇ ਰਚਾਏ ਝੂਠੇ ਮੁਕਾਬਲਿਆਂ ਅਤੇ ਝੂਠੇ ਆਤਮਸਮਰਪਣਾਂ ਦਾ ਪਰਦਾਫਾਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਸ਼ਰੇਆਮ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਜੇਲ੍ਹਾਂ ਵਿਚ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ