Tue, 10 September 2024
Your Visitor Number :-   7220248
SuhisaverSuhisaver Suhisaver

ਜਮਹੂਰੀ ਕਾਰਕੁੰਨਾਂ ਵਿਰੁੱਧ ਸਾਜ਼ਿਸ਼ੀ ਹਮਲੇ ਵਿਰੁੱਧ ਵਿਆਪਕ ਲੋਕ ਰਾਇ ਬਣਾਉਣਾ ਸਮੇਂ ਦੀ ਲੋੜ- ਜਮਹੂਰੀ ਅਧਿਕਾਰ ਸਭਾ

Posted on:- 16-07-2018

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ  ਅਤੇ  ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਰਿਪਬਲਿਕ ਟੀ.ਵੀ. ਅਤੇ ਦੀ ਨੇਸ਼ਨ ਵੈੱਬਸਾਈਟ ਵਲੋਂ ਉੱਘੀ ਲੋਕਪੱਖੀ ਵਕੀਲ ਐਡਵੋਕੇਟ ਸੁਧਾ ਭਾਰਦਵਾਜ, ਪ੍ਰੋਫੈਸਰ ਸਾਈਬਾਬਾ ਦੀ ਜੀਵਨ ਸਾਥਣ ਏ.ਐੱਸ.ਵਸੰਤਾ ਅਤੇ ਜਮਹੂਰੀ ਹੱਕਾਂ ਦੀ ਮਕਬੂਲ ਜਥੇਬੰਦੀ ਪੀ.ਯੂ.ਡੀ.ਆਰ., ਦਿੱਲੀ ਉੱਪਰ ਮਾਓਵਾਦੀ ਦਾ ਠੱਪਾ ਲਾਕੇ ਉਹਨਾਂ ਵਿਰੁੱਧ ਜ਼ਹਿਰੀਲੀ ਪ੍ਰਚਾਰ ਮੁਹਿੰਮ ਚਲਾਏ ਜਾਣ ਨੂੰ ਕੇਂਦਰ ਸਰਕਾਰ ਦੀ ਇਕ ਘਿਣਾਉਣੀ ਸਾਜ਼ਿਸ਼ ਕਰਾਰ ਦਿੰਦਿਆਂ ਇਸਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਿਛਲੇ ਦਿਨੀ ਰਿਪਬਲਿਕ ਟੀ.ਵੀ. ਦੇ ਬਦਨਾਮ ਐਂਕਰ ਅਰਣਬ ਗੋਸਵਾਮੀ ਵਲੋਂ ਆਪਣੇ ਵਿਸ਼ੇਸ਼ ਟੀਵੀ ਪ੍ਰੋਗਰਾਮ ਵਿਚ ਇਕ ਕਥਿਤ ਚਿੱਠੀ ਦੇ ਨਾਂ ਹੇਠ ਐਡਵੋਕੇਟ ਸੁਧਾ ਭਾਰਦਵਾਜ ਦਾ ਸਬੰਧ ਪਾਬੰਦੀਸ਼ੁਦਾ ਮਾਓਵਾਦੀ ਆਗੂਆਂ ਨਾਲ ਜੋੜਕੇ ਉਸਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇੱਥੋਂ ਤਕ ਕਿਹਾ ਗਿਆ ਕਿ ਐਡਵੋਕੇਟ ਭਾਰਦਵਾਜ ਮਾਓਵਾਦੀ ਆਗੂਆਂ ਨੂੰ ਛੱਤੀਸਗੜ੍ਹ ਦੇ ਹਾਲਾਤ ਕਸ਼ਮੀਰ ਵਰਗੇ ਬਣਾ ਦੇਣ ਲਈ ਉਕਸਾ ਰਹੀ ਹੈ। ਜਦਕਿ ਉਹ ਛੱਤੀਸਗੜ੍ਹ ਦੇ ਮਜ਼ਦੂਰਾਂ ਅਤੇ ਹੋਰ ਗ਼ਰੀਬ ਲੋਕਾਂ ਦੇ ਹਿਤਾਂ ਲਈ ਸੰਘਰਸ਼ ਕਰਨ ਵਾਲੀ ਉੱਘੀ ਆਜ਼ਾਦ ਟਰੇਡ ਯੂਨੀਅਨ ਕਾਰਕੁੰਨ ਹੈ ਜੋ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੀ ਨੈਸ਼ਨਲ ਸਕੱਤਰ, ਇੰਡੀਅਨ ਐਸੋਸੀਏਸ਼ਨ ਆਫ ਪੀਪਲਜ਼ ਲਾਇਰਜ਼ ਦੀ ਮੀਤ ਪ੍ਰਧਾਨ ਅਤੇ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਵਿਚ ਵਿਜਟਿੰਗ ਪ੍ਰੋਫੈਸਰ ਸਮੇਤ ਬਹੁਤ ਸਾਰੀਆਂ ਲੀਗਲ ਏਡ ਅਤੇ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਦੇ ਅਹੁਦਿਆਂ ਉੱਪਰ ਕੰਮ ਕਰ ਰਹੀ ਨਾਮਵਰ ਸ਼ਖਸੀਅਤ ਹੈ।

ਜਮਹੂਰੀ ਲਹਿਰ ਵਿਰੁੱਧ ਵਿੱਢੇ ਫਾਸ਼ੀਵਾਦੀ ਹਮਲੇ ਨੂੰ ਹੋਰ ਵਿਸਤਾਰ ਦਿੰਦਿਆਂ ਹਾਲ ਹੀ ਵਿਚ ''ਦੀ ਨੇਸ਼ਨ'' ਨਾਂ ਦੀ ਵੈੱਬਸਾਈਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਝਾਰਖੰਡ ਸਰਕਾਰ ਨੂੰ ਭੇਜੀ ਕਿਸੇ ਕਥਿਤ ਰਿਪੋਰਟ ਦਾ ਹਵਾਲਾ ਦੇਕੇ ਦਾਅਵਾ ਕੀਤਾ ਹੈ ਕਿ ਏ.ਐੱਸ.ਵਸੰਤਾ ਅਤੇ ਲੋਕਪੱਖੀ ਸਾਹਿਤਕਾਰ/ਕਾਰਕੁੰਨ ਅੰਜਨੀ ਕੁਮਾਰ ਦਾ ਪਾਬੰਦੀਸ਼ੁਦਾ ਜਥੇਬੰਦੀਆਂ ਦਾ ਸਬੰਧ ਹੈ ਅਤੇ ਉਹ ਝਾਰਖੰਡ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਪਾਬੰਦੀਸ਼ੁਦਾ ਜਥੇਬੰਦੀਆਂ ਪੀ.ਐੱਫ.ਆਈ. ਅਤੇ ਮਜ਼ਦੂਰ ਸੰਗਠਨ ਸੰਮਤੀ ਉੱਪਰੋਂ ਪਾਬੰਦੀ ਹਟਾਈ ਜਾਵੇ। ਇਸ ਸਾਜ਼ਿਸ਼ ਦਾ ਅਤਿ ਖ਼ਤਰਨਾਕ ਪੱਖ ਹੈ ਜਮਹੂਰੀ ਜਥੇਬੰਦੀਆਂ ਤੇ ਕਾਰਕੁੰਨਾਂ ਦਾ ਸਬੰਧ ਇਸਲਾਮਿਕ ਦਹਿਸ਼ਤਵਾਦੀ ਆਈ.ਐੱਸ.ਆਈ.ਐੱਸ. ਨਾਲ ਜੋੜਕੇ ਲੋਕਪੱਖੀ ਤਾਕਤਾਂ ਦਾ ਅਕਸ ਵਿਗਾੜਨਾ ਅਤੇ ਇਸ ਬਹਾਨੇ ਉਹਨਾਂ ਦਾ ਦਮਨ ਕਰਨਾ। ਵੈੱਬਸਾਈਟ ਦੇ ਲੇਖਕ ਨੇ ਦਾਅਵਾ ਕੀਤਾ ਹੈ ਕਿ ਕਥਿਤ ਤੌਰ 'ਤੇ ਇਸਲਾਮਿਕ ਮੂਲ਼ਵਾਦੀ ਸੰਸਥਾ ਪੀ.ਐਫ.ਆਈ.  ਅਤੇ ਮਾਓਵਾਦੀ ਪੱਖੀ ਮਜ਼ਦੂਰ ਸੰਗਠਨ ਸੰਮਤੀ ਮਿਲਕੇ ਝਾਰਖੰਡ ਦੀ ''ਹਿੰਦੂਤਵ'' ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਕੰਮ ਕਰ ਰਹੇ ਹਨ। ਹਿੰਦੂਤਵ ਪੱਖੀ ਵੈੱਬਸਾੲਂਅ ਉੱਪਰ ਇਹ ਕੂੜ ਪ੍ਰਚਾਰ ਵੀ ਕੀਤਾ ਗਿਆ ਹੈ ਕਿ ਜਮਹੂਰੀ ਹੱਕਾਂ ਦੀ ਸਿਰਮੌਰ ਜਥੇਬੰਦੀ ਪੀ.ਯੂ.ਡੀ.ਆਰ. (ਦਿੱਲੀ) ਮਾਓਵਾਦੀ ਪੱਖੀ ਜਥੇਬੰਦੀ ਹੈ।

ਇਹ ਸਾਜ਼ਿਸ਼ੀ ਮੁਹਿੰਮ ਸੰਘ ਬਰਗੇਡ ਦੀ ਜਮਹੂਰੀ ਕਾਰਕੁੰਨਾਂ ਨੂੰ ਵੱਡੇ ਪੈਮਾਨੇ 'ਤੇ ਨਿਸ਼ਾਨਾ ਬਣਾਉਣ ਅਤੇ ਉਹਨਾਂ ਗ਼ੈਰਕਾਨੂੰਨੀ ਕਾਰਵਾਈਆਂ ਵਿਚ ਜੁੱਟੇ ਰਾਸ਼ਟਰ ਵਿਰੋਧੀ ਤੱਤ ਦਰਸਾਕੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਤਹਿਤ ਜੇਲ੍ਹਾਂ ਵਿਚ ਡੱਕਣ ਦੀ ਤਿਆਰੀ ਦਾ ਹਿੱਸਾ ਹੈ ਤਾਂ ਜੋ ਪ੍ਰੋਫੈਸਰ ਸਾਈਬਾਬਾ ਅਤੇ ਫਰਜ਼ੀ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਤੇ ਕਾਰਕੁੰਨਾਂ ਦੇ ਮਾਮਲਿਆਂ ਦੀ ਕਾਨੂੰਨੀ ਪੈਰਵਾਈ ਨੂੰ ਰੋਕਿਆ ਜਾ ਸਕੇ ਅਤੇ ਮਾਓਵਾਦੀ ਰਸੂਖ਼ ਵਾਲੇ ਅਤੇ ਹੋਰ ਇਲਾਕਿਆਂ ਵਿਚ ਮਨੁੱਖੀ ਹੱਕਾਂ ਦੇ ਵਿਆਪਕ ਘਾਣ ਦੀਆਂ ਤੱਥ ਖੋਜ ਰਿਪੋਰਟਾਂ ਤਿਆਰ ਕਰਨ ਦੇ ਜਮਹੂਰੀ ਅਮਲ ਨੂੰ ਦਬਾਇਆ ਜਾ ਸਕੇ ਅਤੇ ਮੋਦੀ ਮਾਡਲ ਦੀ ਲੋਕ ਵਿਰੋਧੀ ਘਿਣਾਉਣੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ। ਇਹ ਜ਼ਰੂਰੀ ਹੈ ਕਿ ਜਮਹੂਰੀ ਤਾਕਤਾਂ ਇਸ ਘਿਣਾਉਣੇ ਹਮਲੇ ਪਿੱਛੇ ਕੰਮ ਕਰ ਰਹੀ ਬੇਹੱਦ ਖ਼ਤਰਨਾਕ ਫਾਸ਼ੀਵਾਦੀ ਮਨਸ਼ਾ ਬਾਰੇ ਸੁਚੇਤ ਹੋਣ ਅਤੇ ਇਸ ਵਿਚ ਸਮੋਏ ਖ਼ਤਰਿਆਂ ਨੂੰ ਪੂਰੀ ਗੰਭੀਰਤਾ ਨਾਲ ਲੈਕੇ ਇਸ ਫਾਸ਼ੀਵਾਦੀ ਦਮਨ ਵਿਰੁੱਧ ਵਿਆਪਕ ਲੋਕ ਰਾਇ ਖੜ੍ਹੀ ਕਰਨ। ਉਹਨਾਂ ਮੰਗ ਕੀਤੀ ਕਿ ਜਮਹੂਰੀ ਕਾਰਕੁੰਨਾਂ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਜੋੜਕੇ ਦਮਨ ਦੀ ਫਾਸ਼ੀਵਾਦੀ ਨੀਤੀ ਬੰਦ ਕੀਤੀ ਜਾਵੇ, ਜਥੇਬੰਦੀਆਂ ਨੂੰ ਪਾਬੰਦੀਸ਼ੁਦਾ ਕਰਾਰ ਦੇਣ ਅਤੇ ਕਾਲੇ ਕਾਨੂੰਨਾਂ ਦਾ ਤਾਨਾਸ਼ਾਹ ਦਸਤੂਰ ਖ਼ਤਮ ਕੀਤਾ ਜਾਵੇ। ਝੂਠੇ ਕੇਸਾਂ ਵਿਚ ਫਸਾਕੇ ਜੇਲ੍ਹ ਵਿਚ ਡੱਕੇ ਪ੍ਰੋਫੈਸਰ ਸਾਈਬਾਬਾ, ਸੁਧੀਰ ਧਾਵਲੇ, ਐਡਵੋਕੇਟ ਸੁਰਿੰਦਰ ਗਾਡਲਿੰਗ, ਪ੍ਰੋਫੈਸਰ ਸ਼ੋਮਾ ਸੇਨ, ਰੋਨਾ ਵਿਲਸਨ, ਮਹੇਸ਼ ਰਾਓਤ ਸਮੇਤ ਸਾਰੇ ਜਮਹੂਰੀ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤੇ ਜਾਵੇ। ਉਹਨਾਂ ਦੇ ਖ਼ਿਲਾਫ਼ ਦਰਜ਼ ਕੀਤੇ ਝੂਠੇ ਮੁਕੱਦਮੇ ਵਾਪਸ ਲਏ ਜਾਣ।

-ਬੂਟਾ ਸਿੰਘ

Comments

FhpGD

Drug information leaflet. Short-Term Effects. <a href="https://viagra4u.top">order cheap viagra for sale</a> in Canada. All about medicament. Read information now. <a href=https://www.ogmiosmiestas.lt/en/naujienos/naujienu-archyvas/lietuviski-drabuziai-is-already-in-the-outlet-park-2019-03-06-15-43>Actual about pills.</a> <a href=http://m.ganggo.org/board/date_view.php?code=newss&no=5493&uid=4385&fid=4329>All trends of medication.</a> <a href=https://ruppertmarketing.com/marksgolfcars/product/kicker-bluetooth-amplifier-6-led-speakers-remote/#comment-44>Best information about medicine.</a> d24e00f

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ