Thu, 03 October 2024
Your Visitor Number :-   7228745
SuhisaverSuhisaver Suhisaver

ਅਲਬਰਟਾ ਦੇ ਡਗਮਾਉਂਦੇ ਅਰਥਚਾਰੇ ਬਾਰੇ ਕੀਤੀ ਗੱਲਬਾਤ

Posted on:- 13-03-2015

suhisaver

- ਹਰਬੰਸ ਬੁੱਟਰ

ਕੈਲਗਰੀ ਸ਼ਹਿਰ ਛੋਟੇ ਮੋਟੇ ਬਿਜਨਿਸਮੈਨਾਂ ਨੇ ਇੱਕ ਪੰਜਾਬੀ ਕੌਂਸਿਲ ਆਫ ਕਾਮਰਸ ਕੈਲਗਰੀ ਨਾਂ ਦੀ ਸੰਸਥਾ ਬਣਾਈ ਹੋਈ ਹੈ। ਇਸ ਸੰਸਥਾ ਦੀ ਹਰ ਮਹੀਨੇ ਮੀਟਿੰਗ ਹੁੰਦੀ ਹੈ। ਇਸ ਵਾਰ ਦੀ ਮੀਟਿੰਗ ਵਿੱਚ ਅਲਬਰਟਾ ਦੇ ਮੰਤਰੀ ਸ: ਮਨਮੀਤ ਸਿੰਘ ਭੁੱਲਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਸੰਸਥਾ ਦੇ ਮੈਂਬਰਾਂ ਨਾਲ ਗੱਲਬਾਤਾਂ ਦੌਰਾਨ ਸ: ਭੁੱਲਰ ਨੇ ਅਲਬਰਟਾ ਦੀ ਆਰਥਿਕ ਹਾਲਤ ਬਾਰੇ ਆਪਣ ਪੱਖ ਰੱਖਿਆ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਭਾਵੇਂ ਕੁਝ ਕਟੌਤੀਆਂ ਕੀਤੀਆ ਜਾਣ ਦੀ ਸੰਭਾਵਨਾ ਹੈ ਪਰ ਇਹ ਕਟੌਤੀਆਂ ਸਾਡੇ ਆਮ ਜਨਜੀਵਨ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ। ਕਿਸੇ ਮੌਕੇ ਅਲਬਰਟਾ ਸਰਕਾਰ ਨੂੰ 10 ਬਿਲੀਅਨ ਡਾਲਰ ਦੀ ਕਮਾਈ ਸੀ ਜੋ ਕਿ ਇਸ ਸਮੇਂ 7 ਬਿਲੀਅਨ ਡਾਲਰ ਦੇ ਘਾਟੇ ਨਾਲ ਸਿਰਫ 3 ਬਿਲੀਅਨ ਉੱਪਰ ਜਾ ਖੜੋਤੀ ਹੈ। ਭਾਵੇਂ ਸਮਾਂ ਸੰਕਟਮਈ ਹੈ, ਪਰ ਫਿਰ ਵੀ ਕਟੌਤੀਆਂ ਲਈ ਸਰਕਾਰ ਵੱਲੋਂ ਲੁਕਵੇਂ ਖਰਚਿਆਂ ਉੱਪਰ ਨਜਰ ਰੱਖੀ ਜਾ ਰਹੀ ਹੈ। ਇਸ ਮੌਕੇ ਮਨਮੀਤ ਭੁੱਲਰ ਨੇ ਹਾਜ਼ਰੀਨ ਦੀ ਸ਼ੰਕਾ ਨਵਿਰਤੀ ਦੂਰ ਕਰਦਿਆਂ ਸਵਾਲਾਂ ਦੇ ਜਵਾਬ ਵੀ ਦਿੱਤੇ। ਪੰਜਾਬੀ ਕੌਂਸਿਲ ਆਫ ਕਾਮਰਸ ਵੱਲੋਂ ਮਨਮੀਤ ਭੁੱਲਰ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਮਾਣ ਦਿੱਤਾ ਗਿਆ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ