Thu, 03 October 2024
Your Visitor Number :-   7228744
SuhisaverSuhisaver Suhisaver

ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਤਾਬਦੀ ਮੁਹਿੰਮ ਸ਼ੁਰੂ

Posted on:- 02-11-2015

suhisaver

ਬਰਨਾਲਾ: ਪੰਜਾਬ ਦੀਆ ਤਿੰਨ ਇਨਕਲਾਬੀ ਜੱਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ, ਸੀ ਪੀ ਆਈ ਪ:ਲ (ਨਿਊ ਡੈਮੋਕ੍ਰੇਸੀ), ਲੋਕ ਸੰਗਰਾਮ ਮੰਚ ਪੰਜਾਬ ਵੱਲੋਂ ਗਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ 1915 `ਚ ਫਾਂਸੀ ਚੜ੍ਹਨ ਵਾਲੇ ਸ਼ਹੀਦਾਂ ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰਸਿੰਗ, ਦੋਵੇਂ ਸਰੈਣ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਬਖਸੀਸ਼ ਸਿੰਘ ਅਤੇ ਸਿੰਗਾਪੁਰ ਦੀ ਫੌਜੀ ਬਗਾਵਤ ’ਚ ਸ਼ਹੀਦ ਹੋਏ ਮੁਸਲਿਮ ਫੌਜੀਆਂ ਦੀ ਯਾਦ ਵਿੱਚ 17 ਨਵੰਬਰ ਨੂੰ ਪਿੰਡ ਸਰਾਭਾ ਵਿਖੇ ਸੂਬਾ ਪੱਧਰੀ ਵਿਸ਼ਾਲ ਸ਼ਤਾਬਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਅੰਦਰ ਇਹ ਮੁਹਿੰਮ ਸਫਲਤਾ ਪੂਰਵਕ ਚਲਾਉਣ ਲਈ ਸਾਂਝੀ ਮੀਟਿੰਗ ਅੱਜ ਵਾਟਰ ਵਰਕਸ ਕਚਿਹਰੀ ਬਰਨਾਲਾ ਵਿੱਚ ਹੋਈ।

ਇਸ ਮੀਟਿੰਗ ਵਿੱਚ ਇਨਕਲਾਬੀ ਕੇਂਦਰ ਵੱਲੋਂ ਸਾਹਿਬ ਸਿੰਘ ਬਡਬਰ ਅਮਰਜੀਤ ਕੌਰ, ਪੀ.ਐੱਸ.ਯੂ. ਵੱਲੋਂ ਪ੍ਰਦੀਪ ਕਸਬਾ, ਨੌਜਵਾਨ ਭਾਰਤ ਸਭਾ ਵੱਲੋਂ ਨਵਕਿਰਨ ਪੱਤੀ,ਇਸਤਰੀ ਜਾਗ੍ਰਤੀ ਮੰਚ ਵੱਲੋਂ ਚਰਨਜੀਤ ਕੌਰ,ਡੀ.ਈ.ਐੱਫ ਵੱਲੋਂ ਰਾਜੀਵ ਕੁਮਾਰ,ਜਮਹੂਰੀ ਅਧਿਕਾਰ ਸਭਾ ਵੱਲੋਂ ਗੁਰਮੇਲ ਠੁੱਲੀਵਾਲ ਸ਼ਾਮਲ ਹੋਏ।ਆਗੂਆਂ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਅੰਦਰ ਤਾਲਮੇਲਵੀਂ/ਸਾਂਝੀ ਮੁਹਿੰਮ ਲਾਮਬੰਦ ਕੀਤੀ ਜਾਵੇਗੀ ।

ਵੱਖ ਵੱਖ ਇਲਾਕਿਆਂ ਵਿੱਚ 3 ਤੋ 16 ਨਵੰਬਰ ਤੱਕ ਪਿੰਡਾਂ/ਸ਼ਹਿਰਾਂ/ਕਸਬਿਆਂ/ਸਕੂਲਾਂ/ਕਾਲਜਾਂ 15 ਰੋਜਾ ਪ੍ਰਚਾਰ ਮੁਹਿੰਮ ਪੂਰੇ ਜ਼ੋਰ ਨਾਲ ਵਿੱਢੀ ਜਾ ਰਹੀ ਹੈ। ਇਸ ਸ਼ਤਾਬਦੀ ਮੁਹਿੰਮ ਦੌਰਾਨ ਵੱਡ ਅਕਾਰੀ ਪੋਸਟਰ ਲਾਉਣ, ਰੈਲੀਆਂ, ਝੰਡਾ ਮਾਰਚਾਂ, ਨੁੱਕੜ ਨਾਟਕਾਂ ਅਤੇ ਜਨਤਕ ਮੀਟਿੰਗਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ ਜਾ ਰਹੇ ਹੱਥ ਪਰਚਿਆ ਰਾਹੀ ਕਿਰਤੀ ਵਰਗਾਂ ਨੂੰ ਸ਼ਤਾਬਦੀ ਸਮਾਗਮ ਵਿੱਚ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਹੈ।

ਆਗੂਆਂ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਜਿੱਥੇ ਲੋਕਾਂ ਨੂੰ ਗਦਰ ਪਾਰਟੀ ਦੇ ਇਤਿਹਾਸ, ਗਦਰੀ ਸੂਰਬੀਰਾਂ ਦੇ ਉਦੇਸ਼, ਕੁਰਬਾਨੀ, ਅਧੂਰੇ ਸੁਪਨਿਆਂ ਨਾਲ ਜ਼ੋੜਨ ਦੀ ਭਰਪੂਰ ਕੋਸਿਸ਼ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਦੇਸ ਅੰਦਰ ਨਵਉਦਾਰਵਾਦੀ ਨੀਤੀਆਂ ਅਤੇ ਮੋਦੀ ਦੇ ਮੇਕ ਇਨ ਇੰਡੀਆ ਨਾਹਰੇ ਤਹਿਤ ਬੋਲੇ ਜਾ ਰਹੇ ਕਾਰਪੋਰੇਟ ਦੇ ਹੱਲੇ, ਮੋਦੀ ਸਰਕਾਰ ਦੀ ਫਿਰਕੂ ਫਾਸ਼ੀਵਾਦੀ ਨੀਤੀਆਂ ਤਹਿਤ ਸਿੱਖਿਆ, ਸੱਭਿਆਚਾਰ ਦੇ ਭਗਵੇਂਕਰਨ, ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖੂਨ ਵਿੱਚ ਡੋਬਣ ਦੀ ਸਾਜ਼ਿਸ਼, ਦੇਸ਼ ਦੀ ਜਵਾਨੀ ਮੂਹਰੇ ਮਹਿੰਗੀ ਕੀਤੀ ਜਾ ਰਹੀ ਸਿੱਖਿਆ, ਬੇਰੁਜ਼ਗਾਰੀ ਦੇ ਵਿਸ਼ਾਲ ਦੈਂਤ ਵਿਰੁੱਧ ਸੁਚੇਤ ਕੀਤਾ ਜਾਵੇਗਾ।

ਇਸ ਮੁਹਿੰਮ ਦੋਰਾਨ ਲੋਕਾਂ ਨੂੰ ਸੰਸਾਰ ਵਪਾਰ ਸੰਸਥਾ ਦੇ ਹਵਾਲੇ ਕਰਨ ਦੀ ਹਾਕਮਾਂ ਨੂੰ ਉਚੇਰੀ ਸਿੱਖਿਆ ਦੇ ਵਿਰੁੱਧ ਵੀ ਲਾਮਬੰਦ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਪੰਜਾਬ ਭਰ ‘ਚ ਸ੍ਰੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਖਿਲਾਫ ਉੱਠੇ ਸਘੰਰਸ਼ ਦੇ ਸਮਰਥਨ ਚ ਅਤੇ ਫਿਰਕੂ ਇੱਕਸੁਰਤਾ ਬਣਾਈ ਰੱਖਣ ਦੇ ਹੱਕ ਚ ਅਵਾਜ਼ ਬੁਲੰਦ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ ਪੰਜਾਬ ਦੀਆ ਦਰਜਨਾਂ ਜਨਤਕ ਜੱਥੇਬੰਦੀਆਂ ਦੇ ਕਾਰਕੁੰਨ ਹਜਾਰਾਂ ਦੀ ਗਿਣਤੀ ਵਿੱਚ 17 ਨਵੰਬਰ ਸਰਾਭਾ ਸ਼ਹੀਦੀ ਸਮਾਗਮ ਵਿੱਚ ਕਾਫਲੇ ਬੰਨ੍ਹ ਕੇ ਪੁੱਜਣਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ