Mon, 09 September 2024
Your Visitor Number :-   7220136
SuhisaverSuhisaver Suhisaver

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਕਾਲਰਸ਼ਿੱਪ ਸਕੀਮ ਅਧੀਨ ਪੜ੍ਹ ਰਹੇ ਵਿਦਿਆਰਥੀਆਂ ਦੀ ਵਧੀ ਮੁਸ਼ਕਲ

Posted on:- 26-08-2020

ਕੋਵਿਡ ਮਹਾਂਮਾਰੀ ਦੇ ਇਸ ਸਮੇਂ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਕਾਲਰਸ਼ਿਪ ਸਕੀਮ ਅਧੀਨ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਕ ਹਲਫਨਾਮਾ ਜਮ੍ਹਾ ਕਰਨ ਲਈ ਕਿਹਾ ਹੈ ਕਿ ਜੇ ਯੂਨੀਵਰਸਿਟੀ ਨੂੰ ਸਰਕਾਰ ਵੱਤੋਂ ਵਜ਼ੀਫ਼ਾ ਰਾਸ਼ੀ ਪ੍ਰਾਪਤ ਨਹੀਂ ਹੁੰਦੀ ਤਾਂ ਵਿਦਿਆਰਥੀਆਂ ਨੂੰ ਖੁਦ ਫੀਸ ਦੇਣੀ ਪਵੇਗੀ।

ਜੋ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਬਣੀ ਹੋਵੇ, ਜਿਨ੍ਹਾਂ ਹਮੇਸ਼ਾਂ ਆਪਣੀ ਗੁਰਬਾਣੀ ਵਿੱਚ ਹਮੇਸ਼ਾ ਦਲਿਤਾਂ, ਮਨੁੱਖਤਾ ਦੀ ਕਦਰ ਦੀ ਗੱਲ ਕੀਤੀ ਹੈ ਉਸ ਯੂਨੀਵਰਸਿਟੀ ਦਾ ਇਹ ਵਿਵਹਾਰ ਚਿੰਤਾ ਦਾ ਵਿਸ਼ਾ ਹੈ। ਇਹ ਦਰਸਾਉਂਦਾ ਹੈ ਕਿ ਸਿੱਖਿਆ ਪ੍ਰਦਾਨ ਕਰਨ ਲਈ ਇੱਕ ਸੰਸਥਾ ਦੀ ਜਗ੍ਹਾ ਇਹ ਯੂਨੀਵਰਸਿਟੀ ਸਰਕਾਰ ਲਈ ਕਾਰੋਬਾਰ ਦਾ ਇੱਕ ਸਾਧਨ ਬਣ ਗਈ ਹੈ।

ਸਰਕਾਰੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਜੀ.ਐਨ.ਡੀ.ਯੂ ਵਿੱਚ ਫੀਸਾਂ ਦਾ ਵਾਧਾ ਅਤੇ ਫੀਸਾਂ ਦਾ ਖਰਚ ਪਹਿਲਾਂ ਹੀ ਗ਼ਰੀਬ ਵਿਦਿਆਰਥੀਆਂ ਲਈ ਇਥੇ ਪੜ੍ਹਨ ਦਾ ਸੁਪਨਾ ਬਣਾ ਚੁੱਕਾ ਹੈ। ਇਹੋ ਜਿਹਾ ਕਦਮ ਇਨ੍ਹਾਂ ਭਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਨਿਰਾਸ਼ ਕਰਨ ਦਾ ਕਾਰਨ ਸਾਬਤ ਹੋਵੇਗਾ। ਭਾਰਤ ਵਿੱਚ ਦੱਬੇ-ਕੁਚਲੇ ਭਾਈਚਾਰੇ ਦੇ ਵਿਦਿਆਰਥੀਆਂ ਦੀ ਭਾਰਤ ਵਿੱਚ ਪਹਿਲਾਂ ਹੀ ਪੜ੍ਹਾਈ ਅਧਵਾਟੇ ਛੱਡਣ ਦੀ ਸਭ ਤੋਂ ਵੱਧ ਦਰ ਹੈ।

ਅਸੀਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਕਿਉਂਕਿ ਇਹ ਫੈਸਲਾ ਵਿਦਿਆਰਥੀਆਂ ਲਈ ਬੇਇਨਸਾਫੀ ਵਾਲਾ ਹੈ।

ਸਟੁਡੈਂਟ ਫਾਰ ਸੁਸਾਇਟੀ (ਐੱਸ.ਐਫ.ਐੱਸ)

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ