Mon, 14 October 2024
Your Visitor Number :-   7232451
SuhisaverSuhisaver Suhisaver

ਯੂਨੀਵਰਸਿਟੀ ਦੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ ਸੁਲਘ ਰਿਹਾ ਹੈ ਵਿਆਪਕ ਰੋਹ

Posted on:- 10-09-2016

suhisaver

ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀਆਂ ਦੀ ਹੈ, ਕਿਸੇ ਵਾਇਸ ਚਾਂਸਲਰ ਜਾਂ ਡੀਨਾਂ ਦੀ ਨਿੱਜੀ ਜਾਇਦਾਦ ਨਹੀਂ ਇਸਨੂੰ ਤਬਾਹ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ। ਮਾਲਵੇ ਦੇ ਪਿਛੜੇ ਹੋਏ ਇਲਾਕੇ ਜੋ ਇਸ ਵਕਤ ਨਸ਼ਾਖੋਰੀ ਅਤੇ ਗੰਭੀਰ ਕਿਸਾਨੀ ਸੰਕਟ ਨਾਲ ਜੂਝ ਰਿਹਾ ਹੈ ਇਸ ਇਲਾਕੇ ਲਈ ਇਹ ਯੂਨੀਵਰਸਿਟੀ ਧ੍ਰੋਹਰ ਹੈ।

ਅੱਜ ਵਾਇਸ ਚਾਂਸਲਰ ਸਮੇਤ ਉਸਦੀ ਸਮੁੱਚੀ ਟੀਮ ਵੱਲੋਂ ਜੋ ਆਪ ਹੁਦਰੀਆਂ ਭ੍ਰਿਸ਼ਟ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਚਾਹੇ ਭਰਤੀਆਂ ਹੋਣ, ਫੰਡਾਂ ਦੀ ਦੁਰਵਰਤੋਂ ਕਾਰਨ 180 ਕਰੋੜ ਦਾ ਬਜ਼ਟ ਘਾਟਾ ਹੋਵੇ, ਭ੍ਰਿਸ਼ਟ ਅਦਰੀਸ਼ ਮੁਹੰਮਦ ਅਤੇ ਮਨਜੀਤਇੰਦਰ ਖ਼ਿਲਾਫ ਕਾਰਵਾਈ ਨਾ ਕਰਨ ਦਾ ਮਾਮਲਾ ਹੋਵੇ, ਪੇਪਰ ਲੀਕ ਹੋਣ ਦਾ ਮਾਮਲਾ ਹੋਵੇ, ਅਮਲਾ ਸ਼ਾਖਾ ਵਿੱਚ ਫੈਲਿਆ ਵਿਆਪਕ ਭ੍ਰਿਸ਼ਟਾਚਾਰ ਹੋਵੇ, ਸਕਰੈਪ ਘੁਟਾਲਾ, ਸੀ. ਸੀ. ਵਿਭਾਗ ਵਲੋਂ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨਾਲ ਠੱਗੀ ਦਾ ਮਾਮਲਾ ਹੋਵੇ ਅਨੇਕਾਂ ਹੋਰ ਅਨਗਿਣਤ ਮਾਮਲਿਆਂ ਖ਼ਿਲਾਫ ਸਾਡੇ ਸੀਮਤ ਜਿਹੇ ਸੱਦੇ ਨੂੰ ਵਿਦਿਆਰਥੀਆਂ-ਅਧਿਆਪਕਾਂ ਨੇ ਗੰਭੀਰਤਾ ਨਾਲ ਹੁੰਗਾਰਾ ਦਿੱਤਾ।

ਸਾਨੂੰ ਦੋ ਵਾਰ ਰਿਬਨ ਖਰੀਦਣੇ ਪਏ। ਲਗਭੱਗ 1000 ਤੋਂ ਵੱਧ ਵਿਦਿਆਰਥੀਆਂ ਨੂੰ ਕਲਾਸਾਂ, ਗੋਲ ਮਾਰਕਿਟ, ਲਾਇਬ੍ਰੇਰੀ ਕੰਟੀਨਾਂ ਵਾਲੀ ਥਾਂ ਤੇ ਵਿਦਿਆਰਥੀਆਂ ਨੇ ਗੱਲਬਾਤ ਸੁਣੀ। ਅਸੀਂ ਵਿਸ਼ੇਸ਼ ਰੂਪ ਵਿੱਚ ਦਸਣਾ ਚਾਹਾਂਗੇ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਸਾਡੇ ਸੱਦੇ ਤੇ ਰੋਸ ਵਜੋਂ ਕਾਲੇ ਰੰਗ ਦੇ ਕੁੜਤੇ ਪਜਾਮੇ, ਸ਼ਰਟਾਂ ਇਥੋਂ ਤੱਕ ਲੜਕੀਆਂ ਨੇ ਕਾਲੇ ਸੂਟ ਤੇ ਚੂਨੀਆਂ ਲਈਆਂ ਹੋਈਆਂ ਸਨ। ਅੱਜ ਦੀ ਇਸ ਮੁਹਿੰਮ ਦੋਰਾਨ ਜਦੋਂ ਸਾਡਾ ਕਾਫ਼ਲਾ ਅਰਥ ਸ਼ਾਸ਼ਤਰ ਵਿਭਾਗ ਵਾਲੇ ਪਾਸੇ ਗਿਆ ਤਾਂ ਇਤਿਹਾਸ ਵਿਭਾਗ ਦੇ ਵਿਦਿਆਰਥੀ ਕਲਾਸਾਂ ਦਾ ਬਾਈਕਾਟ ਕਰ ਕੇ ਬਾਹਰ ਬੇਠੈ ਸਨ ਉਹਨਾਂ ਦੱਸਿਆ ਕਿ ਸਾਡਾ ਇੱਕ ਪੇਪਰ ਹੀ ਗੁੰਮ ਕਰ ਦਿੱਤਾ ਗਿਆ ਹੈ ਅਤੇ ਸਾਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਇਹ ਪੇਪਰ ਅਗਲੇ ਸਮੈਸਟਰ ਵਿੱਚ ਦੁਬਾਰਾ ਦੇਣਾ ਪਵੇਗਾ, ਇਥੇ ਦੱਸਣਾ ਜ਼ਰੂਰੀ ਬਣਦਾ ਹੈ ਕਿ ਵਿਦਿਆਰਥੀਆਂ ਦੀ ਵੇਲਫੈਅਰ ਲਈ ਬਣੇ ਡੀਨ ਸਟੂਡੈਂਟ ਵੇਲਫੈਅਰ ਅਤੇ ਦੂਜਾ ਅਹੁਦਾ ਡੀਨ ਕਾਲਜਾਂ ਕੁਲਬੀਰ ਢਿੱਲੋਂ ਜੋ ਇਸੇ ਵਿਭਾਗ ਦੇ ਮੁੱਖੀ ਹਨ ਅਤੇ ਜਨਾਬ ਇਦਰੀਸ਼ ਮੁਹੰਮਦ ਵੀ ਇਸੇ ਵਿਭਾਗ ਦੇ ਅਧਿਆਪਕ(ਵੇਸੈ ਉਸਨੂੰ ਅਧਿਆਪਕ ਕਹਿਣਾ ਅਧਿਆਪਕ ਕਿੱਤੇ ਦੀ ਤੌਹੀਨ ਹੈ) ਹਨ। ਅਸੀਂ ਉਹਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ।


ਅੱਜ ਦੇ ਹੁੰਗਾਰੇ ਵਿਦਿਆਰਥੀਆਂ ਅੰਦਰ ਉਠੀ ਚੀਸ ਦਾ ਪ੍ਰਗਟਾਵਾ ਕੀਤਾ ਹੈ। ਇਸ ਮੰਗ ਨੂੰ ਜ਼ੋਰ ਬਖ਼ਸ਼ਿਆ ਹੈ ਕਿ ਪਬਲਿਕ ਇਨਕੂਆਰੀ ਕੀਤੀ ਜਾਣੀ ਚਾਹੀਦੀ ਹੈ। ਅਸੀਂ ਸਮੂਜ ਵਿਦਿਆਰਥੀਆਂ, ਅਧਿਆਪਕਾਂ, ਮੁਲਾਜ਼ਮਾਂ ਨੂੰ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਹਾਂ।

ਵੱਲੋਂ
SAVE UNIVERSITY MOVEMENT
ਯੂਨੀਵਰਸਿਟੀ ਬਚਾਓ ਅੰਦੋਲਨ


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ