Sat, 12 October 2024
Your Visitor Number :-   7231788
SuhisaverSuhisaver Suhisaver

ਮਹਾਰਾਸ਼ਟਰ : ਸੀਟ ਵੰਡ ਦੇ ਮਾਮਲੇ 'ਚ ਭਾਜਪਾ ਨਰਮ ਪਈ

Posted on:- 17-09-2014

ਨਵੀਂ ਦਿੱਲੀ : ਉਪ ਚੋਣਾਂ ਵਿੱਚ ਭਾਜਪਾ ਨੂੰ ਲੱਗੇ ਝਟਕੇ ਦਾ ਪਹਿਲਾ ਅਸਰ ਮਹਾਰਾਸ਼ਟਰ ਵਿੱਚ ਪੈ ਸਕਦਾ ਹੈ। ਸ਼ਿਵ ਸੈਨਾ ਦੇ ਨਾਲ ਪੁਰਾਣੇ ਸੀਟ ਸਮਝੌਤੇ ਦੀ ਥਾਂ ਬਰਾਬਰ-ਬਰਾਬਰ ਸੀਟਾਂ 'ਤੇ  ਚੋਣਾਂ ਲੜਨ ਨੂੰ ਲੈ ਕੇ ਅੜੀ ਭਾਜਪਾ ਨੇ ਕੁਝ ਨਰਮੀ ਦੇ ਸੰਕੇਤ ਦਿੱਤੇ ਹਨ। ਬੁੱਧਵਾਰ ਦੇਰ ਰਾਤ ਮੁੰਬਈ ਪਹੁੰਚ ਰਹੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਗਲੇ ਦੋ ਦਿਨਾਂ ਵਿੱਚ ਸਮਝੌਤੇ ਨੂੰ ਅੰਤਿਮ ਰੂਪ ਦੇ ਸਕਦੇ ਹਨ। ਜਦਕਿ ਸ਼ਿਵ ਸੈਨਾ ਦੇ ਹਿੱਸੇ ਦੀਆਂ ਲਗਭਗ 20 ਸੀਟਾਂ ਘੱਟ ਸਕਦੀਆਂ ਹਨ। ਸੂਤਰਾਂ ਅਨੁਸਾਰ ਨਵੇਂ ਮਾਹੌਲ ਵਿੱਚ ਭਾਜਪਾ ਅੜੀਅਲ ਵਤੀਰਾ ਨਾ ਅਪਣਾ ਕੇ ਗੱਠਜੋੜ ਤੋੜਨ ਤੋਂ ਬਚੇਗੀ, ਸਗੋਂ ਦਬਾਅ ਬਣਾ ਕੇ ਆਪਣੀਆਂ ਸੀਟਾਂ ਵਧਾਉਣ ਅਤੇ ਸ਼ਿਵ ਸੈਨਾ ਦੀਆਂ ਘਟਾਉਣ 'ਤੇ ਜ਼ੋਰ ਦੇਵੇਗੀ।

ਉਪ ਚੋਣਾਂ ਵਿੱਚ ਭਾਜਪਾ ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਸ਼ਿਵ ਸੈਨਾ ਨੇ ਬੁੱਧਵਾਰ ਨੂੰ ਉਸ ਨੂੰ ਆਪਣੇ ਪੈਰ ਜ਼ਮੀਨ 'ਤੇ ਰੱਖਣ ਦੀ ਨਸੀਅਤ ਦਿੱਤੀ ਅਤੇ ਕਿਹਾ ਕਿ ਉਸ ਨੂੰ ਇਨ੍ਹਾਂ ਚੋਣਾਂ ਤੋਂ ਸਬਕ ਲੈਣਾ ਚਾਹੀਦਾ ਹੈ। ਸ਼ਿਵ ਸੈਨਾ ਦੇ ਅਖਬਾਰਾ ਸਾਮਨਾ ਵਿੱਚ ਲਿਖੀ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਉਤਰ ਪ੍ਰਦੇਸ਼ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ, ਪਰ ਹੁਣ ਉਪ ਚੋਣਾਂ ਦੇ ਨਤੀਜੇ ਉਲਟ ਰਹੇ ਹਨ। ਇਹ ਮਹਾਰਾਸ਼ਟਰ ਦੀਆਂ ਚੋਣਾਂ ਦੇ ਲਈ ਸਬਕ ਹੈ। ਇਹ ਸਾਰਿਆਂ ਦੇ ਲਈ ਸਬਕ ਹੈ, ਇਸ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਸ਼ਿਵ ਸੈਨਾ ਨੇ ਕਿਹਾ ਕਿ ਆਪਣੇ ਪੈਰ ਜ਼ਮੀਨ 'ਤੇ ਰੱਖੋ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ