Mon, 09 September 2024
Your Visitor Number :-   7220136
SuhisaverSuhisaver Suhisaver

ਛੱਤੀਸਗੜ੍ਹ : ਨਲਬੰਦੀ ਤੋਂ ਬਾਅਦ ਔਰਤਾਂ ਨੂੰ ਦਿੱਤੀ ਦਵਾਈ 'ਚ ਚੂਹਾ ਮਾਰ ਜ਼ਹਿਰ ਦੇ ਅੰਸ਼ ਮਿਲੇ

Posted on:- 15-11-2014

ਰਾਏਪੁਰ : ਬਿਲਾਸਪੁਰ ਜ਼ਿਲ੍ਹੇ ਦੇ ਸਰਕਾਰੀ ਕੈਂਪ ਵਿੱਚ ਹੋਏ ਨਲਬੰਦੀ ਅਪਰੇਸ਼ਨ ਤੋਂ ਬਾਅਦ ਮੌਤ ਦਾ ਸ਼ਿਕਾਰ ਹੋਈਆਂ 17 ਔਰਤਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਪਹੁੰਚੇ। ਇਸੇ ਦੌਰਾਨ ਛੱਤੀਸਗੜ੍ਹ ਸਰਕਾਰ ਨੇ ਮੰਨਿਆ ਹੈ ਕਿ ਨਲਬੰਦੀ ਤੋਂ ਬਾਅਦ ਔਰਤਾਂ ਨੂੰ ਦਿੱਤੀ ਗਈ ਦਵਾਈ ਜ਼ਹਿਰੀਲੀ ਸੀ। 

ਰਾਜ ਦੇ ਮੁੱਖ ਸਕੱਤਰ ਡਾ. ਅਲੋਕ ਨਾਥ ਸ਼ੁਕਲਾ ਨੇ ਦਵਾਈ ਵਿੱਚ ਜ਼ਹਿਰੀਲਾ ਜਿੰਕ ਫਾਸਫੇਟ ਮਿਲੇ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ। ਇਹ ਦਵਾਈ ਚੂਹੇ ਮਾਰ ਦੀਵਾਈਆਂ ਵਿੱਚ ਵਰਤੀ ਜਾਂਦੀ ਹੈ। ਸ਼ੁਕਲਾ ਨੇ ਦੱਸਿਆ ਕਿ ਜਿਨ੍ਹਾਂ ਦੀਵਾਈਆਂ ਨੂੰ ਜ਼ਬਤ ਕੀਤਾ ਗਿਆ ਹੈ, ਉਨ੍ਹਾਂ ਦੀ ਜਾਂਚ ਬਿਲਾਸਪੁਰ ਦੇ ਸਾਇੰਸ ਕਾਲਜ ਵਿੱਚ ਕਰਵਾਈ ਗਈ ਹੈ। ਇਸ ਵਿੱਚ ਜਿੰਕ ਫਾਸਫੇਟ ਮਿਲੇ ਹੋਣ ਦੀ ਪੁਸ਼ਟੀ ਹੋਈ ਹੈ। ਛਾਪੇ ਦੇ ਦੌਰਾਨ ਵੀ ਫੈਕਟਰੀ ਵਿੱਚ ਜਿੰਕ ਫਾਸਫੇਟ ਮਿਲਿਆ ਹੈ।
ਸ੍ਰੀ ਸ਼ੁਕਲਾ ਦੇ ਅਨੁਸਾਰ ਅਜਿਹਾ ਲੱਗਦਾ ਹੈ ਕਿ ਸਿਪਰੋਸੀਨ ਬਣਾਉਂਦੇ ਸਮੇਂ ਉਸ ਵਿੱਚ ਜਿੰਕ ਫਾਸਫੇਟ ਮਿਲਾ ਦਿੱਤੀ ਗਈ ਹੋਵੇਗੀ, ਹੁਣ ਦੀਵਾਈਆਂ ਦੇ ਸੈਂਪਲ ਦਿੱਲੀ ਅਤੇ ਕੋਲਕਾਤਾ ਦੀਆਂ ਲੈਬਾਰਟਰੀਆਂ ਵਿੱਚ ਜਾਂਚ ਦੇ ਲਈ ਭੇਜੇ ਗਏ ਹਨ। ਲੈਬਾਰਟਰੀਆਂ ਤੋਂ ਰਿਪੋਰਟ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਇਸ ਦੀਵਾਈ ਦੀਆਂ 33 ਲੱਖ ਗੋਲੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ। ਜਿਨ੍ਹਾਂ ਵਿੱਚੋਂ 13 ਲੱਖ ਸਿਰਫ਼ ਸਰਕਾਰੀ ਸਟਾਕ ਵਿੱਚ ਹਨ। ਸਿਪਰੋਸੀਨ ਖ਼ਾਣ ਨਾਲ ਬਿਮਾਰ ਪਏ ਇੱਕ ਨੌਜਵਾਨ ਦੀ ਵੀ ਮੌਤ ਹੋ ਗਈ। ਇੱਕ ਡਾਕਟਰ ਦੀ ਸਲਾਹ 'ਤੇ ਹੀ ਇਹ ਦੀਵਾਈ ਲਈ ਗਈ ਸੀ। ਦੀਵਾਈ ਖ਼ਾਣ ਨਾਲ ਨੌਜਵਾਨ ਦੇ ਪੇਟ ਵਿੱਚ ਜਬਰਦਸਤ ਦਰਦ ਹੋਣ ਲੱਗਿਆ, ਜਿਸ ਨੂੰ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ