Sat, 05 October 2024
Your Visitor Number :-   7229314
SuhisaverSuhisaver Suhisaver

ਹਰਿਆਣਾ ਵਿਧਾਨ ਸਭਾ ਚੋਣਾਂ : ਕਾਂਗਰਸ ਵੱਲੋਂ 90 ਉਮੀਦਵਾਰਾਂ ਦਾ ਐਲਾਨ

Posted on:- 24-09-2014

ਚੰਡੀਗੜ੍ਹ : ਹਰਿਆਣਾ 'ਚ 15 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਆਪਣੇ 90 ਸੀਟਾਂ ਲਈ ਉਮੀਦਵਾਰ ਐਲਾਨ ਦਿੱਤੇ ਹਨ।
ਕਾਂਗਰਸ ਦੇ ਕੌਮੀ ਜਨਰਲ ਸਕੱਤਰ ਮਧੂਸੂਦਨ ਮਿਸਤਰੀ ਨੇ ਅੱਜ ਇਹ 90 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਐਲਾਨੇ ਗਏ ਉਮੀਦਵਾਰਾਂ 'ਚ ਕਾਫ਼ੀ ਅਜਿਹੇ ਹਨ ਜੋ ਇਸ ਵਾਰ ਟਿਕਟ ਹਾਸਲ ਕਰਨ 'ਚ ਸਫ਼ਲ ਰਹੇ ਹਨ।

ਇਨ੍ਹਾਂ ਵਿੱਚ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਈ ਮੰਤਰੀ, ਸੀਪੀਐਸ ਤੇ ਵਿਧਾਇਕ ਸ਼ਾਮਲ ਹਨ। ਜਾਰੀ ਕੀਤੀ ਗਈ ਸੂਚੀ ਅਨੁਸਾਰ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ-ਕੀਲੋਈ, ਰਣਦੀਪ ਸਿੰਘ ਸੂਰਜੇਵਾਲਾ ਕੈਥਲ, ਸਵਿੱਤਰੀ ਜਿੰਦਲ ਹਿਸਾਰ, ਕੈਪਟਨ ਅਜੇ ਸਿੰਘ ਯਾਦਵ ਰੇਵਾੜੀ, ਗੀਤਾ ਭੁੱਕਲ ਝੱਜਰ (ਰਿਜ਼ਰਵ), ਮਨਦੀਪ ਸਿੰਘ ਚੱਠਾ ਪਿਹੋਵਾ, ਰਾਜਪਾਲ ਭੁੱਖੜੀ ਸਢੌਰਾ (ਰਿਜ਼ਰਵ), ਡੀ ਕੇ ਬਾਂਸਲ ਪੰਚਕੂਲਾ, ਚੌਧਰੀ ਜਲੇਵ ਖ਼ਾਨ ਹਾਥਿਨ, ਅਫ਼ਤਾਬ ਅਹਿਮਦ ਨੂੰਹ, ਰਾਓ ਦਾਨ ਸਿੰਘ ਮਹਿੰਦਰਗੜ੍ਹ, ਰਾਓ ਨਰਿੰਦਰ ਸਿੰਘ ਨਾਰਨੌਲ, ਪ੍ਰੋ. ਸੰਪਤ ਸਿੰਘ ਨਲਵਾ, ਸ੍ਰੀਮਤੀ ਕਿਰਨ ਚੌਧਰੀ ਤੋਸ਼ਾਮ, ਰਾਮ ਕਿਸ਼ਨ ਫੌਜੀ ਭਵਾਨੀਗੜ੍ਹ (ਰਿਜ਼ਰਵ), ਭਾਰਤ ਭੂਸ਼ਣ ਬੱਤਰਾ ਰੋਹਤਕ, ਜਰਨੈਲ ਸਿੰਘ ਰੱਤੀਆ (ਰਿਜ਼ਰਵ), ਨਿਰਮਲ ਸਿੰਘ ਅੰਬਾਲਾ ਕੈਂਟ, ਹਿੰਮਤ ਪ੍ਰਕਾਸ਼ ਸਿੰਘ ਅੰਬਾਲਾ ਸਿਟੀ, ਮਨਵੀਰ ਕੌਰ ਗਿੱਲ ਕਾਲਕਾ, ਰਾਮ ਕਿਸ਼ਨ ਨਰਾਇਣਗੜ੍ਹ, ਭੂਪਲ ਭੱਟੀ ਜਗਾਧਰੀ, ਡਾ. ਕ੍ਰਿਸ਼ਨਾ ਪੰਡਿਤ ਯਮੁਨਾਨਗਰ, ਦਿਲੂ ਰਾਮ ਬਾਜ਼ੀਗਰ ਗੁਲਾ (ਰਿਜ਼ਰਵ), ਰਣਵੀਰ ਸਿੰਘ ਮਾਨ ਕਲੈਤ, ਸਮਿਤਾ ਸਿੰਘ ਅਸੰਦ, ਬਲਵੀਰ ਸਿੰਘ ਵਾਲਮੀਕੀ ਇਸਰਾਣਾ (ਰਿਜ਼ਰਵ), ਧਰਮ ਸਿੰਘ ਛੋਕਰ ਸਮਾਲਖਾ, ਕੁਲਦੀਪ ਸ਼ਰਮਾ ਗਨੋਰ, ਦੇਵ ਰਾਜ ਦੀਵਾਨ ਸੋਨੀਪਤ, ਜਗਬੀਰ ਸਿੰਘ ਮਲਿਕ ਗੋਹਾਨਾ, ਡਾ. ਕਲਮਵੀਰ ਸਿੰਘ ਡੱਬਵਾਲੀ, ਨਵੀਨ ਕੁਮਾਰ ਕੇਦੀਆਂ ਸਿਰਸਾ ਸਤਿੰਦਰ ਸਿੰਘ ਆਦਮਪੁਰ, ਨਰੇਸ਼ ਕੁਮਾਰ ਉਕਲਾਣਾ (ਰਿਜ਼ਰਵ) ਤੇ ਰਾਮ ਪ੍ਰਤਾਪ ਸ਼ਰਮਾ ਨੂੰ ਭਵਾਨੀ ਤੋਂ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ