Sun, 08 September 2024
Your Visitor Number :-   7219708
SuhisaverSuhisaver Suhisaver

ਸਿੱਖਿਆ ਮੰਤਰੀ ਵੱਲੋਂ 34 ਅਧਿਆਪਕਾਂ ਦਾ ਸਟੇਟ ਐਵਾਰਡ ਨਾਲ ਸਨਮਾਨ

Posted on:- 05-09-2014

suhisaver

ਜਲੰਧਰ : ਸਮਾਜ ਦੀ ਉਸਾਰੀ ਅਤੇ ਤਰੱਕੀ ਵਿਚ ਸਭ ਤੋਂ ਵੱਡਾ ਯੋਗਦਾਨ ਅਧਿਆਪਕ ਦਾ ਹੈ ਅਤੇ ਇਸ ਦਾ ਕਰਜ਼ਾ ਨਾ ਕੋਈ ਇਨਸਾਨ ਅਤੇ ਨਾ ਹੀ ਕੋਈ ਸਰਕਾਰ ਮੋੜ ਸਕਦੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਸਵ ਮੌਕੇ ਸਥਾਨਕ ਡੀਏਵੀ ਇੰਜਨੀਅਰਿੰਗ ਕਾਲਜ ਵਿਖੇ ਕਰਵਾਏ ਪ੍ਰਭਾਵਸ਼ਾਲੀ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਸਿੱਖਿਆ ਦੇ ਖੇਤਰ ਵਿਚ ਪਾਏ ਸ਼ਲਾਘਾਯੋਗ ਯੋਗਦਾਨ ਲਈ ਸੂਬੇ ਦੇ 34 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਪੁਰਸਕਾਰ ਵਿਚ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਪ੍ਰਸ਼ੰਸਾ ਪੱਤਰ, ਮੈਡਲ ਅਤੇ ਸੇਵਾ ਕਾਲ ਵਿਚ ਇਕ ਸਾਲ ਵਾਧਾ ਸ਼ਾਮਿਲ ਹੈ।

ਇਸ ਮੌਕੇ ਉਨ੍ਹਾਂ ਵੱਖ-ਵੱਖ ਖੇਡਾਂ ਵਿਚ ਸੂਬੇ ਦਾ ਨਾਂਅ ਚਮਕਾਉਣ ਵਾਲੇ ਚਾਰ ਵਿਦਿਆਰਥੀਆਂ ਨੂੰ 8 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਵੀ ਤਕਸੀਮ ਕੀਤੇ।
ਸਮਾਗਮ ਦੀ ਸ਼ੁਰੂਆਤ ਸਿੱਖਿਆ ਮੰਤਰੀ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ, ਜਿਸ ਦੌਰਾਨ ਉਨ੍ਹਾਂ ਦੇ ਅਧਿਆਪਕ ਰਹੇ ਹੈਡਮਾਸਟਰ ਸਰਬਜੀਤ ਸਿੰਘ ਨੇ ਵੀ ਉਨ੍ਹਾਂ ਦੇ ਨਾਲ ਸ਼ਮ੍ਹਾ ਰੌਸ਼ਨ ਕਰਨ ਲਈ ਹਾਜ਼ਰ ਸਨ। ਡਾ. ਚੀਮਾ ਨੇ ਕਿਹਾ ਕਿ ਇਹ ਅਧਿਆਪਕਾਂ ਦੀ ਸੱਚੀ-ਸੁੱਚੀ ਕਿਰਤ ਤੇ ਮਿਹਨਤ ਦਾ ਸਨਮਾਨ ਹੈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਦਿਨ ਭਾਰਤ  ਦੇ ਦੂਜੇ ਰਾਸ਼ਟਰਪਤੀ ਸਵਰਗੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੀ ਜਨਮ ਵਰੇਗੰਢ ਵਾਲੇ ਦਿਨ ਮਨਾਇਆ ਜਾਂਦਾ ਹੈ, ਜੋ ਕਿ ਇਕ ਮਹਾਨ ਵਿਦਵਾਨ ਅਤੇ ਫਿਲਾਸਫਰ ਸਨ ਅਤੇ ਉਨ੍ਹਾਂ ਨੇ ਦੇਸ਼ ਅੰਦਰ ਸਿੱਖਿਆ ਪ੍ਰਣਾਲੀ ਦੇ ਪੁਨਰਗਠਨ ਵਿਚ ਅਹਿਮ ਭੂਮਿਕਾ ਨਿਭਾਈ। ਅਧਿਆਪਕਾਂ ਨੂੰ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਸਭਿਆਚਾਰ ਦੇ ਸਰਪ੍ਰਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਇਕ ਮਦਦਗਾਰ ਦੋਸਤ, ਮਾਰਗ ਦਰਸ਼ਕ ਅਤੇ ਸਲਾਹਕਾਰ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਮਿਆਰੀ ਸਿਖਿਆ ਪ੍ਰਦਾਨ ਕਰਕੇ ਸਮਾਜ ਤੇ ਆਦਰਸ਼ ਨਾਗਰਿਕ ਬਣਾਉਣ ਵਿਚ ਮਦਦ ਕਰਦੇ ਹਨ।  ਇਸੇ ਮੌਕੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੋਲਾਰੀਆ ਨੇ ਸਮੁੱਚੇ ਅਧਿਆਪਕ ਭਾਈਚਾਰੇ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਹੀ ਪੰਜਾਬ ਦੀ ਨੌਜਵਾਨੀ ਨੂੰ ਨਵੀਂ ਸੇਧ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਸਾਨੂੰ ਪੁਰਾਣੀਆਂ ਪਰੰਪਰਾਵਾਂ ਦੇ ਨਾਲ-ਨਾਲ ਨਵੀਂ ਤਕਨੀਕ ਦਾ ਸੁਮੇਲ ਕਰਨਾ ਪਵੇਗਾ।
ਸਟੇਟ ਐਵਾਰਡ ਲਈ ਚੁਣੇ ਅਧਿਆਪਕਾਂ ਦੀ ਸੂਚੀ 'ਚ : ਪ੍ਰਿੰਸੀਪਲ (2): ਪਵਿੰਦਰ ਕੌਰ (ਸਕੰਸਸਸ, ਸੁਲਤਾਨਵਿੰਡ, ਅੰਮ੍ਰਿਤਸਰ), ਮਨਦੀਪ ਕੌਰ (ਸਕੰਸਸਸ ਮਾਲ ਰੋਡ, ਅੰਮ੍ਰਿਤਸਰ) ਮੁੱਖ ਅਧਿਆਪਕ (2): ਦਰਸ਼ਨ ਸਿੰਘ (ਸਹਸ ਲੋਹਗੜ੍ਹ, ਮੋਗਾ), ਰਜਿੰਦਰ ਸਿੰਘ (ਸ ਮਾਡਲ ਹਾਈ ਸਕੂਲ ਨਾਭਾ, ਪਟਿਆਲਾ) ਲੈਕਚਰਾਰ (7): ਸ੍ਰੀਮਤੀ ਮਨੀਸ਼ਾ (ਮੈਥ ਲੈਕਚਰਾਰ, ਸਸਸਸ ਟਾਊਨ ਹਾਲ ਮੰਡੀ, ਅੰਮ੍ਰਿਤਸਰ), ਸੁਖਦਰਸ਼ਨ ਸਿੰਘ (ਫਿਜੀਕਸ ਲੈਕਚਰਾਰ, ਸਸਸਸ ਕਲਿਆਣ, ਪਟਿਆਲਾ), ਗੁਰਜੰਟ ਸਿੰਘ (ਲੈਕਚਰਾਰ ਕਾਮਰਸ, ਸਸਸਸ ਬਾਦਲ, ਸ੍ਰੀ ਮੁਕਤਸਰ ਸਾਹਿਬ), ਚਰਨਜੀਤ ਸਿੰਘ (ਲੈਕਚਰਾਰ ਪੰਜਾਬੀ, ਸਸਸਸ ਬਾਸੋਵਾਲ, ਰੂਪਨਗਰ), ਅਮਨ ਸ਼ਰਮਾ (ਲੈਕਚਰਾਰ ਅੰਗਰੇਜ਼ੀ, ਸਸਸਸ ਸੁਧਾਰ ਅੰਮ੍ਰਿਤਸਰ), ਪਰਮਿੰਦਰ ਕੁਮਾਰ (ਲੈਕਚਰਾਰ ਅੰਗਰੇਜ਼ੀ, ਸਸਸਸ ਮਹਿਲਾਂ ਸੰਗਰੂਰ) ਤੇ ਗੁਰਪ੍ਰੀਤ ਕੌਰ (ਲੈਕਚਰਾਰ ਪੰਜਾਬੀ, ਸਸਸਸ ਘੁੰਮਣ ਕਲਾਂ, ਬਠਿੰਡਾ)। ਮਾਸਟਰ ਕੇਡਰ (ਹਾਈ ਤੇ ਸੀਨੀਅਰ ਸੈਕੰਡਰੀ) (8): ਅਭਿਨਵ ਜੋਸ਼ੀ (ਸਾਇੰਸ ਮਾਸਟਰ, ਸਕੰਸਸਸ ਸਨੌਰ, ਪਟਿਆਲਾ), ਸੁਖਦੇਵ ਸਿੰਘ (ਸਾਇੰਸ ਮਾਸਟਰ, ਸਹਸ ਭਲਿਆਣ, ਰੂਪਨਗਰ), ਮੁਖਤਿਆਰ ਸਿੰਘ (ਐਸ.ਐਸ. ਮਾਸਟਰ, ਸਹਸ ਕਮਾਲਕੇ, ਮੋਗਾ), ਪ੍ਰੇਮ ਕੁਮਾਰ (ਐਸ.ਐਸ. ਮਾਸਟਰ, ਸਹਸ ਭੰਗਲ, ਰੂਪਨਗਰ), ਪ੍ਰਦੀਪ ਕੁਮਾਰ (ਮੈਥ ਮਾਸਟਰ, ਸਸਸਸ ਤਾਮਕੋਟ, ਮੁਕਤਸਰ), ਓਮ ਪ੍ਰਕਾਸ਼ (ਪੀ.ਟੀ.ਆਈ., ਸਸਸਸ ਤਲਵੰਡੀ, ਗੁਰਦਾਸਪੁਰ), ਵਰਿੰਦਰ ਸਿੰਘ (ਪੀ.ਟੀ.ਆਈ., ਸਹਸ ਬਲੱਮਗੜ੍ਹ, ਸੰਗਰੂਰ) ਤੇ ਅੰਮ੍ਰਿਤਪਾਲ ਸਿੰਘ (ਖੇਤੀਬਾੜੀ ਮਾਸਟਰ, ਸਸਸਸ ਜੱਸੀ ਪੋ ਵਾਲੀ, ਬਠਿੰਡਾ)। ਹੈਡ ਟੀਚਰ/ਈ.ਟੀ.ਟੀ. (7): ਗੁਰਜੰਟ ਸਿੰਘ (ਹੈਡ ਟੀਚਰ, ਸਪ੍ਰਸਪੰਨਾਂਵਾਲ, ਸੰਗਰੂਰ), ਗੁਰਪ੍ਰੀਤ ਸਿੰਘ ਸੰਧੂ) ਗੁਰਪ੍ਰੀਤ ਸਿੰਘ ਸੰਧੂ (ਹੈਡ ਟੀਚਰ, ਸਐਸ ਬੁਰਜ ਹਰੀ ਸਿੰਘ, ਲੁਧਿਆਣਾ), ਸੁਖਰਾਮ (ਹੈਡ ਟੀਚਰ, ਸਪ੍ਰਸ ਭਾਮੀਆਂ ਖੁਰਦ, ਲੁਧਿਆਣਾ), ਪਰਮਜੀਤ ਕੁਮਾਰ (ਈ.ਟੀ.ਟੀ., ਸਪ੍ਰਸ ਗੰਭੀਰਪੁਰ (ਲੋਅਰ) ਰੂਪਨਗਰ), ਤਰਲੋਚਨ ਸਿੰਘ (ਹੈਡ ਟੀਚਰ, ਸਪ੍ਰਸ ਨਾਗਰਾ ਲੁਧਿਆਣਾ), ਅਜਮੇਰ ਸਿੰਘ (ਹੈਡ ਟੀਚਰ, ਸਐਸ ਥੂਹੀ,ਪਟਿਆਲਾ) ਤੇ ਪਰਮਜੀਤ ਸਿੰਘ (ਈ.ਟੀ.ਟੀ., ਸਪ੍ਰਸ ਡੰਗੋਲੀ, ਰੂਪਨਗਰ) ਮਾਸਟਰ/ਮਿਸਟ੍ਰੈਸ (ਮਿਡਲ ਸਕੂਲ) (8): ਗੁਰਮੀਤ ਸਿੰਘ (ਐਸ.ਐਸ. ਮਾਸਟਰ, ਸਮਿਸ ਭਾਰੂ ਮੁਕਤਸਰ ਸਾਹਿਬ), ਗੁਰਮੀਤ ਸਿੰਘ (ਐਸ.ਐਸ.ਮਾਸਟਰ, ਸਮਿਸ ਸਿਰਸੜੀ, ਫਰੀਦਕੋਟ), ਪਰਮਜੀਤ ਸਿੰਘ (ਆਰਟ ਐਂਡ ਕਰਾਫਟ ਟੀਚਰ, ਸਮਿਸ ਗੋਨਿਆਣਾ ਖੁਰਦ, ਬਠਿੰਡਾ), ਲਖਮੀਰ ਸਿੰਘ (ਐਸ.ਐਸ.ਮਾਸਟਰ, ਸਮਿਸ, ਭਜੋਲੀ, ਐਸ.ਏ.ਐਸ.ਨਗਰ), ਕਸ਼ਮਾ ਦੇਵੀ (ਐਸ.ਐਸ.ਮਿਸਟ੍ਰੈਸ, ਸਮਿਸ ਖਮੇੜਾ, ਰੂਪਨਗਰ), ਮੇਘ ਦਾਸ (ਸਾਇੰਸ ਮਾਸਟਰ, ਸਮਿਸ ਭਰਥਲਾ, ਲੁਧਿਆਣਾ), ਧਰਮਪਾਲ ਮਿਆਣਵੀ (ਐਸ.ਐਸ.ਮਾਸਟਰ, ਸਮਿਸ ਰਹੀਮਾਬਾਦ ਕਲਾਂ, ਲੁਧਿਆਣਾ) ਅਤੇ ਸੁਦਾਗਰ ਸਿੰਘ ਸਰਾਭਾ (ਪੀ.ਟੀ.ਆਈ., ਸਮਿਸ ਗਿਆਸਪੁਰਾ, ਲੁਧਿਆਣਾ)।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ