Sat, 12 October 2024
Your Visitor Number :-   7231807
SuhisaverSuhisaver Suhisaver

ਪੰਜਾਬ ਜਲਦ ਕੇਂਦਰ ਕੋਲੋਂ ਆਪਣਾ ਬਣਦਾ ਹਿੱਸਾ ਲਵੇਗਾ : ਬਾਦਲ

Posted on:- 04-10-2014

suhisaver

ਅੰਮ੍ਰਿਤਸਰ : ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਦੇਸ਼ ਦਾ ਵਿਕਾਸ ਤਦ ਹੀ ਸੰਭਵ ਹੈ ਜੇਕਰ ਰਾਜਾਂ ਨੂੰ ਵਧੇਰੇ ਸ਼ਕਤੀਆਂ ਪ੍ਰਦਾਨ ਕੀਤੀਆਂ ਜਾਣ। ਸੰਘੀ ਢਾਂਚੇ ਰਾਹੀਂ ਹੀ ਦੇਸ਼ ਦੀਆਂ ਸਮੱਸਿਆਵਾਂ ਦਾ ਚੰਗੇ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ।  
ਹਲਕਾ ਅਟਾਰੀ ਵਿਖੇ ਸੰਗਤ ਦਰਸ਼ਨ ਦੇ ਪਹਿਲੇ ਦਿਨ ਪਿੰਡ ਬੱਲਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਦੁਹਰਾਇਆ ਕਿ ਦੇਸ਼ ਦੇ ਸਰਬਪੱਖੀ ਵਿਕਾਸ ਲਈ ਰਾਜਾਂ ਕੋਲੋਂ ਵਧਰੇ ਸ਼ਕਤੀਆਂ ਹੋਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਲੋਕ ਰਾਜ ਸਰਕਾਰ ਦੀ  ਕਿਸੇ ਵੀ ਕੰਮ ਸਬੰਧੀ ਵਧੇਰੇ ਜਵਾਬਦੇਹੀ ਕਰਦੇ ਹਨ, ਪਰ ਸਾਰੀਆਂ ਸ਼ਕਤੀਆਂ ਕੇਂਦਰ ਪਾਸ ਹੋਣ ਕਾਰਨ ਰਾਜ ਬੇਬਸ ਹੁੰਦੇ ਹਨ ਅਤੇ ਇਸ ਤਰਾਂ ਦੇਸ਼ ਦਾ ਸਰਬਪੱਖੀ ਵਿਕਾਸ ਅਧੂਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਅਨੁਸਾਰ ਕੇਵਲ ਸੰਘੀ ਢਾਂਚਾ ਹੀ ਇਕੋ ਇਕ ਅਜਿਹਾ ਕਾਰਗਰ ਹਥਿਆਰ ਹੈ ਜਿਸ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਕਾਲੀ ਸੂਚੀ ਜਿਸ ਵਿਚ ਜ਼ਿਆਦਾਤਰ ਪੰਜਾਬੀ ਵੀ ਸ਼ਾਮਲ ਹਨ, ਸਬੰਧੀ ਪੁੱਛੇ ਸਵਾਲ ਦਾ ਜਵਾਬ ਦੇਦਿੰਆਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਇਸ ਸਬੰਧੀ ਪਹਿਲਾਂ ਹੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕੋਲ ਮੁੱਦਾ ਉਠਾ ਚੁੱਕੇ ਹਨ ਅਤੇ ਸਮੇਂ -ਸਮੇਂ ਤੇ ਉਨ੍ਹਾਂ ਵੱਲੋਂ ਵਿਦੇਸ਼ੀ ਮੰਤਰਾਲੇ ਨਾਲ ਵੀ ਇਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ  ਕਿ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੂਚੀ ਵਿਚ ਜਿਨਾਂ ਵਿਅਕਤੀਆਂ 'ਤੇ ਕੋਈ ਕੇਸ ਨਹੀਂ ਹੈ ਜਾਂ ਕਾਨੂੰਨੀ ਕਾਰਵਾਈ ਪੈਂਡਿਗ ਨਹੀਂ ਹੈ ਉਨਾਂ ਦਾ ਨਾਂਅ ਸੂਚੀ ਵਿੱਚੋ ਕੱਢ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਦੁਬਾਰਾ ਪ੍ਰਧਾਨ ਮੰਤਰੀ ਨੂੰ ਮਿਲ ਕਿ ਇਸ ਸਬੰਧੀ ਗੱਲ ਕਰਨਗੇ।
ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਦੂਸਰੇ ਰਾਜਾਂ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਜਿਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਸਬੰਧੀ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਸਮੇਂ-ਸਮੇਂ ਦੇ ਭਾਰਤ ਸਰਕਾਰ ਕੋਲ ਇਹ ਮੁੱਦਾ ਉਠਾÀੁਂਦੇ ਰਹੇ ਹਨ ਅਤੇ ਦੁਬਾਰਾ ਫਿਰ ਭਾਰਤ ਸਰਕਾਰ ਕੋਲ ਇਹ ਮੁੱਦਾ ਚੁੱਕਣਗੇ। ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਕੋਲੋ ਪੰਜਾਬ ਨੂੰ ਬਹੁਤ ਆਸਾਂ ਹਨ । ਉਨਾਂ ਆਸ ਪ੍ਰਗਟਾਈ ਕਿ  ਕੇਂਦਰ ਵਿਚਲੀ ਮੋਦੀ ਸਰਕਾਰ ਰਾਜਾਂ ਦੇ ਸਰਬਪੱਖੀ ਵਿਕਾਸ ਲਈ ਯਤਨ ਕਰੇਗੀ ਤੇ  ਕੇਂਦਰ ਵਿਚਲੀ ਐਨ.ਡੀ.ਏ ਸਰਕਾਰ ਕੋਲੋ ਪੰਜਾਬ ਨੂੰ ਵੱਡਾ ਫਾਇਦਾ ਮਿਲੇਗਾ।  
ਇਰਾਕ ਵਿਚ ਫਸੇ ਪੰਜਾਬੀਆਂ ਸਬੰਧੀ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇਂਦਿਆਂ ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਨਾਂ ਇਸ ਸਬੰਧੀ ਵਿਦੇਸ਼ ਮੰਤਰਾਲੇ ਅਤੇ ਭਾਰਤ ਵਿਚ ਇਰਾਕ ਦੇ ਦੂਤ ਨਾਲ ਮੁਲਾਕਤ ਕਰਕੇ ਪੰਜਾਬੀਆਂ ਦੀ ਘਰ ਸਹੀ ਸਲਾਮਤ ਲਿਆਉਣ ਲਈ ਮੁੱਦਾ ਉਠਾਇਆ ਸੀ , ਇਸ ਲਈ ਉਨਾਂ ਨੂੰ ਆਸ ਹੈ ਕਿ ਇਰਾਕ ਵਿਚ ਫਸੇ ਪੰਜਾਬੀ ਸਹੀ ਸਲਾਮਤ ਆਪਣੇ ਵਤਨ ਵਾਪਸ ਪਰਤਣਗੇ। ਉਨਾਂ ਕਿਹਾ ਕਿ ਭਾਰਤ ਸਰਕਰਾ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਇਰਾਕ ਵਿਚ ਫਸੇ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿਚ ਆਪਣੇ ਅਧਿਕਾਰੀ ਖੇਤਰ ਤਕ ਸੀਮਤ ਹੈ ਪਰ ਉਹ ਇਰਾਕ ਵਿਚ ਫਸੇ ਪੰਜਾਬੀਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ।
ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਗੇ ਕਿਹਾ ਕਿ ਹਰਿਆਣਾ ਵਿਚ ਸ਼ਰੋਮਣੀ ਅਕਾਲੀ ਦਲ ਤੇ ਇੰਡੀਨਲ ਨੈਸ਼ਨਲ ਲੋਕ ਦਲ ਵਿਚ ਚੋਣ ਗਠਜੋੜ ਹੈ ਤੇ ਉਨਾਂ ਦਾ ਮੁੱਖ ਉਦੇਸ਼ ਹਰਿਆਣਾ ਵਿਚੋਂ ਕਾਂਗਰਸ ਪਾਰਟੀ ਨੂੰ ਹਰਾਉਣਾ ਹੈ। ਉਨਾਂ ਦੁਹਰਾਇਆ ਕਿ ਭਾਜਪਾ-ਸ਼ਰੋਮਣੀ ਅਕਾਲੀ ਦਲ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ ਅਤੇ ਹਰਿਆਣਾ ਚੋਣਾਂ ਦਾ ਇਸ ਉੱਪਰ ਕੋਈ ਅਸਰ ਨਹੀਂ ਹੈ ਅਤੇ ਸਾਡੀ ਸਾਰਿਆਂ ਦੀ ਲੜਾਈ ਕਾਂਗਰਸ ਪਾਰਟੀ ਨੂੰ ਹਰਾਉਣ ਦੀ ਹੈ। ਉਨਾਂ ਕਿਹਾ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਪੱਖ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ ਕਿ ਹਰਿਆਣਾ ਨੂੰ ਛੱਡ ਕੇ ਭਾਜਪਾ-ਸ਼ਰੋਮਣੀ ਅਕਾਲੀ ਦਲ ਦਾ ਗਠਜੋੜ ਅਤੁੱਟ ਹੈ।
ਇਸ ਤੋਂ ਪਹਿਲਾਂ ਪਿੰਡ ਜਹਾਂਗੀਰ, ਜੇਠੂਵਾਲ , ਫਤਿਹਗੜ੍ਹ ਸੂਕਰਚੱਕ, ਮਾਨਾਂਵਾਲਾ ਕਲਾਂ, ਝੀਤੇ ਕਲਾਂ ਅਤੇ ਮਹਿਮਾ ਪੰਡੋਰੀ ਵਿਖੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸੰਗਤ ਦਰਸ਼ਨ ਲੋਕਾਂ ਦੀ ਮੁਸ਼ਕਿਲਾਂ ਮੌਕੇ 'ਤੇ ਹੱਲ ਕਰਨ ਦਾ ਬਹੁਤ ਵਧੀਆ ਜਰੀਆ ਹੈ । ਉਨਾਂ ਕਿਹਾ ਕਿ ਸੰਗਤ ਦਰਸ਼ਨ ਦਾ ਮੁੱਖ ਮਨੋਰਥ ਇਹੀ ਹੈ ਕਿ ਲੋਕਾਂ ਦਾ ਘਰਾਂ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ। ਉਨਾਂ ਕਿ ਸੰਗਤ ਦਰਸ਼ਨ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ਤੇ ਹੱਲ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲੋੜੀਦੇ ਫੰਡ ਵੀ ਮੁਹੱਈਆ ਕਰਵਾਏ ਜਾਂਦੇ ਹਨ।
ਅੱਜ ਸੰਗਤ ਦਰਸ਼ਨ ਦੇ ਪਹਿਲੇ ਦਿਨ ਸ.ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ ਹਲਕਾ ਅਟਾਰੀ ਦੇ ਵੱਖ-ਵੱਖ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 4 ਕਰੋੜ 42 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ