Mon, 09 September 2024
Your Visitor Number :-   7220056
SuhisaverSuhisaver Suhisaver

ਭਗਤ ਸਿੰਘ ਦੇ 107ਵੇਂ ਜਨਮ ਦਿਹਾੜੇ 'ਤੇ ਖਟਕੜ ਕਲਾਂ 'ਚ ਵਿਸ਼ਾਲ ਰੈਲੀ

Posted on:- 29-09-2014

ਬੰਗਾ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ 'ਚ ਡੀਵਾਈਐਫ ਅਤੇ ਐਸਐਫਆਈ ਵੱਲੋਂ ਸਾਂਝੇ ਤੌਰ 'ਤੇ ਸੂਬਾ ਪੱਧਰੀ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸੁਰਿੰਦਰ ਖੀਵਾ, ਸਰਵਨਜੀਤ ਸਿੰਘ ਦਲੀਓਂ ਨੇ ਸਾਂਝੇ ਤੌਰ 'ਤੇ ਕੀਤੀ।

ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਡੀਵਾਈਐਫਆਈ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਧਾਨ ਸੁਰਿੰਦਰ ਖੀਵਾ, ਸਕੱਤਰ ਸਤਨਾਮ ਬੜੈਚ, ਐਸਐਫਆਈ ਦੇ ਪ੍ਰਧਾਨ ਸਵਰਨਜੀਤ ਸਿੰਘ ਦਲੀਓਂ ਸਕੱਤਰ ਰਵਿੰਦਰ ਸਿੰਘ ਪੰਜਾਵਾ, ਕੇਂਦਰੀ ਸਕੱਤਰੇਤ ਮੈਂਬਰ ਰਾਮ ਰਤਨ ਸਿੰਘ ਬਗੜੀਆ ਨੇ ਕਿਹਾ ਕਿ ਜਨਵਾਦੀ ਨੌਜਵਾਨ ਸਭਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਪਰਨਾਈ ਹੋਈ ਜਥੇਬੰਦੀ ਹੈ। ਇਹ ਦੋਨੋਂ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਦੇ ਸੁਪਨੇ ਇਕ ਬੇਹਤਰ ਭਾਰਤ ਸਿਰਜਣ ਲਈ ਦ੍ਰਿੜ ਸੰਕਲਪ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤੀ ਲੋਕ ਭਾਰੀ ਖੇਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਖੇਤੀ ਘਾਟੇ ਦਾ ਦਾ ਧੰਦਾ ਬਣਨ ਕਰਕੇ ਪੰਜ ਲੱਖ ਤੋਂ ਉਪਰ ਇਸ ਧੰਦੇ ਨਾਲ ਜੁੜੇ ਲੋਕ ਆਤਮ ਹੱਤਿਆ ਕਰ ਚੁੱਕੇ ਹਨ। ਦੇਸ਼ ਅੰਦਰ ਲੱਖਾਂ ਛੋਟੇ ਕਾਰਖਾਨੇ ਬੰਦ ਹੋ ਚੁੱਕੇ ਹਨ। ਸਰਕਾਰੀ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਵਿਕਾਸ ਦਾ ਢੰਗ ਪੂੰਜੀਵਾਦੀ ਹੋਣ ਕਰਕੇ ਲਗਾਤਾਰ ਘੱਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ 64 ਫੀਸਦੀ ਨੌਜਵਾਨਾਂ ਦੀ ਅਬਾਦੀ ਹੈ, ਕਿਰਤੀ ਸ਼ਕਤੀ ਦੇ ਲਿਹਾਜ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਕਿਰਤ ਸ਼ਕਤੀ ਹੈ। ਦੇਸ਼ ਅੰਦਰ ਯੂਪੀਏ ਸਰਕਾਰ ਤੇ ਐਨਡੀਏ ਸਰਕਾਰ ਕੋਲ ਇਸ ਕਿਰਤ ਦੀ ਸੰਯੋਗ ਵਰਤੋਂ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ। ਦੇਸ਼ ਅੰਦਰ ਬੇਰੁਜ਼ਜਾਰੀ, ਅਨਪੜ੍ਹਤਾ, ਨਸ਼ਾਖੋਰੀ ਤੇ ਭੁੱਖਮਰੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ 30 ਹਜ਼ਾਰ ਨੌਜਵਾਨਾਂ ਤੇ ਪਰਚੇ ਦਰਜ ਕੀਤੇ ਹਨ, ਜਿਹੜੇ ਨਸ਼ਾ ਕਰਦੇ ਸਨ, ਜਦੋਂਕਿ ਪੰਜਾਬ ਅੰਦਰ ਇਕ ਵੀ ਨਸ਼ਾ ਸਮੱਗਲਰ ਨਹੀਂ ਫੜ੍ਹਿਆ ਗਿਆ। ਇਸ ਸਮਾਗਮ ਨੂੰ ਵਿਜੇ ਮਿਸਰਾ, ਗੁਰਨੇਕ ਸਿੰਘ ਭੱਜਲ, ਸੁਰਜੀਤ      ਢੇਰ, ਪਰਮਜੀਤ ਰੌੜੀ, ਦਲਵਿੰਦਰ ਸਿੰਘ ਪੰਨੂੰ, ਕੁਲਵਿੰਦਰ ਸੰਘਾ, ਸੁਖਪ੍ਰੀਤ ਜੌਹਲ, ਕੁਲਵਿੰਦਰ ਭੂਦਨ, ਕਾਲੂ ਰਾਮ, ਹਰਇੰਦਰਪ੍ਰੀਤ ਹਨੀ ਆਦਿ ਹਾਜ਼ਰ ਸਨ।
ਆਜ਼ਾਦੀ ਲਹਿਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਇਨਕਲਾਬੀ ਯੋਗਦਾਨ ਦੀ ਚਰਚਾ ਕਰਦੇ ਹੋਏ ਕਾਮਰੇਡ ਵਿਜੇ ਮਿਸਰਾ ਨੇ ਕਿਹਾ ਕਿ ਭਗਤ ਸਿੰਘ ਨੂੰ ਆਪਣੇ ਸਮੇਂ ਨਾਲ ਇਨਕਲਾਬੀ ਆਗੂਆਂ ਨਾਲ ਉਸ ਨੂੰ ਆਪਣਾ ਮਾਰਗ ਦਰਸ਼ਨ ਸਪੱਸ਼ਟ ਸੀ। ਇਸ ਲਈ ਸ਼ਹੀਦ ਭਗਤ ਸਿੰਘ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਣ ਗਿਆ।
ਵਿਚਾਰਧਾਰਕ ਸੰਘਰਸ਼ਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਕਿਹਾ ਕਿ ਲੋਟੂ ਜਮਾਤਾਂ ਵਿੱਚ ਲਗਾਤਾਰ ਦੌੜ ਲੱਗੀ ਹੋਈ ਹੈ ਜੋ ਕਿ ਭਗਤ ਸਿੰਘ ਦੇ ਸਮਾਜਵਾਦ ਲਈ ਮਾਰਕਸਵਾਦੀ ਦ੍ਰਿਸ਼ਟੀ ਕੋਣ ਦੀ ਥਾਂ ਉਸ ਦੀ ਵਿਚਾਰਧਾਰਾ ਦੀ ਥਾਂ ਕੇਵਲ ਉਸ ਕੁਰਬਾਨੀ ਦੀ ਹੀ ਚਰਚਾ ਕੀਤੀ ਜਾਵੇ। ਭਗਤ ਸਿੰਘ ਵਿਚਾਰਧਾਰਾ ਸਮਾਜਵਾਦੀ ਸੀ ਅਤੇ ਉਸ ਦੀ ਕੁਰਬਾਨੀ ਬੇਮਿਸਾਲ ਸੀ। ਸਾਨੂੰ ਭਗਤ ਸਿੰਘ ਵਿਚਾਰਧਾਰਾ 'ਤੇ ਪੈਰਾ ਦੇਣਾ ਚਾਹੀਦਾ ਹੈ। ਰੈਲੀ 'ਚ ਕਾਮਰੇਡ ਰਾਮ ਸਿੰਘ ਨੂਰਪੁਰੀ ਕਾਰਜਕਾਰੀ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ ਪੰਜਾਬ, ਕਾਮਰੇਡ ਦਰਸ਼ਨ ਸਿੰਘ ਮੱਟੂ ਸਾਬਕਾ ਪ੍ਰਧਾਨ ਐਸਐਫ਼ਆਈ ਅਤੇ ਡੀਵਾਈਐਫ਼ਆਈ ਨੇ ਵੀ ਸੰਬੋਧਨ ਕੀਤਾ।
ਜਲੰਧਰ :  ਖਟਕੜ ਕਲਾਂ ਡੀਵਾਈਐਫਆਈ, ਐਸਐਫਆਈ ਵੱਲੋਂ ਸਾਂਝੇ ਤੌਰ ਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਦਾ 107 ਜਨਮ ਦਿਨ ਮੌਕੇ ਨੋਜਵਾਨਾਂ ਦਾ ਭਾਰੀ ਇਕੱਠ ਕੀਤਾ ਗਿਆ। ਇਸ ਸੂਬਾਈ ਪੱਧਰੀ ਰੈਲੀ ਦੀ ਪ੍ਰਧਾਨਗੀ ਸੁਰਿੰਦਰ ਖਵਾ, ਸਰਵਨਜੀਤ ਸਿੰਘ ਦਲੀਓਂ ਨੇ ਸਾਂਝੇ ਤੌਰ 'ਤੇ ਕੀਤਾ।
ਇਸ ਰੈਲੀ ਨੂੰ ਸੰਬੋਧਨ ਕਰਦਿਆ ਜੱਥੇਬੰਦੀ ਡੀਵਾਈਐਫਆਈ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਧਾਨ ਸੁਰਿੰਦਰ ਖੀਵਾ, ਸਕੱਤਰ ਸਤਨਾਮ ਸਿੰਘ ਬੜੈਚ ਐਸਐਫਆਈ ਦੇ ਪ੍ਰਧਾਨ ਸਵਰਨਜੀਤ ਸਿੰਘ ਦਲੀਓਂ ਸਕੱਤਰ ਰਵਿੰਦਰ ਸਿੰਘ ਪੰਜਾਵਾ, ਡੀਵਾਈਐਫਆਈ ਦੇ ਕੇਦਰੀ ਸਕੱਤਰੇਤ ਮੈਂਬਰ ਰਾਮ ਰਤਨ ਸਿੰਘ ਬਗੜੀਆਂ ਨੇ ਕਿਹਾ ਕਿ ਜਨਵਾਦੀ ਨੌਜਵਾਨ ਸਭਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਪਰਨਾਈ ਹੋਈ ਜੱਥੇਬੰਦੀ ਹੈ। ਇਹ ਦੌਨੇ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਦੇ ਸੁਪਨੇ ਇੱਕ ਬੇਹਤਰ ਭਾਰਤ ਸਿਰਜਣ ਲਈ ਦ੍ਰਿੜ ਸੰਕਲਪ ਹਨ।
    ਉਨ੍ਹਾਂ ਅੱਗੇ ਕਿਹਾ ਕਿ ਹਿੰਦੋਸਤਾਨ ਦੇ ਲੋਕ ਅੱਜ ਭਾਰੀ ਖੇਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਖੇਤੀ ਘਾਟੇ ਦਾ ਧੰਦਾ ਬਣਨ ਕਰਕੇ ਪੰਜ ਲੱਖ ਤੋਂ ਉਪਰ ਇਸ ਧੰਦੇ ਨਾਲ ਜੁੜੇ ਲੋਕ ਆਤਮ ਹੱਤਿਆ ਕਰ ਚੁੱਕੇ ਹਨ। ਦੇਸ਼ ਅੰਦਰ ਲੱਖਾਂ ਛੋਟੇ ਕਾਰਖਾਨੇ ਬੰਦ ਹੋ ਚੁੱਕੇ ਹਨ। ਸਰਕਾਰੀ ਖੇਤਰ ਵਿੱਚ ਰੋਜਗਾਰ ਦੇ ਮੌਕੇ ਵਿਕਾਸ ਦਾ ਢੰਗ ਪੂੰਜੀਵਾਦੀ ਹੋਣ ਕਰਕੇ ਲਗਾਤਾਰ ਘੱਟ ਕੀਤੇ ਜਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਅੰਦਰ ਇਸ ਸਮੇ 64% ਨੌਜਵਾਨਾਂ ਦੀ ਆਬਾਦੀ ਹੈ। ਕਿਰਤੀ ਸ਼ਕਤੀ ਦੇ ਲਿਹਾਜ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਕਿਰਤ ਸ਼ਕਤੀ ਹੈ। ਦੇਸ਼ ਅੰਦਰ ਯੂ.ਪੀ.ਏ ਸਰਕਾਰ ਤੇ ਐਨ.ਡੀ.ਏ ਸਰਕਾਰ ਕੋਲ ਇਸ ਕਿਰਤ ਦੀ ਸੰਯੋਗ ਵਰਤੋ ਕਰਨ ਲਈ ਠੋਸ ਯੋਜਨਾ ਨਹੀ ਹੈ। ਦੇਸ਼ ਅੰਦਰ ਬੇਰੋਜਗਾਰੀ , ਅਨਪੜੂਤਾ , ਨਸ਼ਾਖੋਰੀ ਤੇ ਭੁੱਖਮਰੀ ਲਗਾਤਾਰ ੜਦ ਰਹੀ ਹੈ। ਉਅੱਛੇ ਦਿਨ ਆਨੇ ਵਾਲੇ ਹੈ” ਦਾ ਨਾਅਰਾ ਦੇ ਕੇ ਦਿੱਲੀ 'ਚ ਆਈ ਮੋਦੀ ਸਰਕਾਰ ਤੋਂ ਨੋਜਵਾਨਾਂ ਦਾ ਛੇਤੀ ਹੀ ਮੋਹ ਭੰਗ ਹੋ ਗਿਆ ਹੈ। ਸਰਕਾਰ ਪਬਲਿਕ ਅਦਾਰਿਆਂ ਨੂੰ ਪ੍ਰਾਈਵੇਟ ਕਰਨ ਦੀ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰ ਰਹੀ ਹੈ। ਕੇਂਦਰੀ ਬਜਟ ਵਿੱਚ ਸਿੱਖਿਆ,ਸਿਹਤ, ਮਨਰੇਗਾ ਤੇ ਪੈਸਾ ਅੱਗੇ ਨਾਲੋਂ ਘੱੇ ਰੱਖਿਆ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ