ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਲੀ ਮੀਟਿੰਗ 19 ਜਨਵਰੀ ਨੂੰ
Posted on:- 20-12-2013
ਕੈਲਗਰੀ: ਪੰਜਾਬੀ ਲਿਖਾਰੀ ਸਭਾ ਦੀ ਦਸੰਬਰ ਮਹੀਨੇ ਦੀ ਮੀਟਿੰਗ 15 ਤਾਰੀਕ ਦਿਨ ਐਤਵਾਰ ਕੋਸੋ ਦੇ ਦਫਤਰ ਹਾਲ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਅਤੇ ਨਵੀ ਚੁਣੀ ਗਈ ਕਮੇਟੀ ਦੇ ਉੱਪ ਪ੍ਰਧਾਨ ਤ੍ਰਲੋਚਨ ਸੈਭੀਂ ਬੈਠੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆ ਬਲਜਿਦੰਰ ਸੰਘਾਂ ਨੇ ਨੈਲਸਨ ਮੰਡੇਲਾ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਅਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਦਲਜੀਤ ਸਿੰਘ ਰੱਖੜਾ(ਐਡਮੈਂਟਨ) ਨੂੰ ਯਾਦ ਕਰਦਿਆਂ ੳਹਨਾਂ ਦੀਆ ਲਿਖਤਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਦਾ ਅਨੁਵਾਦ ਕੀਤਾ ਨਾਵਲ (ਰੁਟਸ) ਸਭ ਤੋਂ ਵੱਧ ਲੋਕ ਚਰਚਿੱਤ ਰਿਹਾ।
ਸਟੇਜ ਦੀ ਕਾਰਵਾਈ ਸੁੱਖਪਾਲ ਪਰਮਾਰ ਨੇ ਸੰਭਾਲਦਿਆਂ ਉਨ੍ਹਾਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਵੇਰਵਾ ਸੁਣਾਇਆ। ਪਿਛਲੀ ਕਮੇਟੀ ਵਲੋਂ ਨਵੀਂ ਕਮੇਟੀ ਨੂੰ ਚਾਰਜ ਵੀ ਦਿੱਤਾ ਗਿਆ। ਇਸ ਮੌਕੇ ਹਰਮਿੰਦਰ ਕੋਰ ਢਿੱਲੋਂ ਨੇ ਗੀਤ ਗਾਇਆ, ਜੋਗਿੰਦਰ ਸੰਘਾ ਨੇ ਅਪਣੀ ਪੰਜਾਬ ਦੀ ਫੇਰੀ ਦੇ ਸਫਰ ਬਾਰੇ ਸਰੋਤਿਆਂ ਨਾ ਸਾਂਝ ਪਾਉਂਦੀ ਲਿਖੀ “ਮਾਂ” ਕਹਾਣੀ ਸੁਣਾਈ।
ਸਭਾ ਦੀ ਅਗਲੀ ਮੀਟਿੰਗ 19 ਜਨਵਰੀ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਹਰੀਪਾਲ (403)714-4816 ਜਾਂ ਜਨਰਲ ਸਕੱਤਰ ਸੁੱਖਪਾਲ ਪਰਮਾਰ(403)830-2374 ਨਾਲ ਸੰਪਰਕ ਕੀਤਾ ਜਾ ਸਕਦਾ ਹੈ।