ਹੱਕ ਮੰਗਦੇ ਵਿਦਿਆਰਥੀਆਂ ਨੂੰ ਡੰਡੇ ਤੇ ਠੁਮਕਿਆਂ ਨੂੰ ‘ਗੱਫ਼ੇ` - ਹਰਜਿੰਦਰ ਕੌਰ
Posted on:- 06-12-2013
ਵਿਸ਼ਵ ਕਬੱਡੀ ਕੱਪ ਦੀ ਪਰੰਪਰਾ ਬਾਦਲ ਸਰਕਾਰ ਵੱਲੋਂ ਪੰਜਾਬੀ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਬਾਦਲ ਸਰਕਾਰ ਵੱਲੋਂ ਇਸ ਖੇਡ ਨੂੰ ਪ੍ਰਫੁੱਲਤ ਕਰਨ ਦੇ ਪਿੱਛੇ ਬਿਆਨ ਇਹ ਦਿੱਤੇ ਜਾਂਦੇ ਹਨ ਕਿ ਅਸੀਂ ਪੰਜਾਬ ਨੂੰ, ਪੰਜਾਬੀਆਂ ਨੂੰ, ਪੰਜਾਬੀ ਸਭਿਆਚਾਰ ਨੂੰ ਦੁਨੀਆਂ ਦੇ ਨਕਸ਼ੇ ਉੱਪਰ ਚਮਕਾਉਣਾ ਚਾਹੁੰਦੇ ਹਾਂ, ਕਿਉਂਕਿ ਸਰਕਾਰ ਹਮੇਸ਼ਾ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦੇ ਫੋਕੇ ਵਾਅਦੇ ਕਰਦੀ ਹੈ। ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ। ਮੇਰਾ ਮਕਸਦ ਕਿਸੇ ਵਿਅਕਤੀ ਦੇ ਖਿਲਾਫ਼ ਪ੍ਰਾਪੇਗੰਡਾ ਕਰਨ ਨਹੀਂ ਹੈ ਬਲਕਿ ਮੈਂ ਇੱਕ ਸਟੂਡੈਂਟ ਯੂਨੀਅਨ ਦੀ ਕਾਰਨੁੰਨ (ਪੰਜਾਬ ਸਟੂਡੈਂਟਸ ਯੂਨੀਅਨ, ਵਿੰਗ ਪੰਜਾਬੀ.ਯੂਨੀ.ਪਟਿਆਲਾ) ਹੋਣ ਦੇ ਨਾਤੇ ਸੂਝਵਾਨ ਪੰਜਾਬੀਆਂ ਦਾ ਧਿਆਨ ਕੁਝ ਜ਼ਰੂਰੀ ਨੁਕਤਿਆਂ ਉੱਪਰ ਕੇਂਦਰਿਤ ਕਰਨਾ ਚਾਹੁੰਦੀ ਹਾਂ।
13 ਸਤੰਬਰ, 2013 ਨੂੰ ਸਾਡੀ ਯੂਨੀਅਨ ਵੱਲੋਂ “ਪੰਜਾਬ ਨੂੰ ਵਿਸ਼ਵ ਦੇ ਨਕਸ਼ੇ ਉੱਪਰ ਚਮਕਾਉਣ" ਦੇ ਦਾਅਵਾ ਕਰਨ ਵਾਲੀ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾ ਨੂੰ ਲੈ ਕੇ ਡੀ.ਸੀ. ਪਟਿਆਲਾ ਦੇ ਦਫ਼ਤਰ ਮਾਨਯੋਗ ਡੀ.ਸੀ. ਪਟਿਆਲਾ ਜੀ.ਕੇ. ਸਿੰਘ ਨੂੰ ਮੰਗ ਪੱਤਰ ਦੇਣ ਲਈ ਪਟਿਆਲਾ ਜ਼ਿਲ੍ਹਾ ਦੇ ਵਿਦਿਆਰਥੀਆਂ ਦਾ ਇਕੱਠ ਕੀਤਾ ਗਿਆ। ਇਹ ਇਕੱਠ ਬੜ੍ਹੀ ਸ਼ਾਂਤੀਪੂਰਨ ਤਰੀਕੇ ਨਾਲ ਡੀ.ਸੀ. ਦਫ਼ਤਰ ਪਹੁੰਚਿਆ। ਮੰਗਾਂ ਇਸ ਪ੍ਰਕਾਰ ਸਨ:- ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਮਾਫ਼ ਕੀਤੀਆਂ ਜਾਣ ਅਤੇ ਦਲਿਤ ਵਿਦਿਆਰਥੀ ਤੋਂ ਫੀਸਾਂ ਲੈਣ ਵਾਲੀਆਂ ਵਿਦਿਅਕ ਸੰਸਥਾਵਾਂ ਦੇ ਮਨੇਜਮੈਂਟਾਂ ਦੇ ਅਧਿਕਾਰੀਆਂ ਤੇ SC/ST ਐਟਰੋ ਸਿਟੀ ਐਕਟ ਤਹਿਤ ਪਰਚੇ ਦਰਜ ਹੋਣ, ਘੱਟ ਗਿਣਤੀ ਵਿਦਿਆਰਥੀ ਦੇ ਸਾਲਾਂ ਤੋਂ ਰੁਕੇ ਵਜੀਫੇ ਤੁਰੰਤ ਜਾਰੀ ਕੀਤੇ ਜਾਣ, ਲੜਕੀਆਂ ਦੀ ਵਿੱਦਿਆ ਹਰ ਪੱਧਰ ਉੱਪਰ ਮੁਫ਼ਤ ਕੀਤੀ ਜਾਵੇ। ਪ੍ਰੰਤੂ ਇਸ ਸ਼ਾਤੀਪੂਰਨ ਇਕੱਠ ਉੱਪਰ ਪੁਲਿਸ ਵੱਲੋਂ ‘ਤਸ਼ੱਦਦ` ਕੀਤਾ ਗਿਆ।
ਬਿਨਾਂ Lady Police ਦੇ ਲੜਕੀਆਂ ਉੱਪਰ ਲਾਠੀਚਾਰਜ ਕੀਤਾ ਗਿਆ। ਇਸ ਇਕੱਠ ਵਿੱਚ 50% ਲੜਕੀਆਂ ਸਨ ਜੋ ਆਪਣੇ ਫੈਸਲੇ ਉੱਪਰ ਅੜ੍ਹੀਆਂ ਰਹੀਆਂ ਅਤੇ ਉਹਨਾਂ ਨੇ ਪੁਲਿਸ ਦੀਆਂ ਲਾਠੀਆਂ ਖਾ ਕੇ ਵੀ ਵਿਰੋਧ ਪ੍ਰਦਰਸ਼ਨ ਜ਼ਾਰੀ ਰੱਖਿਆ। ਸਾਡੀ ਸਰਕਾਰ ਦਾਅਵੇ ਤਾਂ ਇਹ ਕਰਦੀ ਹੈ ਕਿ ਅਸੀਂ ਬੀ.ਏ. ਪੱਧਰ ਤੱਕ ਲੜਕੀਆਂ ਦੀ ਪੜ੍ਹਾਈ ਮੁਫ਼ਤ ਕੀਤੀ ਹੋਈ ਪ੍ਰੰਤੂ ਜੇਕਰ ਅਸੀਂ ਇਸ ਸੱਚ ਨੂੰ ਘੋਖੀਏ ਤਾਂ ਪਤਾ ਚੱਲੇਗਾ ਕਿ ਸਿਰਫ਼ 132 ਰੁ: ਪੰਜਾਬ ਸਰਕਾਰ ਵੱਲੋਂ ਮਾਫ਼ ਕੀਤੇ ਜਾਂਦੇ ਹਨ।
ਜਦੋਂ ਸਟੂਡੈਂਟਸ ਨੇ ਮੀਟਿੰਗ ਕੀਤੀ ਤਾਂ ਸਿੱਖਿਆ ਸਕੱਤਰ ਲੜਕੀਆਂ ਦੀ ਮੁਫ਼ਤ ਸਿੱਖਿਆ ਦੀ ਮੰਗ ਤੋਂ ਇਨਕਾਰੀ ਹੋ ਗਿਆ ਜਦਕਿ ‘ਸਿੱਖਿਆ` ਅਤੇ ‘ਸਿਹਤ` ਸਰਕਾਰ ਦੀ ਪ੍ਰਥਮ ਡਿਊਟੀ ਹੈ। ਇਸ ਦੇ ਉਲਟ ਪਿਛਲੇ ਸਾਲ world cup kabadi ਉੱਪਰ ਖਰਚ਼ ਕਰਨ ਦੇ ਨਾਂ ਤੇ ‘ਖਜ਼ਾਨਾ` ਖ਼ਾਲੀ ਹੋ ਜਾਂਦਾ ਹੈ ਅਜਿਹੀ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਕਬੱਡੀ ਦਾ ਬਹਾਨਾ ਲੈ ਕੇ ਆਪਣੇ ਲੁਤਫ਼ ਉਠਾਉਣ ਲਈ ਸਰਕਾਰ, ਹੀਰੋਇਨਾਂ ਉੱਪਰ ਸਿਰਫ਼ ਦੋ ਚਾਰ ਮਿੰਟ ਲਈ ਕਰੋੜਾਂ ਰੁ: ਖਰਚ ਕਰੇ। ਹਰ ਚੇਤਨ ਪੰਜਾਬੀ ਨੂੰ ਇਸ ‘ਸਰਕਾਰੀ ਰਾਜਨੀਤੀ` ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਸਰਕਾਰ ਸੱਭਿਆਚਾਰ ਦੇ ਨਾਂ ਤੇ ਸਰਕਾਰੀ ਮੰਚ ਉੱਪਰ ਨੀਵੇਂ ਪੱਧਰ ਦੇ ਸੰਗੀਤ ਨੂੰ ਪ੍ਰਫੁੱਲਤ ਕਰ ਰਹੀ ਹੈ ਤਾਂ ਦੂਸਰੇ ਪਾਸੇ ਸੈਂਸਰ ਬੋਰਡ ਬਣਾਉਣ ਦੇ ਨਾਟਕ ਰਚ ਰਹੀ ਹੈ। ਸਰਕਾਰ ਨੂੰ ਇਹ ਕੋਈ ਹੱਕ ਨਹੀਂ ਬਣਦਾ ਕਿ ਉਹ ਭਲਾਈ ਕਾਰਜਾਂ ਤੇ ਖਰਚ ਕੀਤੇ ਜਾਣ ਵਾਲੀ ਰਾਸ਼ੀ ਨੂੰ ਸਿਰਫ਼ ਫ਼ਿਲਮੀ ਸਿਤਾਰਿਆਂ ਦੀ ਝਲਕ ਮਾਤਰ ਦੇਖਣ ਉੱਪਰ ਲੁਟਾ ਦੇਵੇ।
ਕਬੱਡੀ ਕੱਪ ਦਾ ਆਗਾਜ਼ ਕੌਮ ਦੇ ਨੌਜਵਾਨਾਂ ਦੇ ਨਾਮ ਚੰਗੇ ਸ਼ੰਦੇਸਾਂ ਤੋਂ ਵੀ ਸ਼ੁਰੂ ਹੋ ਸਕਦਾ ਹੈ। ਇਸ ਵਾਰ ਵੀ ਪੰਜਾਬ ਸਰਕਾਰ ‘ਪ੍ਰਿਯੰਕਾ ਚੋਪੜਾਂ` ਦੇ ਠੁਮਕਿਆਂ ਉੱਪਰ ਕਰੋੜਾਂ ਰੁ: ਖਰਚ ਕਰਨ ਦੀ ਸਕੀਮ ਬਣਾਈ ਬੈਠੀ ਹੈ। ਇਹਨਾਂ ਸਾਰੇ ਨੁਕਤਿਆਂ ਨੂੰ ਲੋਕਾਂ ਦੇ ਧਿਆਨ ਵਿਚ ਲਿਆਉਣ ਦਾ ਮੇਰਾ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਵਿਚਰੇ ਜਾਣ ਵਾਲੇ ‘ਸਿੱਖਿਆ` ਅਤੇ ‘ਸਿਹਤ` ਦੇ ਮੁੱਦਿਆਂ ਨੂੰ ਛੱਡ ਕੇ ਫ਼ਾਲਤੂ ਕਾਰਜਾਂ ਉੱਪਰ ਖ਼ਰਚੇ ਕਰਕੇ ਪੰਜਾਬ ਉੱਪਰ ਵਿੱਤੀ ਬੋਝ ਵਧਾ ਰਹੀ ਹੈ। ਜੇਕਰ ਪੰਜਾਬ ਦੇ ਲੋਕਾਂ ਦੀ ਸਿਹਤ ਹੀ ਚੰਗੀ ਨਹੀਂ ਹੋਵੇਗੀ ਤਾਂ ਉਹ ਖਿਡਾਰੀ ਕਿਸ ਤਰ੍ਹਾਂ ਬਣਨਗੇ। ਜੇਕਰ ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਮੁਤਾਬਿਕ ਸਿੱਖਿਆ ਸਹੂਲਤਾਂ ਹੀ ਪ੍ਰਾਪਤ ਨਾ ਹੋਈਆਂ ਤਾਂ ਪੰਜਾਬ ਵਿਸ਼ਵ ਦੇ ਨਕਸ਼ੇ ਉੱਪਰ ਬਾਦਲ ਸਰਕਾਰ ਦੀਆਂ ਫ਼ੋਕੀਆਂ ਫੜ੍ਹਾ ਨਾਲ ਨਹੀਂ ਚਮਕਣ ਲੱਗਾ। ਕਿਉਂਕਿ ਪ੍ਰਾਪਤ ਅੰਕੜਿਆ ਮੁਤਾਬਿਕ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਦੀ ਗਿਣਤੀ 4% ਹੈ। ਇਸ ਲਈ ਸਾਨੂੰ ਕਿਸੇ ਖ਼ਬਰ ਨੂੰ ਸਿਰਫ਼ ਪੜ੍ਹਨਾ ਜਾਂ ਸੁਣਨਾ ਹੀ ਨਹੀਂ ਚਾਹੀਦਾ ਬਲਕਿ ਹਰ ਦਿੱਸਦੇ ਸੱਚ ਦੀ ਅਸਲੀਅਤ ਦੀ ਪਹਿਚਾਣ ਕਰਨੀ ਵੀ ਜ਼ਰੂਰੀ ਹੈ। ਅਸੀਂ ਵਰਤਦੇ ਵਰਤਾਰਿਆਂ ਤੋਂ ਨਿਰਪੱਖ ਨਹੀਂ ਰਹਿ ਸਕਦੇ ਕਿਉਂਕਿ ‘ਵਿੱਤੀ ਸੰਕਟ` ਦੀ ਮਾਰ ਆਮ ਆਦਮੀ ਨੂੰ ਹੀ ਝੱਲਣੀ ਪੈਂਦੀ ਹੈ ਅਤੇ ਹਰ ਆਮ ਆਦਮੀ ਨੂੰ ਹੀ ਫਾਲਤੂ ਸਰਕਾਰੀ ਨੀਤੀਆਂ ਦੇ ਖਿਲਾਫ਼ ਅਵਾਜ਼ ਉਠਾਉਣੀ ਚਾਹੀਦੀ ਹੈ।
Iqbal Ramoowalia
ਪੰਜਾਬ ਉਜਾੜ ਦਿੱਤਾ ਬੇਈਮਾਨ ਸਿਆਸਤ ਨੇ, ਖ਼ਾਸ ਤੌਰ `ਤੇ ਅਕਾਲੀਆਂ ਨੇ। ਉਂਝ ਤਾਂ ਨਸ਼ਿਆਂ ਦਾ ਦਰਿਆ ਵਗਦਾ ਹੈ ਪੰਜਾਬ ਦੀਆਂ ਗਲੀਆਂ `ਚ, ਪਰ ਿੲਸ ਤੋਂ ਖ਼ਤਰਨਾਕ ਹੈ ਧਰਮ, ਅੰਧਵਿਸ਼ਵਾਸ਼ ਦਾ ਨਸ਼ਾ ਜਿਹੜਾ ਟੀ ਵੀ ਰਾਹੀਂ ਤੜਕਸਾਰ ਲੋਕਾਂ ਦੀਆਂ ਅੱਖਾਂ ਤੇ ਕੰਨਾਂ ਿਵੱਚ ਪੈਣਾ ਸ਼ੁਰੂ ਹੋ ਜਾਂਦਾ ਹੈ। ਅਸ਼ਲੀਲ ਗਾਣਿਆਂ ਦੀ ਦਲਦਲ `ਚ ਧਸਦੇ ਜਾ ਰਹੇ ਨੌਜਾਵਨ ਲੜਕੇ ਲੜਕੀਆਂ ਨੂੰ ਨਾ ਬੇਰੁਜ਼ਗਾਰੀ ਦਿਸਦੀ ਹੈ, ਨਾ ਰਿਸ਼ਵਤਖੋਰੀ, ਨਾ ਬੇਇਨਸਾਫ਼ੀ। ਜਿਹੜੇ ਮਰਜ਼ੀ ਧਾਰਮਿਕ ਅਸਥਾਨ ਤੇ ਚਲੇ ਜਾਵੋ, ਬਾਤਾਲੀਮ ਲੋਕ ਮੱਥੇ ਰਗੜਦੇ ਦਿਸਣਗੇ। ਥਾਂ ਥਾਂ ਖੁਲ੍ਹੇ ਡੇਰਿਆਂ ਵਿੱਚ ਭੇਡਾਂ ਵਾਂਗ ਲੋਕ ਦਿਸਣਗੇ। ਅਸੀਂ ਬਾਹਰਲੇ ਦੇਸ਼ਾਂ ਿਵੱਚ ਰਹਿੰਦੇ ਹਾਂ, ਜਿੱਥੋਂ ਦੇ ਲੋਕ ਨਾ ਪਾਠ ਕਰਦੇ ਹਨ, ਨਾ ਨਾਮ ਸਿਮਰਨ, ਨਾ ਉਹਨਾ ਦਾ ਕੋਈ ਡੇਰਾ ਹੈ, ਨਾ ਧੂਫ ਬੱਤੀ ਤੇ ਨਾ ਹੀ ਕੋਈ ਹੋਰ ਧਾਰਮਿਕ ਰਸਮ; ਇਹ ਲੋਕ ਅਮੀਰੀ ਭੋਗਦੇ ਹਨ ਆਪਣੀ ਮਿਹਨਤ ਦੀ ਕਮਾਈ ਨਾਲ। ਇਥੇ ਗੋਰੇ ਕਾਲੇ ਲੋਕਾਂ ਦਾ ਨਾ ਕੋਈ ਦਰਬਾਰ ਸਾਹਿਬ ਹੈ, ਨਾ ਹੇਮਕੁੰਟ, ਨਾ ਕੇਦਾਰਨਾਥ, ਨਾ ਪੁਰੀ ਦਾ ਮੰਦਰ, ਨਾ ਜੋਤਾਂ ਵਾਲੀ ਮਾਈ, ਨਾ ਕੁੰਭ, ਆਦਿਕ, ਪਰ ਏਥੇ ਖੁਸ਼ਹਾਲੀ ਹੈ, ਓਧਰ ਭਾਰਤ ਵਿਚ ਬਸ ਤੀਰਥ ਹੀ ਤੀਰਥ ਹਨ। ਮੰਦਰ ਗੁਰਦਵਾਰੇ ਖੁੰਬਾਂ ਵਾਂਗ, ਡੇਰੇ ਸਾਧ ਬਾਬੇ ਹਰ ਮੋੜ ਤੇ, ਸਵੇਰੇ ਹੀ ਟੀ ਵੀ ਤੇ ਪਾਠ, ਕੀਰਤਨ, ਆਸਥਾ ਸ਼ੁਰੂ ਹੋ ਜਾਂਦੀ ਹੈ, ਤੜਕੇ ਹੀ ਗੁਰਦਵਾਰਿਆਂ ਦੇ ਸਪੀਕਰਾਂ ਰਾਹੀਂ ਪਾਠ ਦਾ ਿਛੜਕਾਅਸ਼ੁਰੂ ਹੋ ਜਾਂਦਾ ਹੈ, ਪਰ ਸਾਰਾ ਪੰਜਾਬ ਭੁੱਖਾ, ਬੇਰੁਜ਼ਗਾਰ, ਨਸ਼ਿਆਂ ਚ ਗਲਤਾਨ, ਬੇਰੁਜ਼ਗਾਰ, ਤੇ ਕੋਰਟਾਂ ਕਚੈਹਰੀਆਂ ਚ ਰੁਲਦਾ। ਨੌਜਵਾਨੀ ਗਰਕ ਗਈ ਹੈ।