Thu, 21 November 2024
Your Visitor Number :-   7255525
SuhisaverSuhisaver Suhisaver

ਦੂਜੀ ਵਾਰ ਚੁਣੇ ਗਏ ਕੈਲਗਰੀ ਦੇ ਮੇਅਰ ਨਾਹੀਦ ਨੈਨਸੀ

Posted on:- 25-10-2013

suhisaver

ਕੈਲਗਰੀ ਸਹਿਰ ਦੀਆਂ ਚੋਣਾਂ ਦੌਰਾਨ ਮੇਅਰ ਨਾਹੀਦ ਨੈਨਸੀ ਬਹੁਤ ਵੱਡੇ ਫਰਕ ਨਾਲ ਦੂਜੀ ਵਾਰ ਕੈਲਗਰੀ ਸ਼ਹਿਰ ਦੇ ਮੇਅਰ ਚੁੱਣੇ ਗਏ ਹਨ । 21 ਅਕਤੂਬਰ ਨੂੰ ਹੋਈਆਂ ਚੋਣਾ ਦੌਰਾਨ ਨਾਹੀਦ ਨੈਨਸੀ ਨੂੰ ਕੁੱਲ 193354 ਵੋਟਾਂ ਪਈਆਂ ਜੋ ਕਿ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਜੌਹਨ ਲਾਰਡ(56118) ਨਾਲੋਂ 137236 ਵੋਟਾਂ ਵੱਧ ਸਨ । ਕੁੱਲ ਵੋਟ ਬੈਂਕ ਵਿਚੋਂ 74% ਵੋਟਾਂ ਪ੍ਰਾਪਤ ਕਰਕੇ ਨਾਹੀਦ ਨੈਨਸੀ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ। ਜਦੋਂ ਕਿ ਮੇਅਰ ਦੀ ਦੌੜ ਵਿੱਚ ਸਾਮਿਲ ਪਾਪੇਜ਼ ਮਿਲਾਨ ਨੂੰ ਸਭ ਤੋਂ ਘੱਟ 492 ਵੋਟਾਂ ਹੀ ਮਿਲੀਆਂ।ਇਹਨਾਂ ਚੋਣਾ ਮੌਕੇ ਮੇਅਰ ਤੋਂ ਬਿਨਾਂ 14 ਕੌਂਸਲਰ ਵੀ ਸਿਟੀ ਆਫ ਕੈਲਗਰੀ ਦੇ ਕੰਮਕਾਜ ਨੂੰ ਚਲਾਉਣ ਲਈ ਚੁਣੇ ਗਏ ਹਨ।

ਇਹਨਾਂ 14 ਵਿੱਚ ਦੋ ਚਿਹਰੇ ਬਿਲਕੁੱਲ ਨਵੇਂ ਹਨ ਜਿਹਨਾਂ ਵਿੱਚ ਵਾਰਡ ਨੰ: 4 ਤੋਂ ਚੂ ਸੀਨ ਅਤੇ ਵਾਰਡ ਨੰ: 8 ਤੋਂ ਵੂਲੀਆ ਅਵਾਨ ਸਾਮਿਲ ਹਨ।ਸੁਣਨ ਵਿੱਚ ਆਇਆ ਹੈ ਕਿ ਇਹਨਾਂ 14 ਕੌਂਸਲਰ ਵਿੱਚੋਂ 11 ਕੌਂਸਲਰ ਨਾਹੀਦ ਨੈਨਸੀ ਦੇ ਨਾਲ ਕੰਧ ਵਾਂਗ ਮਜਬੂਤ ਖੜੇ ਹਨ। ਵਾਰਡ ਨੰ: 1 ਦੀ ਗਿਣਤੀ ਦੁਬਾਰਾ ਹੋਣ ਜਾ ਰਹੀ ਹੈ ਕਿਉਂਕਿ ਉਥੋਂ ਜੇਤੂ ਉਮੀਦਵਾਰ ਸੂਥਰਲੈਂਡ ਵਾਰਡ ਨੂੰ 8724 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਸੀ ਜਦੋਂ ਕਿ ਉਸ ਦੇ ਵਿਰੋਧੀ ਹਾਰਪਰ ਕਰਿਸ ਨੇ 8639 ਵੋਟਾਂ ਪਰਾਪਤ ਕਰਨ ਮਗਰੋਂ ਦੁਬਾਰਾ ਗਿਣਤੀ ਦੀ ਅਪੀਲ ਕੀਤੀ ਹੈ ।
ਵਾਰਡ ਨੰ: ਤੋਂ ਮੈਗੋਲਿਕਾ ਜੋਇ, 3 - ਸਟੀਵਸਨ ਜਿਮ, 4- ਚੂ ਸੀਨ (ਪਹਿਲੀ ਬਾਰ), 5-ਜੌਹਨ ਰੇਅ, 6- ਪੂਤਮੈਨ ਰਿਚਰਡ,7-ਫਾਰੈਲ ਡਰੂਹ। 8-ਵੂਲੀਅ ਅਵਾਨ(ਪਹਿਲੀ ਬਾਰ), 9-ਕਾਰਾ ਕਾਰਲੋਅ, 10-ਐਂਡਰੇ,11- ਪਿੰਕੋਟ ਬਰੈਨ, 12-ਕੇਟਿੰਗ ਸ਼ੇਨ,13- ਡਿਆਨਾ ਮਾਰੀਆ, ਅਤੇ ਵਾਰਡ ਨੰ: 14 ਤੋਂ ਡੀਮਾਂਗ ਪੀਟਰ ਚੁਣੇ ਗਏ ਹਨ। ਇਹਨਾਂ ਚੋਣਾ ਵਿੱਚ ਪੰਜਾਬੀ ਮੂਲ ਦਾ ਸਿਰਫ ਇੱਕ ਹੀ ਉਮੀਂਦਵਾਰ ਵਾਰਡ ਨ: 5 ਤੋਂ ਸ: ਪ੍ਰਿਤਪਾਲ ਸਿੰਘ ਧਾਲੀਵਾਲ ਸੀ ਜੋ ਕਿ ਆਪਣੇ ਵਿਰੋਧੀ ਉਮੀਂਦਵਾਰਾਂ ਦੇ ਮੁਕਾਬਲੇ 1696 ਵੋਟਾਂ ਹੀ ਪਰਾਪਤ ਕਰ ਸਕਿਆ। ਵਾਰਡ ਨੰ: 3 ਤੋਂ ਤਾਜ਼ ਤਨਵੀਰ ਨੂੰ 2215 ਵੋਟਾਂ ਹੀ ਮਿਲੀਆਂ । ਪਬਲਿਕ ਸਕੂਲ ਬੋਰਡ ਟਰੱਸਟੀ ਦੀ ਦੌੜ ਵਿੱਚ ਵਾਰਡ ਨੰ: 5 ਅਤੇ 10 ਤੋਂ ਨਾਜ਼ੀਬ ਬੱਟ 2848 ਵੋਟਾਂ ਹੀ ਲੈ ਸਕਿਆ ਜੋ ਕਿ ਜਿੱਤ ਦੇ ਨੇੜੇ ਵੀ ਨਹੀਂ ਹਨ। ਇਸ ਬਾਰ ਦੀਆਂ ਨਗਰ ਕੌਂਸਿਲ ਚੌਣਾਂ ਦੌਰਾਨ ਸਿਰਫ 38% ਦੇ ਕਰੀਬ ਹੀ ਵੋਟਾਂ ਪੋਲ ਹੋਈਆਂ ਜਦੋਂ ਕਿ ਸਾਲ 2010 ਦੌਰਾਨ 53% ਵੋਟਾਂ ਪੋਲ ਹੋਈਆਂ ਦੱਸੀਆਂ ਜਾਂਦੀਆ ਹਨ। ਇਸ ਵਾਰ ਪੋਲਿੰਗ ਦਾ ਘੱਟ ਹੋਣਦਾ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਨਾਹੀਦ ਨੈਨਸੀ ਦੇ ਮੁਕਾਬਲੇ ਵਿੱਚ ਕੋਈ ਵੀ ਮਜਬੂਤ ਉਮੀਂਦਵਾਰ ਨਹੀਂ ਸੀ ਜਾਂ ਇਓਂ ਕਹਿ ਲਵੋ ਕਿ ਨੈਨਸੀ ਦੀ ਸਥਿੱਤੀ ਹੀ ਇੰਨੀ ਮਜ਼ਬੂਤ ਸੀ ਕਿ ਵੋਟਰਾਂ ਨੂੰ ਪਹਿਲਾਂ ਹੀ ਅੰਦਾਜਾ ਸੀ ਕਿ ਉਹ ਵੱਡੇ ਫਰਕ ਨਾਲ ਜਿੱਤੇਗਾ।

- ਹਰਬੰਸ ਬੁੱਟਰ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ