Thu, 21 November 2024
Your Visitor Number :-   7252964
SuhisaverSuhisaver Suhisaver

ਪਲਾਟਾਂ ’ਤੇ ਲਗਾਏ ਟੈਕਸਾਂ ਵਿਰੋਧੀ ਨੀਤੀਆਂ ਦੇ ਬਾਈਕਾਟ ਕਰਨ ਦਾ ਦਿੱਤਾ ਸੱਦਾ

Posted on:- 20-10-2013

suhisaver

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ :ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਵਲੋਂ ਪੰਜਾਬ ਸਰਕਾਰ ਵਲੋਂ ਗੈਰ ਕਨੂੰਨੀ ਕਲੋਨੀਆਂ ਨੂੰ ਰੈਗੁਲਾਇਜ਼ ਕਰਨ ਦੇ ਨਾਮ ਤੇ ਲੋਕਾਂ ਤੋਂ ਅਲੱਗ 2 ਤਰ੍ਹਾਂ ਤੇ ਬਹਾਨੇ ਬਨ੍ਹਾਂ ਕਿ ਉਗਰਾਹੇ ਜਾ ਰਹੇ ਟੈਕਸਾਂ ਦੇ ਵਿਰੋਧ ਵਿਚ ਇਕ ਹੰਗਾਮੀ ਮੀਟਿੰਗ ਮਨਦੀਪ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਿਸ ਵਿਚ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜਨਰਲ ਸਕਤਰ ਨਿਰਮਲ ਕੌਰ, ਜਸਵਿੰਦਰ ਕੌਰ ਉਚੇਚੇ ਤੋਰ ਤੇ ਹਾਜ਼ਰ ਹੋਏ।

ਮੀਟਿੰਗ ਨੂੰ ਬੀਬੀ ਨਿਰਮਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕ ਤਾਂ ਪਹਿਲਾਂ ਹੀ ਭਾਰੀ ਟੈਕਸਾਂ ਦੇ ਬੋਝ ਹੇਠਾਂ ਜਿੰਦਗੀ ਜੀਅ ਰਹੇ ਹਨ ਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਲੋਕਾਂ ਦਾ ਬਿਲਕੁਲ ਕਚੂੰਭਰ ਕੱਢ ਰਹੀਆਂ ਹਨ ਤੇ ਲੋਕਾਂ ਨੂੰ ਇਨ੍ਹਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਜੈ ਗੋਪਾਲ ਧੀਮਾਨ ਨੇ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਲੋਕਾਂ ਤੋਂ ਉਗਰਾਹੇ ਜਾਣ ਵਾਲੇ ਟੈਕਸਾਂ ਦੇ ਸਬੰਧ ਵਿਚ ਨੋਟੀਫੀਕੇਸ਼ਨ ਦੀ ਕਾਪੀ ਵੀ ਵਿਖਾਈ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਅੰਦਰ ਕਲੋਨੀਆਂ ਕਟੀਆਂ ਜਾ ਰਹੀਆਂ ਸਨ ਤੇ ਉਸ ਵੇਲੇ ਸਰਕਾਰ ਤੇ ਉਸ ਦੇ ਹਰਮਨ ਪਿਆਰੇ ਪੁੱਡਾ ਅਧਿਕਾਰੀ ਜੋ ਮੋਟੇ ਨੋਟ ਇਕਠੇ ਕਰ ਰਹੇ ਸਨ ਕਿਥੇ ਸੀ। ਪੰਜਾਬ ਅੰਦਰ ਨਜ਼ਾਇਜ਼ ਕਲੋਨੀਆਂ ਦਾ ਜਾਲ ਵਿਸ਼ਾ ਕਿ ਲੋਕਾਂ ਦੇ ਜੀਵਨ ਦੇ ਭਵਿੱਖ ਲਈ ਵੀ ਮੁਸੀਬਤਾਂ ਤਾਂ ਪੈਦਾ ਕੀਤੀਆਂ ਤੇ ਨਾਲ 2 ਅਤੇ ਪੁੱਡਾ ਐਕਟ ਦੀ ਉਲੰਘਣਾ ਵੀ ਕਰਵਾਈ। ਜਿਹੜੇ ਅਧਿਕਾਰੀਆਂ ਨੇ ਰਾਜਨੀਤੀਵਾਨਾ ਨਾਲ ਮਿਲ ਕੇ ਕਲੋਨੀਆਂ ਦੇ ਨਾਮ ਤੇ ਕਰੋੜਾਂ ਰੁਪਇਆ ਇਕਠਾ ਕੀਤਾ ਉਨ੍ਹਾਂ ਦੇ ਵਿਰੁਧ ਸਰਕਾਰ ਕਾਰਵਾਈ ਕਰਨ ਤੋਂ ਕਿਉ ਡਰਦੀ ਹੈ, ਉਨ੍ਹਾਂ ਅਧਿਕਾਰੀਆਂ ਵਿਚੋਂ ਤਾਂ ਐਮ ਐਲ ਏ ਵੀ ਬਣ ਗਏ ਹਨ। ਸਵਾਨ ਇਹ ਵੀ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਕਲੋਨੀਆਂ ਨੂੰ ਸਰਕਾਰ ਨਜਾਇਜ ਕਹਿ ਰਹੀ ਹੈ, ਉਨ੍ਹਾਂ ਵਿਚ ਸਰਕਾਰੀ ਪੈਸਾ ਖਰਚ ਕੇ ਲੋਕਾਂ ਨੂੰ ਕੁਝ ਸਹੂਲਤਾਂ ਵੀ ਕਿਉਂ ਦਿੱਤੀਆਂ ਗਈਆਂ, ਉਨ੍ਹਾਂ ਹੀ ਨਾਜਾਇਜ਼ ਕਲੋਨੀਆਂ ਵਿਚ ਮੰਤਰੀ ਸਾਹਿਬਾਂ ਨੇ ਨੀਂਹ ਪਥੱਰ ਵੀ ਰੱਖੇ। ਇਥੋਂ ਸਾਫ ਹੁੰਦਾ ਹੈ ਕਿ ਇਹ ਕੰਮ ਪਰਮੋਟ ਵੀ ਸਰਕਾਰ ਨੇ ਹੀ ਕੀਤਾ ਤੇ ਹੁਣ ਉਹੀ ਸਰਕਾਰ ਲੋਕਾਂ ਦਾ ਟੈਕਸ ਲਗਾ ਕਿ ਆਰਥਿਕ ਤੇ ਸਮਾਜਿਕ ਘਾਣ ਵੀ ਕਰ ਰਹੀ ਹੈ।

ਧੀਮਾਨ ਨੇ ਕਿਹਾ ਕਿ ਇਕ ਹੀ ਪ੍ਰਾਪ੍ਰਟੀ ਉਤੇ ਅਲਗ ਅਲਗ ਤਰ੍ਹਾਂ ਦੇ ਟੈਕਸ ਲਗਾ ਕਿ ਪੈਸੇ ਇਕਠੇ ਕਰਨੇ ਕੋਈ ਵੀ ਉਚਿਤ ਕਾਰਵਾਈ ਨਹੀਂ ਹੈ। ਜਿਨ੍ਹਾਂ ਕਲੋਨੀਆਂ ਨੂੰ ਨਜਾਇਜ ਦਾ ਦਰਜਾ ਦਿਤਾ ਗਿਆ ਹੈ ਉਥੇ ਰਹਿਣ ਵਾਲੇ ਲੋਕਾਂ ਦੀਆਂ ਵੋਟਾਂ, ਰਾਸ਼ਨ ਕਾਰਡ, ਗੈਸ ਦੇ ਕੁਨੈਕਸ਼ਨ ਦੀਆਂ ਕਾਪੀਆਂ ਆਦਿ ਵੀ ਬਣੀਆਂ ਹਨ, ਇਹ ਵੀ ਹੈ ਲੋਕਾਂ ਨੂੰ ਬਿਜਲੀ, ਪਾਣੀ ਅਤੇ ਸੀਵਰੇਜ ਆਦਿ ਦੇ ਕੁਨੈਕਸ਼ਨ ਵੀ ਸਰਕਾਰ ਨੇ ਹੀ ਦਿਤੇ ਸਨ। ਜਦੋਂ ਲੋਕਾਂ ਨੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਈਆਂ ਉਸ ਵੇਲੇ ਵੀ ਟੈਕਸ ਦਿੱਤਾ ਗਿਆ ਤੇ ਫਿਰ ਮਕਾਨਾ ਦੇ ਨਕਸ਼ੇ ਵੀ ਫੀਸਾਂ ਲੇ ਕੇ ਹੀ ਪਾਸ ਹੋਏ ਹਨ। ਧੀਮਾਨ ਨੇ ਸਰਕਾਰ ਨੂੰ ਕਿਹਾ ਕਿ ਸਭ ਕੁਝ ਕਰਨ ਤੋਂ ਪਹਿਲਾਂ ਲੋਕਾਂ ਦੀ ਆਰਥਿਕ ਦਸ਼ਾ ਵੇਖਣ ਦੀ ਸਖਤ ਜ਼ਰੂਰਤ ਹੈ, ਇਕ ਪਾਸੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਮੰਹਿਗਾਈ ਵਧਾਉਣ ਵਾਲੀਆਂ ਨੀਤੀਆਂ ਦਾ ਵਿਰੋਧ ਕਰ ਰਹੀ ਹੈ ਤੇ ਦੁਸਰੇ ਪਾਸੇ ਉਸ ਦੇ ਨਕਸ਼ੇ ਕਦਮ ਵੁਤੇ ਚਲ ਕੇ ਪੰਜਾਬ ਦੇ ਲੋਕਾਂ ਦਾ ਆਰਥਿਕ ਘਾਣ ਵੀ ਕਰ ਰਹੀ ਹੈ। ਧੀਮਾਨ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਦਾ ਸਦਾ ਦਿੱਤਾ ਤੇ ਕਿਹਾ ਅਗਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਲੋਕ ਅਕਾਲੀ ਭਾਜਪਾ ਦੇ ਇਕ ਵੀ ਉਮੀਦਵਾਰ ਨਹੀਂ ਜਤਾਉਣਗੇ ਤੇ ਲੋਕ ਵੋਟਾਂ ਵਿਚ ਜ਼ੋਰਦਾਰ ਜਵਾਬ ਦੇਣਗੇ।

ਧੀਮਾਨ ਨੇ ਲੋਕਾਂ ਨੂੰ 25 ਤਾਰੀਕ ਦੀ 12 ਵਜੇ ਰਖੀ ਮੀਟਿੰਗ ਵਿਚ ਸਾਮਿਲ ਹੋਣ ਦਾ ਸਦਾ ਵੀ ਦਿਤਾ ਤੇ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ । ਇਸ ਮੋਕੇ ਰਮਨਦੀਪ ਸਿੰਘ, ਮਾਸਟਰ ਬਰਕਤ ਸਿੰਘ, ਸੁਰਜੀਤ ਸਿੰਘ ਬੈਂਸ, ਨਿਰਮਲ ਸਿੰਘ ਭਰਦਵਾਜ, ਗਰੁਵਿੰਦਰ ਸਿੰਘ, ਸੁਰਜ ਕੁਮਾਰ, ਸ਼ੰਗਾਰਾ ਸਿੰਘ, ਕੁਲਵੰਤ ਸਿੰਘ, ਬਲਵੀਰ ਸਿੰਘ, ਵਰਿੰਦਰ ਸਿੰਘ, ਪ੍ਰੇਮ ਚੰਦ, ਅਫਜ਼ਲ, ਨਿਰਮਲ ਸਿੰਘ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ