Thu, 21 November 2024
Your Visitor Number :-   7253332
SuhisaverSuhisaver Suhisaver

ਸੁਖਚੰਚਲ ਕੌਰ ਵੱਲੋਂ ‘ਨਿੱਕੀਆਂ ਕਰੂੰਬਲਾਂ’ ਦਾ ਬਾਲ ਵਿਸ਼ੇਸ਼ ਅੰਕ ਜਾਰੀ

Posted on:- 17-10-2013

suhisaver

ਮਾਹਿਲਪੁਰ :’ਨਿੱਕੀਆਂ ਕਰੂੰਬਲਾਂ’ ਦਾ 100 ਵਾਂ ਅੰਕ ਅੱਠ ਸਾਲਾ ਬਾਲ ਲੇਖਿਕਾ ਸੁਖਚੰਚਲ ਕੌਰ ਵਲੋਂ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਜਾਰੀ ਕੀਤਾ ਗਿਆ।ਸੁਰ ਸੰਗਮ ਵਿਦਿਅਕ ਟਰੱਸਟ ਵਲੋਂ ਅਯੋਜਿਤ ਇਸ ਸਮਾਗਮ ਵਿਚ ਲੁਧਿਆਣੇ ਤੋਂ ਉਘੇ ਸਾਹਿਤਕਾਰ ਜਗਜੀਤ ਸਿੰਘ ਗੁਰਮ ਅਤੇ ਰਾਜਿੰਦਰ ਵਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਨਿੱਕੀਆਂ ਕਰੂੰਬਲਾਂ ਨੇ ਬਾਲ ਸਾਹਿਤ ਜਗਤ ਵਿਚ ਇਤਿਹਾਸਕ ਪੈੜਾਂ ਪਾ ਕੇ ਬਾਲ ਸਾਹਿਤ ਦੀ ਕਮੀ ਨੂੰ ਪੂਰਾ ਕਰਨ ਦਾ ਬੀੜਾ ਚੁਕਿਆ ਹੋਇਆ ਹੈ।

ਮਾਨ ਨੇ ਕਿਹਾ ਕਿ ਇਸ ਕਾਰਜ ਨਾਲ ਨਵੀਂ ਪਨੀਰੀ ਨੂੰ ਨਰੋਈਆਂ ਕਦਰਾਂ ਕੀਮਤਾਂ ਨਾਲ ਜੋੜ ਕੇ ਚੰਗੇ ਸ਼ਹਿਰੀ ਬਨਾਉਣਾ ਹੈ।ਇਸ ਲਈ ਹਰ ਮਾਪੇ ਤੇ ਅੀਧਆਪਕ ਨੂੰ ਆਪਣੇ ਬੱਚਿਆਂ ਦੇ ਲਾਲਣ ਪਾਲਣ ਵਿਚ ਬਾਲ ਰਸਾਲੇ ਅਤੇ ਬਾਲ ਪੁਸਤਕਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ।ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਬੱਗਾ ਸਿੰਘ ਅਤੇ ਮੁਖ ਅਧਿਆਪਕ ਸਰਵਣ ਰਾਮ ਭਾਟੀਆ ਨੇ ਕਿਹਾ ਕਿ ਕਰੂੰਬਲਾਂ ਪਰਿਵਾਰ ਨੇ ਪਿਛਲੇ ਅਠਾਰਾਂ ਸਾਲ ਤੋਂ ਇਸ ਭਲਾਈ ਕਾਰਜ ਨਾਲ ਮਾਹਿਲਪੁਰ ਨੂੰ ਬਾਲ ਸਾਹਿਤ ਦੇ ਅੰਬਰ ਤੇ ਚਮਕਾ ਦਿਤਾ ਹੈ।ਪੂਰੇ ਪੰਜਾਬ ਵਿਚੋਂ ਇਕੋ ਬਾਲ ਰਸਾਲੇ ਦਾ ਛਪਣਾ ਕਿਸੇ ਸੁਨਹਿਰੀ ਪੰਨੇ ਤੋਂ ਘੱਟ ਨਹੀਂ।ਇਸ ਮੌਕੇ ਹਾਜ਼ਰ ਬਾਲ ਸਾਹਿਤਕਾਰ ਹਰਵੀਰ ਤੇ ਰਵਨੀਤ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।

ਬਾਲ ਸਾਹਿਤ ਦੇ ਖੇਤਰ ‘ਨਿੱਕੀਆਂ ਕਰੂੰਬਲਾਂ’ ਦੇ ਯੋਗਦਾਨ ਵਿਸ਼ੇ ’ਤੇ ਪ੍ਰਧਾਨ ਗੁਰਦੇਵ ਸਿੰਘ ,ਕੁਲਵਿੰਦਰ ਕੌਰ ਰੂਹਾਨੀ,ਲੋਕ ਕਵੀ ਪੰਮੀ ਖੁਸ਼ਹਾਲਪੁਰ ਨੂੰ ਬਾਲ ਰਸਾਲੇ ਦੇ ਸੈਟ ਲਾਇਬ੍ਰੇਰੀਆਂ ਵਾਸਤੇ ਤੋਹਫੇ ਵਜੋਂ ਦਿੱਤੇ ਗਏ।

 -ਸ਼ਿਵ ਕੁਮਾਰ ਬਾਵਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ