Thu, 21 November 2024
Your Visitor Number :-   7253770
SuhisaverSuhisaver Suhisaver

ਸੀਨੀਅਰ ਸਿਟੀਜਨ ਦਿਵਸ ਸਮਾਗਮ ਦਾ ਆਯੋਜਨ

Posted on:- 02-10-2013

-ਸ਼ਿਵ ਕੁਮਾਰ ਬਾਵਾ
        
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਅੰਤਰ ਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਦੇ ਮੌਕੇ ਤੇ ਓਲਡ ਏਜ ਹੋਮ ਵਿਖੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਜੀ ਕੇ ਧੀਰ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਾਲ 2013-14 ਦੇ ਰਾਸ਼ਟਰੀ ਏਜੰਡੇ ਨੂੰ ਮੂਲ ਰੂਪ ਦੇਣ ਦੇ ਉਪਰਾਲੇ ਹੇਠ ਸੀਨੀਅਰ ਸਿਟੀਜਨ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ।        

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਰਸ਼ਮੀ ਸ਼ਰਮਾ ਨੇ ਇਸ ਮੌਕੇ ਤੇ ਓਲਡ ਏਜ ਹੋਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਅਤੇ ਸੀਨੀਅਰ ਸਿਟੀਜਨ ਨੂੰ ਸੰਬੋਧਨ ਕਰਦੇ ਹੋਏ ਇਸ ਦਿਹਾੜੇ ਦੀ ਮਹੱਤਤਾ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਦਿਹਾੜਾ ਯੂਨਾਈਟਡ ਨੇਸ਼ਨਜ਼ ਜਨਰਲ ਐਸੰਬਲੀ ਵੱਲੋਂ 14 ਦਸੰਬਰ 1990 ਨੂੰ ਇੰਟਰ ਨੈਸ਼ਨਲ ਡੇ ਆਫ਼ ਓਲਡ ਪਰਸਨ ਘੋਸ਼ਿਤ ਕੀਤਾ ਗਿਆ ਸੀ ਅਤੇ ਪਹਿਲੀ ਵਾਰੀ ਇਹ ਦਿਵਸ 1 ਅਕਤੂਬਰ, 1991 ਨੂੰ ਮਨਾਇਆ ਗਿਆ। ਸਮਾਜ ਵਿੱਚ ਸੀਨੀਅਰ ਸਿਟੀਜਨ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਾਲ 1999 ਨੂੰ ਇੰਟਰ ਨੈਸ਼ਨਲ ਡੇ ਫਾਰ ਓਲਡ ਪਰਸਨ ਵਜੋਂ ਮਨਾਇਆ ਗਿਆ। ਭਾਰਤ ਵਿੱਚ ਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ 21 ਅਗਸਤ ਨੂੰ ਮਨਾਇਆ ਜਾਂਦਾ ਹੈ।   
    
ਇਸ ਮੌਕੇ ਤੇ ਓਲਡ ਏਜ ਹੋਮ ਵਿੱਚ ਰਹਿ ਰਹੇ ਬਜੁਰਗਾਂ ਨਾਲ ਸਮਾਜਿਕ ਅਤੇ ਕਾਨੂੰਨੀ ਪਹਿਲੂਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਖਾਸ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੂੰ ਇੱਕ ਸੁਚੱਜੇ ਜੀਵਨ ਜਿਓਣ ਦੇ ਅਧਿਕਾਰ, ਬੁਢਾਪਾ ਪੈਨਸ਼ਨ, ਸੀਨੀਅਰ ਸਿਟੀਜਨ ਲਈ ਟੈਕਸਾਂ ਵਿੱਚ ਰਿਆਇਤਾਂ, ਸੀਨੀਅਰ ਸਿਟੀਜਨ ਕਾਰਡ ਜਾਰੀ ਕਰਨ ਬਾਰੇ, ਰੇਲ ਯਾਤਰਾ ਵਿੱਚ ਰਿਆਇਤ, ਸਰਕਾਰੀ ਹਸਪਤਾਲਾਂ ਵੱਲੋਂ ਮੁਹੱਈਆਂ ਕੀਤੀਆਂ ਸਹੂਲਤਾਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਗਈ। ਬਜੁਰਗਾਂ ਨੂੰ ਸੈਕਸ਼ਨ 125 ਸੀ ਆਰ ਪੀ ਸੀ ਹੇਠਾਂ ਗੁਜਾਰੇ ਭੱਤੇ ਬਾਰੇ, ਮੈਨਟੇਨੈਸ ਅਫ਼ਸਰ, ਵੈਲਫੇਅਰ ਆਫ਼ ਪੇਰੈਂਟ ਅਤੇ ਸੀਨੀਅਰ ਸਿਟੀਜਨ ਐਕਟ ਬਾਰੇ ਵੀ ਜਾਣੂ ਕਰਵਾਇਆ ਗਿਆ।
        
ਪੀ ਐਲ ਵੀ ਸ੍ਰੀ ਸੁਰੇਸ਼ ਕੁਮਾਰ, ਪ੍ਰਸ਼ਾਂਤ ਅਤੇ ਸ੍ਰੀਮਤੀ ਸ਼ੋਭਾ ਸ਼ਰਮਾ ਐਡਵੋਕੇਟ, ਅਜੇ ਗੁਪਤਾ ਐਡਵੋਕੇਟ ਅਤੇ ਬੀ ਆਰ ਦਾਦਰਾ ਐਡਵੋਕੇਟ ਨੇ ਸੀਨੀਅਰ ਸਿਟੀਜਨ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਕਾਨੂੰਨੀ ਸੇਵਾਵਾਂ, ਗੁਜਾਰਾ ਭੱਤਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਓਲਡ ਏਜ ਹੋਮ ਦੇ ਸੁਪਰਡੰਟ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਟੀਮ ਨੂੰ ਓਲਡ ਏਜ ਹੋਮ ਵਿੱਚ ਰਹਿ ਰਹੇ ਸੀਨੀਅਰ ਸਿਟੀਜਨ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਡਾ. ਤਰਲੋਕ ਸਿੰਘ ਨੇ ਬਜ਼ੁਰਗਾਂ, ਬੀਮਾਰਾਂ ਅਤੇ ਮਾਨਸਿਕ ਤੌਰ ਤੇ ਸਿੱਧੇ ਸੀਨੀਅਰ ਸਿਟੀਜਨ ਦੀ ਕੀਤੀ ਜਾਣ ਵਾਲੀ ਖਾਸ ਸੰਭਾਲ ਅਤੇ ਇਲਾਜ ਬਾਰੇ ਦੱਸਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਸੀਨੀਅਰ ਸਿਟੀਜਨ ਨੂੰ ਉਨ੍ਹਾਂ ਦੀ ਭਲਾਈ ਲਈ ਕੀਤੇ ਗਏ ਵੱਖ-ਵੱਖ ਸਮਾਜਿਕ ਅਤੇ ਕਾਨੂੰਨੀ ਉਪਰਾਲਿਆਂ ਬਾਰੇ ਜਾਣੂ ਕਰਾਉਣਾ ਅਤੇ ਆਮ ਜਨਤਾ ਨੂੰ ਇਸ ਮੁਹਿੰਮ ਨਾਲ ਜੋੜਨ ਦੀ ਕੋਸ਼ਿਸ਼ ਹੈ ਤਾਂ ਜੋ ਇਸ ਦੇ ਢੁਕਵੇਂ ਨਤੀਜੇ ਸਾਹਮਣੇ ਆਉਣ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ