Thu, 21 November 2024
Your Visitor Number :-   7253101
SuhisaverSuhisaver Suhisaver

ਅਕਾਲੀ-ਭਾਜਪਾ ਗਠਬੰਧਨ ਨੇ ਪੰਜਾਬ ਦਾ ਵਿਕਾਸ ਅਤੇ ਕਾਂਗਰਸ ਨੇ ਕੀਤਾ ਵਿਨਾਸ਼ :ਪ੍ਰੋ. ਭੰਡਾਰੀ

Posted on:- 15-09-2013

ਲੁਧਿਆਣਾ: ਤੇਰਾ ਪੰਥ ਸਮਾਜ ਲੁਧਿਆਣਾ ਅਤੇ ਰਾਜਸਥਾਨ ਮਿੱਤਰ ਮੰਡਲ ਨੇ ਇਕਬਾਲ ਗੰਜ ਚੌਂਕ ਸਥਿਤ ਸ਼ੁਭਕਰਨ ਨੌਲਖਾ ਅਤੇ ਕਮਲ ਨੌਲਖਾ ਦੇ ਨਿਵਾਸ ਤੇ ਪ੍ਰੋ. ਰਾਜਿੰਦਰ ਭੰਡਾਰੀ ਨੂੰ ਪੰਜਾਬ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕਰਨ ਤੇ ਸਨਮਾਨ ਸਮਾਗਮ ਆਯੋਜਿਤ ਕਰਕੇ ਸਨਮਾਨਿਤ ਕੀਤਾ। ਬੰਸੀ ਲਾਲ ਸੁਰਾਨਾ, ਮਹਿੰਦਰ ਪਾਲ ਗੁਪਤਾ, ਕੁਲਦੀਪ ਸੁਰਾਨਾ, ਅਰੁਣ ਜੈਨ ਬੱਬਲਾ ਅਤੇ ਪਵਨ ਨੌਲਖਾ ਨੇ ਪ੍ਰੋ. ਭੰਡਾਰੀ ਨੂੰ ਸਿਰੋਪਾ ਭੇਂਟ ਕਰਦੇ ਹੋਏ ਯੋਜਨਾ ਬੋਰਡ ਦੇ ਉਪ ਚੇਅਰਮੈਨ ਬਣਨ ਤੇ ਵਧਾਈ ਦਿੱਤੀ।

ਪ੍ਰੋ. ਭੰਡਾਰੀ ਨੇ ਤੇਰਾ ਪੰਥ ਸਮਾਜ ਅਤੇ ਰਾਜਸਥਾਨ ਮਿੱਤਰ ਮੰਡਲ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਆਖਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਗਠਬੰਧਨ ਹਮੇਸ਼ਾ ਤੋਂ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਯੋਜਨਾਵਾਂ ਤਿਆਰ ਕਰਕੇ ਪੰਜਾਬ ਨੂੰ ਖੁਸ਼ਹਾਲੀ ਦੇ ਰਸਤੇ ਤੇ ਅੱਗੇ ਵਧਾਇਆ ਹੈ। ਉਥੇ ਕਾਂਗਰਸ ਨੇ ਅਪਣੇ ਕਈ ਦਹਾਕਿਆਂ ਦੇ ਰਾਜ’ ਚ ਪੰਜਾਬ ਵਿੱਚ ਵੰਡੋ ਤੇ ਰਾਜ ਕਰੋ ਤੋਂ ਇਲਾਵਾ ਪੰਜਾਬ ਦੀ ਜਨਤਾ ਨੂੰ ਕੁਝ ਨਹੀਂ ਦਿੱਤਾ। ਕਾਂਗਰਸੀਆਂ ਵਲੋਂ ਪੰਜਾਬ ਦੀ ਆਰਥਿਕ ਸਥਿਤੀ ਤੇ ਅਨਾਪ-ਸ਼ਨਾਪ ਬਿਆਨਬਾਜ਼ੀ ਤੇ ਪ੍ਰਤਿਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਨਾ ਤਾਂ ਕੋਈ ਮੁੱਦਾ ਹੈ ਅਤੇ ਨਾ ਹੀ ਜਨਹਿਤ ਦੀ ਕੋੀ ਯੋਜਨਾ। ਅਜਿਹੇ ਵਿੱਚ ਕਾਂਗਰਸ ਕੋਲ ਜਨਤਾ ਦੇ ਵਿਚਕਾਰ ਅਪਣਾ ਵਜੂਦ ਬਚਾ ਕੇ ਰੱਖਣ ਲਈ ਝੂਠੀ ਬਿਆਨਬਾਜ਼ੀ ਦਾ ਸਹਾਰਾ ਲੈਣ ਤੋਂ ਇਲਾਵਾ ਕੋਈ ਉਪਾਏ ਨਹੀਂ ਹੈ।

ਇਸ ਮੌਕੇ ਤੇ ਸ਼ੁਭਕਰਨ ਨੌਲਖਾ, ਪਵਨ ਨੌਲਖਾ, ਕਮਲ ਨੌਲਖਾ ਨੇ ਪ੍ਰੋ. ਭੰਡਾਰੀ ਨੂੰ ਵਧਾਈ ਦਿੰਦੇ ਹੋਏ ਉਮੀਦ ਜਤਾਈ ਕਿ ਯੋਜਨਾ ਬੋਰਡ ਨੂੰ ਪ੍ਰੋ. ਭੰਡਾਰੀ ਦੇ ਲੰਬੇ ਰਾਜਨੀਤਿਕ ਤਜੁਰਬੇ ਦਾ ਲਾਭ ਮਿਲੇਗਾ। ਇਸ ਮੌਕੇ ਮਹਿੰਦਰਪਾਲ ਗੁਪਤਾ, ਹੀਰਾਚੰਦ ਸੁਰਾਨਾ, ਬੰਸੀ ਲਾਲ ਸੁਰਾਨਾ, ਅਰੁਣ ਜੈਨ ਬੱਬਲਾ, ਕੁਲਦੀਪ ਸੁਰਾਨਾ, ਦਵਿੰਦਰ ਜੱਗੀ,ਨੀਰਜ ਵਰਮਾ,ਰਜਤ ਸੂਦ, ਉ ਪੀ ਰਤੜਾ, ਬਲਵਿੰਦਰ ਸਿੰਘ, ਕਮਲ ਨੌਲਖਾ, ਸ਼ੁਭਕਰਨ ਨੌਲਖਾ, ਓਮ ਪ੍ਰਕਾਸ਼ ਜਵਰ, ਕਮਲ ਲੋਹੀਆਂ, ਕ੍ਰਿਸ਼ਨ ਨੌਲਖਾ, ਅਭੈ ਕੁਮਾਰ ਸਿੰਘੀ ਸਮੇਤ ਹੋਰ ਵੀ ਹਾਜ਼ਰ ਸਨ।

Comments

ਇਕਬਾਲ ਰਾਮੂਵਾਲੀਆ

ਨਾਵਲ ਸੂਚਨਾ-ਤਕਨਾਲੋਜੀ ਸਿੱਧੀ-ਸਾਦੀ ਗੱਲ ਸਾਹਿਤ ਸਰੋਦ ਤੇ ਸੰਵੇਦਨਾ ਸ਼ਖ਼ਸਨਾਮਾ ਨਜ਼ਰੀਆ ਖ਼ਬਰਸਾਰ ਕਾਵਿ-ਸ਼ਾਰ ਕਿਤਾਬਾਂ ਚਿੰਤਨ ਕਾਤਰਾਂ ਕਹਾਣੀ ਨਿਬੰਧ ਹੈਲਥ ਲਾਈਨ ਅਕਾਲੀ-ਭਾਜਪਾ ਗਠਬੰਧਨ ਨੇ ਪੰਜਾਬ ਦਾ ਵਿਕਾਸ ਅਤੇ ਕਾਂਗਰਸ ਨੇ ਕੀਤਾ ਵਿਨਾਸ਼ :ਪ੍ਰੋ. ਭੰਡਾਰੀ ਜੀਬਿਲਕੁਲ ਕੀਤਾ: ਇੱਕ ਵੀ ਪੰਜਾਬੀ ਵੇਲਾ ਨਹੀਂ ਰਹਿਣ ਦਿੱਤਾ: ਕਿਸੇ ਨੂੰ ਨਸ਼ਿਆਂ `ਚ ਗਲਤਾਨ ਕਰ ਦਿੱਤਾ, ਕਿਸੇ ਨੂੰ ਸਾਧਾਂ ਮਗਰ ਲਾ ਦਿੱਤਾ, ਕਿਸੇ ਨੂੰ ਬਲਾਤਕਾਰ ਕਰਨ ਦਾ ਰੁਝੇਵਾਂ ਦੇ ਦਿੱਤਾ, ਕਿਸੇ ਨੂੰ ਵੋਟਾਂ ਵੇਲੇ ਲੱਠਮਾਰ ਦੀ ਜਾਬ ਦੇ ਦਿੱਤੀ, ਕਿਸੇ ਨੂੰ ਲੁੱਚੇ ਗਾਣੇ ਸੁਣਨ ਲਾ ਦਿੱਤਾ, ਕਿਸੇ ਨੂੰ ਜਾਇਦਾਦਾਂ ਦੇ ਨਾਜਾਇਜ ਕਬਜਿਆਂ ਦੇ ਸ਼ੁਭ ਕੰਮ `ਚ ਲਾ ਦਿੱਤਾ। ਭੁੱਕੀ ਵੇਚਣ, ਨਸ਼ੀਲੇ ਪਦਾਰਥ ਢੋਣ, ਦਾ ਕੰਮ ਵੀ ਤਾਂ ਵਿਕਾਸ ਵਿਚ ਹੀ ਆਉਂਦਾ ਹੈ। ਵੱਢੀ ਖੋਰੀ ਦਾ ਕੰਮ ਵੀ ਤਾਂ ਵਿਕਾਸ ਦਾ ਹੀ ਹਿੱਸਾ ਹੈ। ਚੋਰੀਆਂ ਕਰਨ, ਚੇਨੀਆਂ ਵਾਲੀਆਂ ਲਾਹੁਣ, ਤੇ ਪਰਸ ਖਿੱਚਣ ਦਾ ਕੰਮ ਵੀ ਵਿਕਾਸ ਹੀ ਹੈ, ਤੇ ਰੇਤਾ ਬਲੈਕ `ਚ ਵੇਚਣ ਵੀ ਕੰਮ! ਅਕਾਲੀ ਭਾਜਪਾ, ਜ਼ਿੰਦਾਬਾਦ!

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ