ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਵੱਲੋਂ ਪ੍ਰੋਗਰਾਮ ਲਈ ਸੱਦਾ
Posted on:- 11-09-2013
ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਵੱਲੋਂ ਮਿਤੀ 15 ਸਤੰਬਰ 2013 ਦਿਨ ਐਤਵਾਰ ਨੂੰ ਗਰੈਂਡ ਤਾਜ ਬੈਂਕੁਇਟ ਹਾਲ 8388 128 ਸਟਰੀਟ ਸਰ੍ਹੀ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਬਲਵਿੰਦਰ ਬਰਨਾਲਾ ਦੇ ਰੂ ਬ ਰੂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਕੱਤਰ ਗੁਰਮੇਲ ਗਿੱਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਠੀਕ 11 ਵਜੇ ਸਵੇਰ ਤੋਂ 3 ਵਜੇ ਸ਼ਾਮ ਤੱਕ ਚੱਲੇਗਾ।
ਪ੍ਰੋਗਰਾਮ ਦੀ ਸ਼ੁਰੂਆਤ ਗੀਤ ਸੰਗੀਤ ਅਤੇ ਸਰਬਜੀਤ ਓਖਲਾ ਜੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਜਾਦੂ ਦੇ ਟ੍ਰਿਕਾਂ ਨਾਲ ਹੋਵੇਗੀ।ਮਨੋਵਿਗਿਆਨ ਮਾਹਰ ਬਲਵਿੰਦਰ ਬਰਨਾਲਾ ਉਨ੍ਹਾਂ ਮਨੋਵਿਗਿਆਨਕ ਕਾਰਨਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਜਿਨ੍ਹਾਂ ਕਰਕੇ ਲੋਕ ਅੰਧਵਿਸ਼ਵਾਸ਼ਾਂ ਦੇ ਰਾਹ ਤੁਰ ਪੈਂਦੇ ਹਨ।ਬਾਅਦ ਵਿੱਚ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ।ਆਪ ਸਭਨੂੰ ਪ੍ਰਵਾਰਾਂ ਸਮੇਤ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।
ਪ੍ਰੋਗਰਾਮ ਦੀ ਕੋਈ ਟਿਕਟ ਨਹੀਂ ਹੈ।ਚਾਹ ਪਾਣੀ ਦਾ ਪੂਰਾ ਪ੍ਰਬੰਧ ਹੈ।ਗ਼ੈਬੀ ਸ਼ਕਤੀਆਂ ਦੇ ਦਾਅਵੇਦਾਰਾਂ, ਜੋਤਸ਼ੀਆਂ, ਤਾਂਤਰਿਕਾਂ, ਨਗ ਵੇਚਣ ਵਾਲਿਆਂ, ਲਾਟਰੀ ਦਾ ਨੰਬਰ ਗਰੰਟੀ ਨਾਲ ਦੱਸਣ ਵਾਲਿਆਂ, ਹਰ ਕਿਸਮ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਦਾ ਹੱਲ ਕਰਨ ਵਾਲਿਆਂ ਨੂੰ ਸੁਸਾਇਟੀ ਵੱਲੋਂ ਚੁਣੌਤੀ ਦਿੱਤੀ ਜਾਂਦੀ ਹੈ ਕਿ ਉਹ ਸੁਸਾਇਟੀ ਦੀਆਂ 23 ਚੁਣੌਤੀਆਂ ਵਿੱਚੋਂ ਕਿਸੇ ਇੱਕ ਦਾ ਵਿਖਾਵਾ ਲੋਕਾਂ ਦੀ ਹਾਜਰੀ ਵਿੱਚ ਕਰਕੇ ਦਿਖਾਉਣ ਲਈ ‘ਤੇ ਸੁਸਾਇਟੀ ਵੱਲੋਂ ਰੱਖੇ ਇੱਕ ਲੱਖ ਡਾਲਰ ਦਾ ਇਨਾਮ ਹਾਸਲ ਕਰਨ ਲਈ ਅੱਗੇ ਆਉਣ ਅਤੇ ਬਾਈ ਅਵਤਾਰ ਗਿੱਲ ਪ੍ਰਧਾਨ 604-728-7011, ਗੁਰਮੇਲ ਗਿੱਲ ਸਕੱਤਰ 778-708-5785 ਨਾਲ ਸੰਪਰਕ ਕਰਨ।