Tue, 03 December 2024
Your Visitor Number :-   7273828
SuhisaverSuhisaver Suhisaver

ਦਲਿਤ ਸਭਾਵਾਂ ਵੱਲੋਂ ਨਿਊਜ਼ ਚੈਨਲ ਵਿਰੁੱਧ ਰੋਸ ਧਰਨਾ

Posted on:- 10-09-2013

suhisaver

-ਸ਼ਿਵ ਕੁਮਾਰ ਬਾਵਾ –

ਮਾਹਿਲਪੁਰ:
ਅੰਬੇਡਕਰ ਸੈਨਾ ਪੰਜਾਬ , ਗੁਰੂ ਰਵਿਦਾਸ ਫੋਰਸ ਅਤੇ ਭਾਵਾਧਸ ਪੰਜਾਬ ਸਮੇਤ ਹੋਰ ਦਲਿਤ ਸਭਾਵਾਂ ਦੇ ਆਗੂਆਂ ਵਲੋਂ ਇੱਕ ਨਿਊਜ਼ ਚੈਨਲ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਸਮੇਤ ਹੋਰ ਸੰਤ ਮਹਾਂਪੁਰਸ਼ਾਂ ਸਬੰਧੀ ਬੀਤੇ ਦਿਨੀਂ ਕੀਤੇ ਕੀਤੇ ਗਏ ਕੂੜ ਪ੍ਰਚਾਰ ਵਿਰੁੱਧ ਮਾਹਿਲਪੁਰ ਸ਼ਹਿਰ ਦੇ ਮੁੱਖ ਚੌਂਕ ਵਿੱਚ ਵਿਸ਼ਾਲ ਰੋਸ ਧਰਨਾ ਮਾਰਕੇ ਲਗਭਗ ਇੱਕ ਘੰਟੇ ਦੇ ਕਰੀਬ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਟ੍ਰੈਫਿਕ ਜਾਮ ਕੀਤਾ ਗਿਆ।


ਇਸ ਧਰਨੇ ਨੂੰ ਸੰਬੋਧਨ ਕਰਦਿਆਂ ਅੰਬੇਡਕਰ ਸੈਨਾ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਕੁਲਵੰਤ ਭੂੰਨੋਂ, ਅਮਨਦੀਪ ਲੱਕੀ ਬਜਰਾਵਰ, ਰਵੀ ਬੋਧ ਬਿਲਾਸਪੁਰ, ਬਲਵਿੰਦਰ ਮਰਵਾਹਾ ਆਦਿ ਆਗੂਆਂ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਸਮਾਜ ਵਿੱਚ ਵੰਡੀਆਂ ਪਾਉਣ ਲਈ ਗਿਣੀਮਿਥੀ ਸਾਜ਼ਿਸ਼ ਤਹਿਤ ਸਨਮਾਨਿਤ ਗੁਰੂਆਂ, ਬੁੱਧੀਜੀਵੀ ਮਹਾਨ ਸਖਸ਼ੀਅਤਾਂ ਪ੍ਰਤੀ ਸਮੇਂ ਸਮੇਂ ਘਟੀਆ ਸ਼ਬਦਾਵਲੀ ਦੀ ਵਰਤੋਂ ਅਤੇ ਆਪਹੁਦਰੀਆਂ ਕਾਵਾਈਆਂ ਕਰਕੇ ਜ਼ਲੀਲ ਕਰਦੇ ਹਨ ਜੋ ਕਿ ਨਾ ਸਹਿਣਯੋਗ ਹਨ।

ਉਹਨਾਂ ਕਿਹਾ ਕਿ ਗੁਰੂ ਰਵਿਦਾਸ ਜੀ ਬਾਰੇ ਨਿਊਜ਼ ਚੈਨਲ ਵਲੋਂ ਜਿਹੜੀ ਤਸਵੀਰ ਦੋ ਸੈਕਿੰਡ ਲਈ ਸਕਰੀਨ ਤੇ ਦਿਖਾਈ ਗਈ ਸੀ ,ਉਸ ਨਾਲ ਦਲਿਤ ਸਮਾਜ ਸਮੇਤ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲੇ ਲੋਕਾਂ ਨੂੰ ਡੂੰਘਾ ਸਦਮਾ ਲੱਗਾ ਹੈ। ਉਹਨਾਂ ਕਿਹਾ ਕਿ ਅੰਬੇਡਕਰ ਸੈਨਾ ਸਮੇਤ ਸਮੂਹ ਦਲਿਤ ਸਭਾਵਾਂ ਉਕਤ ਚੈਨਲ ਦਾ ਵਿਰੋਧ ਕਰਦੀਆਂ ਹਨ ਅਤੇ ਸਰਕਾਰ ਤੋਂ ਮੰਗ ਕਰਦੀਆਂ ਹਨ ਕਿ ਉਕਤ ਨਿਊਜ਼ ਚੈਨਲ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਇਸ ਦੇ ਮਾਲਿਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹੇ ਘਟੀਆ ਸੋਚ ਵਾਲੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨਗੀਆਂ ।

ਇਸ ਮੌਕੇ ਭੜਕੇ ਹੋਏ ਨੌਜਵਾਨਾਂ ਵਲੋਂ ਚੈਨਲ ਅਤੇ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਕ ਮੰਗ ਪੱਤਰ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਗੁਰਸੇਵਕ ਚੰਦ ਰਾਹੀਂ ਸਰਕਾਰ ਨੂੰ ਭੇਜਿਆ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਅਵਤਾਰ ਸਿੰਘ ਮਸਾਣੀ, ਮੱਖਣ ਸਿੰਘ, ਮੋਹਣਾ ਹੱਲੂਵਾਲ, ਭੁਪਿੰਦਰ ਭਿੰਦਾ, ਮਦਨ ਸੰਧੂ, ਸਨੀ ਹਵੇਲੀ, ਹਰਪ੍ਰੀਤ ਸਿੰਘ, ਰੋਹਿਤ ਮੇਨਨ, ਸੰਜੀਵ ਸੂਨੀ, ਸੁਨੀਲ ਜੋਸ਼ੀ, ਬਲਵਿੰਦਰ ਭੂੰਨੋਂ, ਰਾਕੇਸ਼ ਕੁਮਾਰ,ਪਿ੍ਰਥੀ ਮਜਾਰਾ ਡਿੰਗਰੀਆਂ, ਕੁਲਵਿੰਦਰ ਜੰਡੋਲੀ, ਬਿੱਲਾ ਭੇੜੂਆ, ਗੁਰਿੰਦਰ ਨੰਗਲ, ਵਿਜੇ ਨੌਨੀਤਪੁਰ, ਸੋਨੂੰ ਭੂੰਨੋਂ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।

Comments

Shnider

Apipacietron for this information is over 9000-thank you!

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ