Thu, 21 November 2024
Your Visitor Number :-   7256302
SuhisaverSuhisaver Suhisaver

ਪੰਜਾਬ ਪੁਲੀਸ ਦੇ ਥਾਣੇਦਾਰ ਵੱਲੋਂ ਬਜ਼ੁਰਗ ਔਰਤ ਨਾਲ ਸਾਂਝਾ ਖਾਤਾ ਖੁਲਵਾ ਕੇ ਲੱਖਾਂ ਦੀ ਠੱਗੀ

Posted on:- 02-09-2013

suhisaver

-ਸ਼ਿਵ ਕੁਮਾਰ ਬਾਵਾ –

ਮਾਹਿਲਪੁਰ: ਪੰਜਾਬ ਪੁਲੀਸ ਹੁਸ਼ਿਆਰਪੁਰ ਵਿਖੇ ਤਾਇਨਾਤ ਇੱਕ ਸਬ ਇੰਸਪੈਕਟਰ ਨੇ ਸਿਹਤ ਵਿਭਾਗ ਵਿੱਚੋਂ ਚਾਰ ਸਾਲ ਪਹਿਲਾਂ ਸੇਵਾ ਮੁਕਤ ਹੋਈ ਇੱਕ ਔਰਤ ਨਾਲ ਸਾਂਝਾ ਖਾਤਾ ਖੁਲਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸਨੇ ਔਰਤ ਦੇ ਜਾਅਲੀ ਦਸਤਖਤ ਕਰਕੇ ਉਸਦੇ ਖਰੀਦੇ ਪਲਾਟ ਵਿਚ ਵੀ ਮਾਲਕੀ ਬਣਾਉਣ ਤੋਂ ਇਲਾਵਾ ਉਹ ਉਸਦੇ ਸਾਰੇ ਬੈਂਕਾਂ ਅਤੇ ਡਾਕਖਾਨਿਆਂ ਦੇ ਖਾਤਿਆਂ ਵਿਚ ਉਸਦੀ ਮਰਜ਼ੀ ਤੋਂ ਬਿਨ੍ਹਾਂ ਹੀ ਉਸ ਦਾ ਵਾਰਿਸ ਬਣ ਗਿਆ। ਪੀੜਤ ਔਰਤ ਨੇ ਪੰਜਾਬ ਦੇ ਮੁੱਖ ਮੰਤਰੀ, ਡੀ ਜੀ ਪੀ ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਜਿਲਾ ਪੁਲੀਸ ਮੁਖੀ ਨੂੰ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਵਾਰਡ ਨੰਬਰ 9 ਦੀ ਵਾਸੀ ਪ੍ਰਕਾਸ਼ ਕੌਰ( 63) ਪੁੱਤਰੀ ਗੇਂਦਾ ਰਾਮ ਨੇ ਡਾ ਅੰਬੇਦਕਰ ਸੈਨਾ ਪੰਜਾਬ ਦੇ ਆਗੂਆਂ ਕੁਲਵੰਤ ਭੂੰਨੋ ਪ੍ਰਧਾਨ, ਹਰਪ੍ਰੀਤ ਮਾਹਿਲਪੁਰ, ਰਵੀ ਬੋਧ ਬਿਲਾਸਪੁਰ ਦੀ ਹਾਜ਼ਰੀ ਵਿਚ ਦੱਸਿਆ ਕਿ ਉਹ ਪੰਜ ਸਾਲ ਪਹਿਲਾਂ ਸਿਹਤ ਵਿਭਾਗ ਵਿੱਚੋਂ ਸੇਵਾ ਮੁਕਤ ਹੋਈ ਸੀ ਅਤੇ ਉਸ ਨੂੰ ਵਿਭਾਗ ਵਲੋਂ ਤਕਰੀਬਨ ਸਾਢੇ ਨੌ ਲੱਖ ਰੁਪਏ ਮਿਲੇ ਸਨ। ਉਸ ਨੇ ਦੱਸਿਆ ਕਿ ਉਸ ਨੇ ਸਾਰੀ ਉਮਰ ਮਰੀਜ਼ਾਂ ਦੀ ਸੇਵਾ ਵਿਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਦਿੱਤੀ ਅਤੇ ਸੇਵਾ ਭਾਵਨਾ ਕਰਕੇ ਹੀ ਉਸ ਨੇ ਵਿਆਹ ਨਾ ਕਰਵਾਇਆ। ਵਿਭਾਗ ਵਲੋਂ ਮਿਲੀ ਰਾਸ਼ੀ ਨੂੰ ਜਮਾਂ ਕਰਵਾਉਣ ਲਈ ਆਪਣ ਪੰਜਾਬ ਪੁਲੀਸ ਵਿੱਚ ਤਾਇਨਾਤ ਰਿਸ਼ਤਦਾਰ ਗੁਰਮੇਲ ਸਿੰਘ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਸਾਰੀ ਰਾਸ਼ੀ ਮੈਂ ਆਪਣੇ ਨਾਮ ਤੇ ਜਮਾਂ ਕਰਵਾਉਣ ਲਈ ਦਿੱਤੀ। ਉਸਨੇ ਉਸ ਨਾਲ ਯਾਦਗਾਰੀ ਫ਼ੋਟੋ ਰੱਖਣ ਦਾ ਬਹਾਨਾਂ ਬਣਾ ਆਪਣੇ ਫ਼ੋਟੋ ਮੇਰੇ ਨਾਲ ਖਿਚਵਾਕੇ ਖਾਤਾ ਖੁਲਵਾ ਲਿਆ।।ਉਹ ਪ੍ਹੜੀ ਲਿਖੀ ਨਾ ਹੋਣ ਕਰਕੇ ਗੁਰਮੇਲ ਸਿੰਘ ਦੀਆਂ ਚਾਲਾਂ ਨੂੰ ਸਮਝ ਨਾ ਸਕੀ ਅਤੇ ਆਪਣੀ ਰਾਸ਼ੀ ਜਮਾਂ ਕਰਵਾ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਸਰਕਾਰ ਵਲੋਂ ਮਿਲੇ ਪੈਸਿਆਂ ਦਾ ਇੱਕ ਪਲਾਟ ਵੀ ਖਰੀਦਿਆ ਪਰੰਤੂ ਗੁਰਮੇਲ ਸਿੰਘ ਨੇ ਉਸ ਦੇ ਆਪ ਹੀ ਦਸਤਖਤ ਕਰਕੇ ਉਹ ਪਲਾਟ ਦੇ ਕਾਗਜ ਸਾਂਝੇ ਤਿਆਰ ਕਰ ਲਏ।

ਉਸ ਨੇ ਦੱਸਿਆ ਕਿ ਇਸ ਮਾਮਲੇ ਦਾ ਭੇਦ ਉਸ ਸਮੇਂ ਖੁੱਲਾ ਜਦੋਂ ਉਸ ਨੇ ਮਕਾਨ ਨੂੰ ਮੁਰੰਮਤ ਕਰਵਾਉਣ ਲਈ ਆਪਣੀ ਬੈਂਕ ਦੀ ਕਾਪੀ ਅਤੇ ਹੋਰ ਕਾਗਜਾਤ ਵਾਪਿਸ ਮੰਗੇ। ਉਸ ਨੇ ਦੱਸਿਆ ਕਿ ਉਸ ਦੇ ਪੈਰਾਂ ਹੇਠੋਂ ਉਸ ਵੇਲੇ ਜਮੀਨ ਖਿਸਕ ਗਈ ਜਦੋਂ ਉਹ ਕਾਪੀ ਲੈ ਕੇ ਬੈਂਕ ਤੋਂ ਪੈਸੇ ਵਾਪਿਸ ਕਢਵਾਉਣ ਗਈ ਤਾਂ ਬੈਂਕ ਵਾਲਿਆਂ ਨੇ ਦੱਸਿਆ ਕਿ ਇਸ ਵਿਚ ਕੋਈ ਪੈਸਾ ਨਹੀਂ ਹੈ ਅਤੇ ਸਾਰੇ ਪੈਸੇ ਏ ਟੀ ਐਮ ਰਾਂਹੀ ਕਢਵਾ ਲਏ ਗਏ ਹਨ। ਉਸ ਨੇ ਦੱਸਿਆ ਕਿ ਉਸ ਨੇ ਕਦੀ ਵੀ ਸਾਂਝਾ ਖਾਤਾ ਨਹੀਂ ਖੁਲਵਾਇਆ ਅਤੇ ਨਾ ਹੀ ਏ ਟੀ ਐਮ ਜਾਰੀ ਕਰਵਾਉਣ ਲਈ ਅਰਜ਼ੀ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਗੁਰਮੇਲ ਸਿੰਘ ਨੇ ਧੋਖੇ ਨਾਲ ਹੀ ਉਸ ਨਾਲ ਸਾਂਝਾ ਖਾਤਾ ਖੁਲਵਾ ਕੇ ਉਸ ਦੀ ਸਾਰੇ ਜੀਵਨ ਦੀ ਜਮਾਂ ਪੂੰਜੀ ਏ ਟੀ ਐਮ ਰਾਂਹੀ ਹੜੱਪ ਲਈ ਅਤੇ ਪੰਜ ਲੱਖ ਦੀ ਆਪਣੇ ਬੱਚਿਆਂ ਦੇ ਨਾਮ ਤੇ ਉਸੇ ਹੀ ਬੈਂਕ ਵਿਚ ਐਫ਼ ਡੀ ਕਰਵਾ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਜਦੋਂ ਮਕਾਨ ਦੇ ਕਾਗਜ ਦੇਖੇ ਤਾਂ ਉਹ ਦੰਗ ਰਹਿ ਗਈ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਜੀਵਨ ਦੀ ਸਾਰੀ ਜਮਾਂ ਪੂੰਜੀ ਨਾਲ ਖਰੀਦੀ ਗਈ ਜਮੀਨ ਵਿਚ ਗੁਰਮੇਲ ਸਿੰਘ ਬਰਾਬਰ ਦਾ ਹਿੱਸੇਦਾਰ ਹੈ ਅਤੇ ਹੋਰ ਖਾਤਿਆਂ ਵਿਚ ਉਸ ਦਾ ਵਾਰਿਸ ਬਣਕੇ ਬੈਠਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਗੁਰਮੇਲ ਸਿੰਘ ਨੂੰ ਇਸ ਠੱਗੀ ਵਾਰੇ ਪੁੱਛਿਆ ਤਾਂ ਉਸ ਨੇ ਪੰਜਾਬ ਪੁਲਿਸ ਦਾ ਰੋਅਬ ਦੱਸ ਕੇ ਧਮਕੀ ਦਿੱਤੀ ਕਿ ਤੂੰ ਮੇਰਾ ਕੁਝ ਨਹੀਂ ਬਿਗਾੜ ਸਕਦੀ ਸਾਰੀ ਪੁਲੀਸ ਮੇਰੇ ਨਾਲ ਹੈ।

ਇਸ ਸਬੰਧੀ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਜੋ ਕੁੱਝ ਹੋਇਆ ਹੈ ਪ੍ਰਕਾਸ਼ ਕੌਰ ਦੀ ਸਹਿਮਤੀ ਨਾਲ ਹੀ ਹੋਇਆ ਹੈ। ਪੈਸੇ ਮੈਂ ਹੀ ਕਢਵਾਏ ਹਨ ਅਤੇ ਸਾਰੇ ਪੈਸੇ ਮਕਾਨ ਤੇ ਲਾਏ ਹਨ। ਉਹ ਮੇਰੀ ਮਾਤਾ ਸਮਾਨ ਹੈ। ਉਸਨੇ ਕੋਈ ਠੱਗੀ ਨਹੀਂ ਮਾਰੀ। ਐਫ਼ ਡੀ ਦੇ ਜਮਾਂ ਕਰਵਾਏ ਪੈਸੇ ਮੇਰੇ ਆਪਣੇ ਹਨ। ਇਸ ਸਬੰਧੀ ਐਸ ਐਸ ਪੀ ਡਾ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਕਾਸ਼ ਕੌਰ ਦੀ ਸ਼ਿਕਾਇਤ ਦੀ ਜਾਂਚ ਪੁਲੀਸ ਦੀ ਆਰਥਿਕ ਵਿਭਾਗ ਕਰ ਰਿਹਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ