ਅਰਜੁਨ ਐਵਾਰਡੀ ਸਵਰਗੀ ਮੱਖਣ ਸਿੰਘ ਤੇ ਰਾਜਨੀਤੀ ਨਾ ਕੀਤੀ ਜਾਵੇ : ਇੰਦਰਜੀਤ ਬਠੁੱਲਾ
-ਸ਼ਿਵ ਕੁਮਾਰ ਬਾਵਾ
ਉਡਣ ਸਿੱਖ ਮਿਲਖਾ ਸਿੰਘ ਨੂੰ ਹਰਾਉਣ ਵਾਲੇ ਅਰਜੁਨ ਐਵਾਰਡੀ ਮੱਖਣ ਸਿੰਘ ਦੇ ਪਿੰਡ ਬਠੁੱਲਾ ਵਾਸੀ ਇਸ ਗੱਲ ਤੋਂ ਬਹੁਤ ਹੀ ਖੁਸ਼ ਹਨ ਉਹਨਾਂ ਦੇ ਪਿੰਡ ਅਤੇ ਦੇਸ਼ ਦਾ ਰੌਸ਼ਨ ਕਰਨ ਵਾਲੇ ਮੱਖਣ ਸਿੰਘ ਦੇ ਪਰਿਵਾਰ ਨੂੰ ਸਰਕਾਰ ਵਲੋਂ ਆਰਥਿਕ ਮੱਦਦ ਦਿੱਤੀ ਜਾ ਰਹੀ ਹੈ। ਉਹਨਾਂ ਦਾ ਸਰਕਾਰ ਨੂੰ ਇਹ ਵੀ ਕਹਿਣਾ ਹੈ ਕਿ ਇਸ ਆਰਥਿਕ ਮਦਦ ਦੇ ਨਾਲ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਵੀ ਦਿੱਤੀ ਜਾਵੇ। ਪਿੰਡ ਦੇ ਮੌਜੂਦਾ ਸਰਪੰਚ ਕੁਲਵਿੰਦਰ ਸਿੰਘ ਨੇ ਕਿਹਾ ਸਾਰੇ ਪਿੰਡ ਵਾਸੀ ਭਾਜਪਾ ਦੀ ਸੀਨਿਅਰ ਨੇਤਾ ਸੁਸ਼ਮਾ ਸਵਰਾਜ ਦੇ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਨ, ਜਿਹਨਾਂ ਨੇ ਇਹ ਮੁੱਦਾ ਸੰਸਦ ਵਿੱਚ ਉਠਾਇਆ ਅਤੇ ਮੌਜੂਦਾ ਸਰਕਾਰ ਨੂੰ ਸਵਰਗੀ ਮੱਖਣ ਸਿੰਘ ਦੇ ਪਰਿਵਾਰ ਵੱਲ ਨੂੰ ਰੁੱਖ ਕਰਨਾ ਪਿਆ।
ਇੰਦਰਜੀਤ ਸਿੰਘ ਬਠੁੱਲਾ ਨੇ ਕਿਹਾ ਕਿ ਜਿੱਥੇ ਸਰਕਾਰ ਵਲੋਂ ਇਸ ਪਰਿਵਾਰ ਦੀ ਮੱਦਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ ਉਥੇ ਮੱਖਣ ਸਿੰਘ ਦੇ ਗਰੀਬ ਪਰਿਵਾਰ ਤੇ ਰਾਜਨੀਤੀ ਨਾ ਕੀਤੀ ਜਾਵੇ। ਪਿੰਡ ਦੇ ਸਾਬਕਾ ਸਰਪੰਚ ਸਰਬਜੀਤ ਕੌਰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਕੋਈ ਵੀ ਲੋਕਲ ਜਾਂ ਹੋਰ ਛੋਟੇ ਵੱਡੇ ਨੇਤਾ ਨੇ ਇਸ ਪਰਿਵਾਰ ਦੀ ਕੋਈ ਮਦਦ ਨਹੀ ਕੀਤੀ ਅਤੇ ਨਾ ਹੀ ਉਸਦੇ ਕੋਈ ਘਰ ਆਇਆ।
ਅਰਜੁਨ ਐਵਾਰਡੀ ਸਵਰਗੀ ਮੱਖਣ ਸਿੰਘ ਦੀ ਪਤਨੀ ਸ਼ਲਿੰਦਰ ਕੌਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੈ ਮੀਡੀਆ ਦੀ ਹਮੇਸ਼ਾ ਤਹਿ ਦਿਲੋਂ ਸ਼ੁਕਰਗੁਜਾਰ ਰਹਾਂਗੀ, ਜਿਸਨੇ ਇਹ ਮੁੱਦਾ ਅਖ਼ਬਾਰਾਂ ਅਤੇ ਚੈਨਲਾਂ ਰਾਹੀ ਚੁੱਕਿਆ ਅਤੇ ਸਰਕਾਰ ਨੂੰ ਮੇਰੇ ਗਰੀਬ ਪਰਿਵਾਰ ਵੱਲ ਧਿਆਨ ਦੇਣਾ ਪਿਆ। ਇਸ ਮੌਕੇ ਸਰਬਜੀਤ ਕੌਰ ਸਾਬਕਾ ਸਰਪੰਚ, ਨਰਿੰਦਰ ਸਿੰਘ ਝੂਟੀ, ਜਸਵਿੰਦਰ ਸਿੰਘ ਜੱਸ, ਸਰਬਜੀਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।