ਇਸ ਸਮਾਜਿਕ ਕੋਹੜ ਤੋਂ ਲੋਕਾਂ ਨੂੰ ਬਚਾਉਣ ਲਈ ਜਿੰਨ੍ਹਾਂ ਤਰਕਸ਼ੀਲ ਵਿਚਾਰਾਂ ਦਾ ਪ੍ਰਚਾਰ ‘ਤੇ ਪ੍ਰਸਾਰ ਜ਼ਰੂਰੀ ਹੈ, ਉਨਾਂ ਹੀ ਜ਼ਰੂਰੀ ਹੈ ਕਿ ਸੰਸਾਰ ਪੱਧਰ ਤੇ ਸਰਕਾਰਾਂ ਅਜਿਹੇ ਸਖ਼ਤ ਕਾਨੂੰਨ ਬਣਾਉਣ।ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਵੀ ਕੈਨੇਡਾ ਸਰਕਾਰ ਪਾਸੋਂ ਕੈਨੇਡਾ ਵਿੱਚ ਅਜਿਹੇ ਧੋਖੇਭਰੇ ਇਸ਼ਤਿਹਾਰਾਂ ਦੀ ਪੂਰੀ ਜਾਂਚ ਕੀਤੇ ਜਾਣ ਦੀ ਮੰਗ ਕਰਦੀ ਹੈ, ਜਿੰਨ੍ਹਾਂ ਰਾਹੀਂ ਲੋਕਾਂ ਦੀ ਲੁੱਟ ਕਰ ਰਹੇ ਜੋਤਿਸ਼ੀਆਂ, ਤਾਂਤਰਿਕਾਂ, ਨਗ ਵੇਚਣ ਵਾਲਿਆਂ, ਜਾਦੂ ਟੂਣਾ ਕਰਨ ਵਾਲਿਆਂ, ਧਾਗੇ ਤਬੀਤ ਆਦਿ ਦੇ ਖ਼ਿਲਾਫ਼ ਕਾਨੂੰਨ ਬਣਾਇਆ ਜਾਵੇ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
-ਗੁਰਮੇਲ ਗਿੱਲ ਸਕੱਤਰ
ਤਰਕਸ਼ੀਲ਼ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ